Thursday, 5 June 2014




bMigaF ivwc hoey ienklfbI kvI-drbfr dI iewk Jwlk
– sMqoK isMG sMqoK
 
 
 
                pMjfb stUzYNt XunIan vloN crn kMvl Kflsf kflj bMgf ivKy ÈhId krqfr isMG srfBf idvs mnfAux df aYlfn kIqf igaf. kflj dI XunIan qy ipRMsIpl ivwc vDyry iKcfa sI. ipRMsIpl ny ies aYlfn nUM afpxI hyTI smiJaf. Aus ny XunIan dy mohrI ividafrQIaF nUM swd ky pRogrfm nf krn leI pryiraf ijs qy ividafrQI aV gey.
ipRMsIpl ny DmkIaF dyxIaF ÈurU kr idqIaF. ividafrQIaF ny 22 nvMbr 1971 nUM srfBf idvs mnfAux dI iqafrI ÈurU kr idqI. kflj dy ividafrQIaF df sMgTn vDdf dyK ky ipRMsIpl dI icMqf vDxI ÈurU ho geI. Ausdf iesnUM iPhl krn df koeI rfh nf inkldf dyK ky 14 nvMbr nUM kflj dy stfP vloN srfBf idvs mnfAux df aYlfn kr idqf, ijsdf XunIan ny bfeIkft df hokf dy idqf.
14 nvMbr nUM bMigaF dy Qfxy qoN ibnF jlMDr dI puls mMgvf ky ividafrQIaF qy dihÈq df pRBfv pfAux dI pUrI pUrI koiÈÈ kIqI. pr XunIan dy hoky df ividafrQIaF ny pUrf sfQ idqf. koeI vI ividafrQI Èfml hox leI aMdr nf igaf. ipRMsIpl dy sfry muhry mfq pY gey.
18 nvMbr nUM mYnUM mihMdr dusFJ imilaf. mYN AusnUM 20 nvMbr nUM jgrfAuN jfx bfry puiCaf (AuQy dI sfihq sBf vloN sflfnf smfgm sI. ijsnUM mYN dyKxf cfhuMdf sF) Aus ny disaf ik Auh nhIN jf irhf. sgoN Aus ny mYnUM 22 nvMbr nUM bMgIN afAux leI ikhf qy nfl hI Auprokq hoeI vfrqf dsI.
Aus disaf ik ieQy syKoN, dusFJ, pfÈ, rfhI, lok nfQ horIN sfiraF ny afAuxf hY qy rfq nUM aMimRqsr dy nftk klf kyNdr vloN zrfmf pyÈ kIqf jfxf hY jy puls ny ivGn nf pfieaf qF.
mMYN vI jgrfAuN jfx df iKafl Czky bMigaF df pRogrfm bxf ilaf. 22 nvMbr nUM svyry mYN bfhV mjfry qoN bMigaF leI bs leI. kMzktr ny ikhf_
itkt leI 55 pYsy tuty hoey ilafE.
mYN ikhf_ Bfn qF hY nhIN.
qd iPr mgrlI bws af jfxf. Auqro Qwly.
mgrlI bws ivwc vI qyry vrgf hI hoxf hY, so qUM ruipaf rK lY.
Aus ny rupieaf lY ky itkt dy ipCy 45 ilK ky dy idqf. bMgIN jf ky Aus ny Bfn vI moV idqI.
bMigaF df bws awzf Qfxy dy sfhmxy hY. nkslI lihr dy gBrU mfrn ivwc ieh Qfxf sfry iËly ivcoN sB qoN vzf bucVKfnf mMinaf igaf hY. myry hmjmfqI drÈn dusFJ dIaF vI ieQy hI dovyN lwqF kut kut qoVIaF geIaF sn jd ik Aus nfl PVy rivMdr nUM golI df inÈfnf bxfieaf igaf.
aiq iGrxf dIaF nËrF nfl mYN Qfxy vl vyiKaf. do iqMn tfAUt iksm dy bdmfÈ cfdry lfeI iPrdy sn.
kflj dy bfhr lfl rMg df nvF Èihr roz qy gyt bnfieaf hoieaf sI. Aus qy srfBf dI Poto aqy XunIan dy nF nfl hI ÈhIdF sbMDI nfhry ilKy hoey sn.
aMdr igaf qF mihMdr dusFJ mYnUM ikDry nËrIN nf ipaf. hor iksy pRbMDk jF ilKfrI nUM mYN jfxdf nhIN sI. lihMbr qwgV nUM mYN pihlF jfxdf sF. Auh PgvfVy aqy pMjfb dI stUizMt XunIan df skwqr sI.
Aus nUM imlx qy Aus ny pMizq ikÈorI lfl (ÈhIdy aËm Bgq isMG dy sfQI) kulvMq isMG mMizaflf aqy bldyv isMG srINh nfl mYnUM imlfieaf.
asIN iewk pfsy KVy ho ky glF hI krdy sF jd nUM nvF Èihr kflj qoN ividafrQIaF dy trwk af gey, bVy joÈIly qy AucI AucI nfhry mfrdy hoey. eysy qrF bfad ivwc PgvfVy aqy jMizafly qoN trwk aqy trflIaF af geIaF.
cfnxIaF lwgIaF vflf QF Br igaf qF pRogrfm ÈurU hoieaf. kulvMq qy qwgV ny mYnUM vI styj qy jfx leI ikhf. mYN kfPI ihckcfht ipCoN AuhnF nfl styj qy cly igaf. bfkI sfry bulfry qy kvI vI styj qy hI sn pr myrI jfx pCfx qoN sB bfhry hI sn. aKIr qy bMgf kflj dIaF ividafrQxf vI jlUs dI Èkl ivwc afeIaF.
pMzq ikÈorI lfl dI qkrIr nfl pRogrfm ÈurU hoieaf. Aus ny nOjuafn sBf dy Aus vyly dy rol bfry dsidaF dyÈ dI ajokI siQqI bfry vI cfnxf pfieaf. iekly iekly mrn dI QF AuhnF sMgTn bnfAux qy jor idqf.
AuhnF ipCoN s[ s[ dusFJ ny qkrIr kIqI. ijs df mUl Durf hym jAuqI bMd krky suirMdr nuM kYd krn sbMDI sI qy Aus ikhf ieh ikho ijhI jmhUrIaq hY ijQy ilKx qy bolx dI pUrI afËfdI nhIN.
afKrI qkrIr kulvMq isMG mMizaflf dI sI. Aus ny iqMn sfl ieMglYNz rih ky vfps dyÈ jf ky Kyq mjdUrF aqy mujfiraF nUM sMgTn krn df kMm Coihaf hoieaf hY. Aus ny ividafrQIaF nUM vI iehnF nfl sFJ pf ky agy vDx leI pRyrn vflI qkrIr kIqI.
kvI qyrF cOdF ku sn. AuhnF ivcoN pfÈ, lok nfQ, gurdIp gryvfl, ajIq rfhI, srvn rfhI afid df nfm vrnx Xog hn. ieh qkrIbn sfry pYNt kotF ivwc sjy hoey sn. kivqfvF df mfhOl joÈIlf sI. pfÈ qoN pihlF mYnUM kivqf pVHn leI ikhf igaf. kivqf kdy hI cMgI qrF pVHI qy suxI jFdI hY. myrf iKafl hY hux qk pVHIaF geIaF myrIaF nËmF coN ieh vDyry iDafn nfl suxI geI. myrI kivqf df isrlyK sI “ÈhId” jo ik iewk aCUq sfQI nUM ruwK nfl bMn ky mfry jfx bfry sI.
myru bfad afKrI kivqf pfÈ ny pVHI. Aus df afpxf hI rMg sI. AuhdI kivqf lMkf dy dbfey gey Êdr bfry sI. Aus dIaF ieh swqrF qF ajy vI myry kMnF ivwc gUMjdIaF hn_
vIry! qYnUM aj rfAux jy luwtdf hY
qF sfnuM rfm ny luwitaf hY
pfÈ dI kivqf mgroN bldyv srINh jo pRogrfm dI pRDfngI kr irhf sI, ny sB df DMnvfd kIqf qy smfpqI hoeI.
hux sfry ilKfrI mYnUM iml rhy sn qy mYN AuhnF nUM. pihlF sfrf smF mYN iewk pfsy bYTf afpxy afp nUM ieklf mihsUs kr irhf sF qy hux sfiraF nfl gwl bfq qoN ibnF cutkly-bfjI krdy asIN iewk Zfby nuM jf rhy sF. lok nfQ hym jAuqI df shfiek sMpfidk sI. srkfr ny suirMdr nUM PVx dy nfl hI Aus dI pRYs vI bMd kr idqI sI. Auhdy nF dy prcy bfry zYklfryÈn vI nhIN sI. CyqIN bfad ivwc Aus nUM vI igRPqfr kr ilaf igaf sI.
Auh ieMglYNz ivwc rih rhy ilKfrIaF bfry puC igC kr rhy sn. Kfs krky “lkIr” qy “nIligrI” dy sMcflkF bfry. Zfby ivwc apVy qF pfÈ iglf kr irhf sI ik ieMglYNz ny ijMny cMgy cMgy pMjfbI KfDy hn Auh sfnUM ikqy rVkdy mihsUs nhIN huMdy. nirMdr dusFJ ieQy awg vrgf bMdf sI, pr hux kdy AuhdI AuG suG hI nhIN suxI. aijhy hor vI keI sn jo cup krI bYTy hn.
kuJ icr ipCoN pfÈ iPr boilaf_
pqf lwgf hY surjIq hFs “lkIr” nuM pwikaF krn leI sdf leI ieQy af irhf hY. eydF jy QohVy bhuqy vfps muVdy rihx qF gwl cldI rhy.
ਉਜਾੜ
- ਕੁਲਵੰਤ ਸਿੰਘ ਵਿਰਕ
 
(1921-1988)

ਆਲਾ ਸਿੰਘ ਹੁਣ ਬੁੱਢਾ ਹੋ ਗਿਆ ਸੀ, ਪਰ ਏਨਾ ਬੁੱਢਾ ਨਹੀਂ ਕਿ ਉਹ ਡਾਂਗ ਲੈ ਕੇ ਆਪਣੇ ਖਾਲ ਦੇ ਮੂੰਹੇ Ḕਤੇ ਨਾ ਬੈਠ ਸਕਦਾ ਹੋਵੇ, ਆਪਣੀਆਂ ਪੈਲੀਆਂ ਦਵਾਲੇ ਫੇਰਾ ਨਾ ਮਾਰ ਸਕਦਾ ਹੋਵੇ, ਜਾਂ ਕਿਸੇ ਪਰ੍ਹੇ ਵਿੱਚ ਖੜਕਾ ਕੇ ਗੱਲ ਨਾ ਕਰ ਸਕਦਾ ਹੋਵੇ। ਉਸਦੇ ਮੂੰਹ ਤੇ ਕੋਈ ਝੁਰੜੀ ਨਹੀਂ ਦਿਸਦੀ ਸੀ, ਸਗੋਂ ਚਿੱਟੀ ਪਲਮਦੀ ਦਾੜ੍ਹੀ ਦੇ ਉੱਤੇ ਉਸਦੀਆਂ ਗੋਰੀਆਂ ਗੱਲ੍ਹਾਂ ਅਜੇ ਥਿੰਦਿਆਈ ਦੀ ਭਾਹ ਮਾਰਦੀਆਂ।
ਉਸਦੀ ਨਜ਼ਰ ਪਹਿਲਾਂ ਤੋਂ ਵੀ ਤੇਜ਼ ਹੋ ਗਈ ਜਾਪਦੀ ਸੀ। ਅਜੇ ਅਗਲੇ ਦਿਨ ਉਹ ਤੇ ਉਸਦਾ ਨਿੱਕਾ ਪੁੱਤਰ ਆਪਣੀ ਭੁੱਲੀ ਹੋਈ ਗਾਂ ਲੱਭਣ ਚੜ੍ਹੇ ਸਨ ਤੇ ਆਲਾ ਸਿੰਘ ਨੇ ਆਪਣੇ ਮੁੰਡੇ ਤੋਂ ਪਹਿਲਾਂ ਹੀ ਦੂਰ ਚੁਗਦੀ ਗਾਂ ਵੇਖ ਕੇ ਪਛਾਣ ਲਈ ਸੀ।
ਦੰਦਾਂ ਵਿੱਚ ਪੀੜ ਹੋਣ ਕਰਕੇ ਉਸਨੇ ਬਹੁਤ ਸਾਰੇ ਦੰਦ ਕਢਵਾ ਦਿੱਤੇ ਹੋਏ ਸਨ, ਪਰ ਇਸ ਨਾਲ ਉਸਦੇ ਚਿਹਰੇ ਦਾ ਰੁਹਬ ਨਹੀਂ ਸੀ ਵਿਗੜਿਆ।ਹਾਂ, ਦਾਲ ਸਲੂਣੇ ਬਿਨਾਂ ਉਹ ਰੋਟੀ ਔਖੀ ਹੀ ਖਾ ਸਕਦਾ ਸੀ ਤੇ ਹਰ ਸਲੂਣੇ ਵਿੱਚ ਉਹ ਤਰੀ ਜ਼ਰੂਰ ਚਾਹੁੰਦਾ ਸੀ। ਇੱਕ ਵਾਰੀ ਜਦੋਂ ਉਹਦੀ ਬੁੱਢੀ ਵਹੁਟੀ ਨੇ ਗੋਭੀ ਘਿਓ ਵਿੱਚ ਭੁੰਨ ਕੇ ਬਣਾ ਦਿੱਤੀ ਤਾਂ ਉਸ ਬੜਾ ਖਿਝ ਕੇ ਆਖਿਆ, "ਗੋਭੀ ਠੀਕ ਬਣਾਣੀਂ ਏਂ ਤੂੰ, ਜਿਵੇਂ ਆਂਡੜੇ ਹੁੰਦੇ ਨੇ।" ਗੰਨੇ ਤੇ ਬੇਰਾਂ ਦੇ ਸਵਾਦ ਤੋਂ ਹੁਣ ਉਹ ਵਾਂਝਾ ਹੋ ਗਿਆ ਸੀ ਤੇ ਦਾਣੇ ਚੱਬਣੇ ਉਸ ਲਈ ਅਸਲੋਂ ਅਸੰਭਵ ਸਨ। ਇਹਨਾਂ ਸਾਰੀਆਂ ਚੀਜ਼ਾਂ ਦੀ ਕਸਰ ਉਹ ਵਧੇਰਾ ਦੁੱਧ ਪੀ ਕੇ ਕੱਢ ਲੈਂਦਾ। ਸ਼ਾਇਦ ਇਸੇ ਦੁੱਧ ਦਾ ਸਦਕਾ ਹੀ ਸੀ ਕਿ ਜਦੋਂ ਕੋਈ ਕਾਮਾਂ ਹਲ ਖਲਾ੍ਹਰ ਕੇ ਪੈਲੀ ਦੀਆਂ ਗੁੱਠਾਂ ਗੋਡਣ ਲਗਦਾ ਤਾਂ ਆਲਾ ਸਿੰਘ ਖਲੋਤਾ ਹਲ ਆਪ ਹਿੱਕ ਲੈਂਦਾ।
ਇਹਨਾਂ ਬੁੱਢਿਆਂ ਢੱਗਿਆਂ ਦੀ ਉਹ ਰਗ ਰਗ ਤੋਂ ਜਾਣੂੰ ਸੀ। ਇਸ ਧੌਲੇ ਢੱਗੇ ਦੀ ਮਾਂ ਦੀ ਮਾਂ ਉਸ ਦੇ ਪੁੱਤਰ ਦੇ ਦਾਜ ਵਿੱਚ ਆਈ ਸੀ ਤੇ ਉਸਦੇ ਘਰ ਆ ਕੇ ਦਸ ਸੂਏ ਸੂਈ ਸੀ। ਉਹਨਾਂ ਦਸ ਸੂਇਆਂ ਵਿੱਚ ਇੱਕ ਇਸ ਬੁੱਢੇ ਢੱਗੇ ਦੀ ਮਾਂ ਸੀ। ਨਿੱਕਾ ਹੁੰਦਾ ਇਹ ਧੌਲਾ ਢੱਗਾ ਬੜਾ ਸ਼ੈਤਾਨ ਸੀ। ਜਦੋਂ ਆਲਾ ਸਿੰਘ ਇਸ ਨੂੰ ਖੋਲ੍ਹ ਕੇ ਗਾਂ ਹੇਠ ਛੱਡਦਾ ਤਾਂ ਇਹ ਗਾਂ ਵੱਲ ਏਡੀ ਜ਼ੋਰ ਦੀ ਭੱਜਦਾ ਕਿ ਇਸ ਤੋਂ ਗਾਂ ਦੇ ਕੋਲ ਆਪਣੇ ਆਪ ਨੂੰ ਠੱਲ੍ਹਿਆ ਨਾ ਜਾਂਦਾ ਤੇ ਇਹ ਗਾਂ ਦੇ ਹੇਠ ਪੈਣ ਦੀ ਥਾਂ ਉਸ ਕੋਲੋਂ ਅਗਾਂਹ ਲੰਘ ਜਾਂਦਾ ਤੇ ਫਿਰ ਮੁੜ ਕੇ ਆਉਂਦਾ। ਗਾਂ ਚੁੰਘਦੇ ਨੂੰ ਬੰਨ੍ਹਣ ਲੱਗਿਆਂ ਪੈਰ ਮਿੱਧ ਦੇਂਦਾ ਤੇ ਕਦੀ-ਕਦੀ ਗੁੱਸੇ ਵਿੱਚ, ਬੰਨ੍ਹ ਕੇ ਪਿਛਾਂਹ ਹਟਣ ਲੱਗਿਆਂ ਨੂੰ, ਸਿਰ ਵੀ ਮਾਰਦਾ।
ਇਸ ਦੀ ਉਮਰ ਦੇ ਦੂਜੇ ਵਰ੍ਹੇ ਜਦੋਂ ਸਾਰੇ ਡੰਗਰ ਚੁਗਣ ਲਈ ਛਿੜਦੇ ਤਾਂ ਇਹ ਵਹਿੜਕਾ ਖੁਰਲੀ ਤੇ ਹੀ ਬੱਧਾ ਰਹਿੰਦਾ। ਖੁਲ੍ਹਿਆ ਹੋਇਆ ਤੇ ਇਹ ਕਾਬੂ ਹੀ ਨਹੀਂ ਸੀ ਆਊਂਦਾ। ਇਕ ਵੇਰ ਇਹ ਰੱਸਾ ਤੁੜਾ ਕੇ ਖੁਲ੍ਹ ਗਿਆ ਸੀ ਤੇ ਅੰਨੇਵਾਹ ਬੜੀ ਦੂਰ ਭੱਜ ਗਿਆ। ਮਸਾਂ ਮਸਾਂ ਆਲਾ ਸਿੰਘ ਦੇ ਪੁੱਤਰ ਨੇ ਘੋੜੀ ਤੇ ਚੜ੍ਹ ਕੇ ਇਸ ਨੂੰ ਵੇੜ੍ਹ ਕੇ ਆਂਦਾ ਤੇ ਕਈਆਂ ਜਾਣਿਆਂ ਰਲ ਕੇ ਫੜ੍ਹਿਆ।
ਤੇ ਤੀਜੇ ਵਰ੍ਹੇ ਇਸ ਨੇ ਬੱਧੇ ਬੱਧੇ ਹੀ ਇੱਕ ਮੱਝ ਤ੍ਰਟ ਦਿੱਤੀ ਤੇ ਆਲਾ ਸਿੰਘ ਨੂੰ ਮੱਝ ਨੂੰ ਬੀਮਾਰ ਹੋਣ ਤੋਂ ਬਚਾਉਣ ਲਈ ਉਸ ਦੇ ਪਿੰਡੇ Ḕਤੇ ਚੀਕਣੀ ਮਿੱਟੀ ਮਲਣੀ ਪਈ ਸੀ।
ਚੌਥੇ ਵਰ੍ਹੇ ਜਦੋਂ ਇਸ ਦੇ ਗਲ ਘੁੰਗਰੂਆਂ ਦਾ ਹਾਰ ਪਾ ਕੇ ਮੁਹਰਲੇ ਫਲ੍ਹੇ ਜੁੱਤਾ ਤਾਂ ਕਈ ਮੰਗਣ ਆਏ ਬਾਜ਼ੀਗਰ ਤੇ ਬਾਜ਼ੀਗਰਨੀਆਂ ਇਸ ਦੀਆਂ ਲੰਮੀਆਂ ਪਲਾਂਘਾਂ ਤੇ ਘੁਟਵੇਂ ਜੁੱਸੇ ਦੀਆਂ ਸਿਫ਼ਤਾਂ ਕਰ ਕੇ ਤੇ ਇਸ ਦੇ ਗਲ ਕੌਡੀਆਂ ਤੇ ਮਣਕਿਆਂ ਦੀਆਂ ਗਾਨੀਆਂ ਪਾ ਕੇ ਆਲਾ ਸਿੰਘ ਤੋਂ ਕਣਕ ਦੀਆਂ ਭਰੀਆਂ ਲੈ ਗਏ। ਹਲੀਂ ਜੁੱਤੇ ਦੀ ਨੱਥ ਆਲਾ ਸਿੰਘ ਪਿਛਾਂਹ ਨੂੰ ਫੜ੍ਹੀ ਰੱਖਦਾ। ਨਹੀਂ ਤੇ ਇਹ ਆਪਣੇ ਹੇਠਲੇ ਢੱਗੇ ਨੂੰ ਸਿੱਧਾ ਨਹੀਂ ਸੀ ਹੋਣ ਦਿੰਦਾ।
ਪਰ ਹੁਣ ਤੇ ਨੱਥ ਛੱਡ ਇਸ ਦੇ ਗਲ ਰੱਸੇ ਦੀ ਵੀ ਲੋੜ ਨਹੀਂ ਸੀ। ਇਹ ਧੌਲਾ ਢੱਗਾ ਤੇ ਆਪਣੀ ਹੋਂਦ ਤੋਂ ਵੀ ਮੁਨਕਰ ਸੀ। ਜਿੱਥੇ ਜੋਈਏ, ਬਿਨਾਂ ਅੜੀ ਦੇ ਜੁੱਪ ਪੈਂਦਾ। ਗੱਡੇ ਉੱਤੇ ਭਾਵੇਂ ਕੋਈ ਆਦਮੀ ਵੀ ਨਾ ਹੋਵੇ, ਸਿੱਧਾ ਘਰ ਲੈ ਆਊਂਦਾ। ਓੜ ਅਸਲੋਂ ਸਿੱਧੀ ਕੱਢਦਾ। ਇਸਦੀਆਂ ਕੋਈ ਵੱਖਰੀਆਂ ਆਦਤਾਂ ਨਹੀਂ ਸਨ, ਨਾ ਕੋਈ ਖ਼ਰਾਬੀਆਂ, ਨਾ ਇਸ ਦੀਆਂ ਕੋਈ ਖ਼ਾਹਿਸ਼ਾਂ ਸਨ ਅਤੇ ਨਾ ਉਹਨਾਂ ਦੇ ਪੂਰਾ ਕਰਨ ਦਾ ਕੋਈ ਯਤਨ। ਇਹ ਕੇਵਲ ਪੱਠੇ ਖਾਂਦਾ, ਸਾਹ ਲੈਂਦਾ ਤੇ ਜੂਲੇ ਹੇਠਾਂ ਜੁੱਪਦਾ। ਕੋਈ ਪੰਦਰਾਂ ਵਰ੍ਹੇ ਪਹਿਲਾਂ ਇਹ ਧੌਲਾ ਵਹਿੜਕਾ ਤੇ ਆਲਾ ਸਿੰਘ ਦੋਵੇਂ ਜੀਊਂਦੇ ਸਨ, ਪਰ ਹੁਣ ਇਕੱਲਾ ਆਲਾ ਸਿੰਘ ਹੀ।
ਹਾਂ, ਆਲਾ ਸਿੰਘ ਬੁੱਢਾ ਹੋ ਕੇ ਵੀ ਅਜੇ ਜੀਊਂਦਾ ਸੀ। ਉਸਦੇ ਜੀਊਂਦੇ ਹੋਣ ਦਾ ਨਿਸ਼ਚਾ ਕੇਵਲ ਡਾਕਟਰਾਂ ਨੂੰ ਹੀ ਨਹੀਂ ਸੀ, ਸਗੋਂ ਸਾਰਿਆਂ ਨੂੰ, ਘਰਦਿਆਂ ਨੂੰ, ਪਿੰਡ ਵਾਲਿਆਂ ਨੂੰ ਤੇ ਕੋਲ ਦੇ ਪਿੰਡ ਵਾਲਿਆਂ ਨੂੰ ਵੀ ਸੀ। ਇਹਨਾਂ ਸਾਰਿਆਂ ਲਈ ਉਹ ਅਜੇ ਜੀਊਂਦਾ ਸੀ। ਸਾਰੇ ਉਸਦੀ ਸੁੱਖ ਸਾਂਦ ਪੁੱਛਦੇ ਅਤੇ ਉਸਦੇ ਬਾਬਤ ਗੱਲਾਂ ਧਿਆਨ ਨਾਲ ਸੁਣਦੇ। ਆਪਣੇ ਦਵਾਲੇ ਦੇ ਪਿੰਡਾਂ ਦੀ ਤੇ ਉਹ ਮਾਨੋਂ ਹਵਾ ਵਿੱਚ ਉੱਕਰਿਆ ਹੋਇਆ ਸੀ। ਕੋਈ ਸੋਝੀ ਵਾਲਾ ਰਾਹੀ ਜਾਂ ਪ੍ਰਾਹੁਣਾ ਵੀ ਉਸ ਦੇ ਨਾਂ ਤੋਂ ਜਾਣੂੰ ਹੋਇਆਂ ਬਿਨਾਂ ਨਹੀਂ ਸੀ ਰਹਿ ਸਕਦਾ।
ਕਈਆਂ ਵਰ੍ਹਿਆਂ ਤੋਂ ਆਲਾ ਸਿੰਘ ਇਸੇ ਤਰ੍ਹਾਂ ਜੀਊ ਰਿਹਾ ਸੀ। ਪਹਿਲੇ ਵਰ੍ਹਿਆਂ ਵਿੱਚ ਤੇ ਇਹ ਜੀਵਨ ਟੋਰ ਹੋਰ ਵੀ ਤਿੱਖੀ ਸੀ। ਉਸਦਾ ਸਰੀਰ ਏਡਾ ਵੱਡਾ ਅਤੇ ਤਗੜਾ ਸੀ ਕਿ ਨੇੜੇ ਨੇੜੇ ਦੇ ਪਿੰਡਾਂ ਵਿੱਚ ਉਸਦੇ ਮੇਚ ਦਾ ਕੋਈ ਬੰਦਾ ਨਹੀਂ ਸੀ। ਇੱਕ ਵਾਰ ਜਦੋਂ ਅੰਮ੍ਰਿਤਸਰ ਦੀ ਮੱਸਿਆ ਤੇ ਉਸਦਾ ਕੜਾ ਪਾਣ ਨੂੰ ਜੀਅ ਕੀਤਾ ਸੀ ਤਾਂ ਸਾਰੇ ਅੰਮ੍ਰਿਤਸਰ ਵਿੱਚ ਉਸ ਦੀ ਵੀਣੀ ਤੇ ਕੋਈ ਕੜਾ ਪੂਰਾ ਨਹੀਂ ਸੀ ਆਇਆ। ਨਹਿਰਾਂ ਆਉਣ Ḕਤੇ ਉਸ ਡੰਗਰ ਛੱਡ ਕੇ ਆਪਣੇ ਪੁਰਾਣੇ ਪਿੰਡ ਤੋਂ ਪੰਜ ਛੇ ਕੋਹ ਦੂਰ ਆਪਣੀ ਭੋਇੰ ਵਿੱਚ ਆਪਣੇ ਨਵੇਂ ਪਿੰਡ ਦੀ ਨੀਂਹ ਰੱਖੀ ਸੀ। ਉਸ ਨੂੰ ਮੁਨਸਫ਼ ਮੰਨ ਕੇ ਸਾਰੇ ਪਿੰਡ ਨੇ ਆਪਣੇ ਘਰਾਂ ਲਈ ਹਾਤੇ ਵੰਡੇ ਸਨ। ਉਸਦੇ ਜ਼ੋਰ ਦੇਣ ਤੇ ਕੰਮੀਆਂ ਨੂੰ ਵੀ ਘਰ ਛੱਤਣ ਲਈ ਹਾਤੇ ਮਿਲੇ ਸਨ। ਕੋਲ ਦੇ ਕਿਸੇ ਪਿੰਡ ਵਿੱਚ ਕੰਮੀਆਂ ਦੀ ਕੋਈ ਆਪਣੀ ਥਾਂ ਨਹੀਂ ਸੀ। ਉਸਨੇ ਹੀ ਸਾਰੇ ਪਿੰਡ ਨੂੰ ਉੱਦਮ ਦੇ ਕੇ ਸਾਂਝਾ ਖੂਹ ਲਵਾਇਆ ਸੀ ਤੇ ਪਿੰਡ ਦੀ ਛੱਪੜ ਦੇ ਪਾਣੀਆਂ ਤੋਂ ਖਲਾਸੀ ਕਰਾਈ ਸੀ।
ਇੱਕ ਵੱਡੇ ਅਫ਼ਸਰ ਨੂੰ ਮਿਲ ਕੇ ਉਸ ਪਿੰਡ ਵਿੱਚ ਡਾਕਖ਼ਾਨਾ ਖੁਲ੍ਹਵਾ ਲਿਆ ਸੀ। ਇਸ ਨੂੰ ਉਹ ਆਪਣੇ ਰਸੂਖ ਦਾ ਸਿਖ਼ਰ ਸਮਝਦਾ ਸੀ। ਆਪਣੇ ਸਾਲਿਆਂ ਨੂੰ ਉਹ ਬੜਾ ਤਿੜ ਕੇ ਕਹਿੰਦਾ, " ਤੁਹਾਡਾ ਕਾਟ ਤੇ ਸਾਨੂੰ ਝੱਟ ਆ ਮਿਲਦਾ ਏ, ਸਾਡਾ ਕਾਟ ਈ ਕਿਧਰੇ ਭੋਰੇ ਪੈ ਜਾਂਦਾ ਏ।" ਨਾਲ ਦੇ ਪਿੰਡ ਵਿੱਚ ਬੜਾ ਵੱਡਾ ਮੁਸਲਮਾਨ ਜ਼ਿੰਮੀਦਾਰ ਸੀ ਜਿਸ ਨੂੰ ਮਲਕ ਸਾਹਬ ਆਖਦੇ ਸਨ। ਹਰ ਐਤਵਾਰ ਉਸਨੂੰ ਲਾਹੌਰੋਂ ਅਖ਼ਬਾਰ ਆਉਂਦੀ। ਉਸਦੇ ਆਪਣੇ ਪਿੰਡ ਡਾਕਖਾਨਾ ਨਾ ਹੋਣ ਕਰਕੇ ਡਾਕੀਏ ਦੇ ਫੇਰੇ ਤੱਕ ਅਖ਼ਬਾਰ ਆਲਾ ਸਿੰਘ ਦੇ ਪਿੰਡ ਹੀ ਪਈ ਰਹਿੰਦੀ। ਇਸ ਉਡੀਕ ਤੋਂ ਬਚਣ ਲਈ ਮਲਕ ਹੁਰਾਂ ਆਪਣਾ ਨੌਕਰ ਘੋੜੀ ਤੇ ਆਲਾ ਸਿੰਘ ਤੇ ਘਰ ਘੱਲਣਾ ਆਰੰਭ ਦਿੱਤਾ। ਨੌਕਰ ਦੇ ਫੇਰਿਆਂ ਵਿੱਚ ਆਲਾ ਸਿੰਘ ਨੂੰ ਮਲਕ Ḕਤੇ ਆਪਣੀ ਜਿੱਤ ਲੁਕੀ ਹੋਈ ਦਿੱਸਦੀ ਸੀ। ਏਡਾ ਵੱਡਾ ਮਲਕ ਹੋ ਕੇ ਵੀ ਡਾਕਖ਼ਾਨਾ ਨਹੀਂ ਲਵਾ ਸਕਦਾ ਸੀ।
ਜਦੋਂ ਵੀ ਉਹ ਨੌਕਰ ਨੂੰ ਵੇਖਦਾ ਤਾਂ ਜ਼ਰੂਰ ਪੁੱਛਦਾ, " ਅੱਜ ਨਵਾਬ ਕਿੱਧਰ ਸਵਾਰ ਹੋਇਆ ਏ?"
"ਕਿਧਰੇ ਨਹੀਂ ਜੀ, ਆਹ ਮਲਕ ਹੁਰਾਂ ਦੀ ਅਖਬਾਰ ਲੈਣ ਚੱਲਿਆਂ!" ਨਵਾਬ ਉਸਦਾ ਜਵਾਬ ਦਿੰਦਾ ਤਾਂ ਆਲਾ ਸਿੰਘ ਪੋਲੇ ਮੂੰਹ ਆਖ ਦੇਂਦਾ, "ਅੱਛਾ ਅੱਜ ਐਤਵਾਰ ਹੋਣਾ ਏ ਨਾਂ।" ਪਰ ਆਪਣੇ ਆਪ ਨੂੰ ਕਹਿ ਰਿਹਾ ਹੁੰਦਾ: " ਆਲਾ ਸਿੰਆਂ, ਤੂੰ ਬੜਾ ਬੰਦਾ ਏਂ, ਜਿਸ ਡਾਕਖ਼ਾਨਾ ਲਵਾ ਲਿਆ ਏ, ਵੇਖ ਕਿੱਡੇ ਕਿੱਡੇ ਬੰਦੇ ਛਿੱਕੇ ਟੰਗੇ ਹੋਏ ਨੀਂ।"
ਉਸਦੇ ਪਿੰਡ ਦੇ ਨੇੜੇ ਦੀ ਆਬਾਦੀ ਵਿੱਚ ਦੂਜੇ ਜ਼ਿਲ੍ਹਿਆਂ ਤੋਂ ਆਏ ਆਬਾਦਕਾਰ ਵਸੇ ਹੋਏ ਸਨ। ਇਹਨਾਂ ਨੂੰ ਤੇ ਆਲਾ ਸਿੰਘ ਆਦਮੀ ਨਹੀਂ ਸੀ ਸਮਝਦਾ। ਇਹ ਸਾਰੇ ਆ ਕੇ ਉਸਦੀ ਪੁਆਂਦੀ ਬਹਿੰਦੇ। ਉਹਨਾਂ ਦੀਆਂ ਗਵਾਚੀਆਂ ਮੱਝੀਂ ਉਹ ਕੋਲ ਦੇ ਜਾਂਗਲੀਆਂ ਦਿਆਂ ਪਿੰਡਾਂ ਵਿੱਚੋਂ ਮੁੜਾ ਦਿੰਦਾ, ਪਰ ਕਈ ਵਾਰੀ ਉਹ ਆਪ ਕੁਝ ਭਰਾਵਾਂ ਨੂੰ ਨਾਲ ਲੈ ਕੇ ਧਕੋ ਧਕੀ ਉਹਨਾਂ ਦੀਆਂ ਪੱਕੀਆਂ ਹੋਈਆਂ ਕਣਕਾਂ ਵੱਢ ਕੇ ਗੱਡਿਆਂ ਤੇ ਲੱਦ ਲਿਆਉਂਦਾ ਹੁੰਦਾ ਸੀ।
ਆਲਾ ਸਿੰਘ ਦੀ ਸ਼ਕਾਇਤ ਨਾ ਕਰਨ ਦਾ ਆਬਾਦਕਾਰਾਂ ਨੂੰ ਲਾਭ ਜ਼ਰੂਰ ਮਿਲਦਾ। ਉਹਨਾਂ ਦੇ ਡੰਗਰ ਘੱਟ ਚੋਰੀ ਹੁੰਦੇ, ਉਹਨਾਂ ਦੀਆਂ ਸਰ੍ਹਵਾਂ ਤੇ ਕਣਕਾਂ ਵਿੱਚ ਰਾਤੀਂ ਜਾਂਗਲੀ ਆਪਣੀਆਂ ਮੱਝੀਂ ਨਾ ਚਾਰਦੇ ਤੇ ਉਹਨਾਂ ਦੀਆਂ ਕੁਲੀਆਂ ਵਿੱਚ ਸੰਨ੍ਹਾਂ ਘੱਟ ਲਗਦੀਆਂ। ਆਪਣੇ ਪਿੰਡ ਦੇ ਸਾਰੇ ਰੰਡੇ ਕਵਾਰੇ ਕੰਮੀ ਆਲਾ ਸਿੰਘ ਨੇ ਇਹਨਾਂ ਪਿੰਡਾਂ ਵਿੱਚ ਵਿਆਹ ਲਏ ਸਨ।
ਆਏ ਗਏ ਦੀ ਸੇਵਾ ਵਿੱਚ ਆਲਾ ਸਿੰਘ ਸਭ ਤੋਂ ਅੱਗੇ ਸੀ। ਖੁਰਿਆਂ ਪਿੱਛੇ ਭੱਜਦੀਆਂ ਵਾਹਰਾਂ ਨੂੰ ਉਹ ਰੋਟੀ ਖਵਾਉਂਦਾ। ਇੱਕ ਵਾਰ ਅਕਾਲੀਆਂ ਦੇ ਇੱਕ ਜੱਥੇ ਨੂੰ ਰੋਟੀ ਖਵਾਣ ਬਦਲੇ ਕਈ ਰਾਤਾਂ ਉਸਨੂੰ ਹਵਾਲਾਤ ਵਿੱਚ ਕੱਟਣੀਆਂ ਪਈਆਂ ਸਨ। ਇਕ ਕਹਾਣੀ ਉਸ ਬਾਰੇ ਬੜੀ ਪ੍ਰਸਿੱਧ ਸੀ। ਇੱਕ ਸ਼ਾਮ ਉਹ ਘੋੜੀ ਤੇ ਚੜ੍ਹ ਕੇ ਮੰਡੀਓਂ ਘਰ ਆ ਰਿਹਾ ਸੀ। ਉਸੇ ਰਾਹ ਤੇ ਇੱਕ ਨਵਾਂ ਵਿਆਹਿਆ ਜੋੜਾ ਸੜਕ ਸੁਆਰ ਸੀ।
"ਛੋਹਰਾ ਕਿੱਥੇ ਜਾਊ ਏਂ?" ਆਲਾ ਸਿੰਘ ਨੇ ਮੁੰਡੇ ਤੋਂ ਪੁੱਛਿਆ।
"ਬਹਾਲੀਕੀ ਜਾਊ ਆਂ, ਆਪਣੇ ਸਹੁਰੇ।" ਬਹਾਲੀਕੀ ਆਲਾ ਸਿੰਘ ਦਾ ਆਪਣਾ ਪਿੰਡ ਸੀ।
"ਕਿਦ੍ਹੇ ਘਰ?"
"ਵੀਰੂ ਸ੍ਹਾਈ ਦੇ।"
ਆਲਾ ਸਿੰਘ ਆਪ ਘੋੜੀ ਤੋਂ ਉੱਤਰ ਬੈਠਾ ਤੇ ਉਹਨਾਂ ਨੂੰ ਉੱਤੇ ਬਿਠਾ ਦਿੱਤਾ। ਰਾਤ ਨੂੰ ਜਦੋਂ ਉਹ ਈਸਾਈ ਘੋੜੀ ਆਲਾ ਸਿੰਘ ਦੇ ਘਰ ਬੰਨ੍ਹਣ ਆਇਆ ਤਾਂ ਉਸ ਲੈਣੋਂ ਨਾਂਹ ਕਰ ਦਿੱਤੀ, "ਨਹੀਂ ਭਈ ਵੀਰੂ, ਜਦੋਂ ਮੇਰੀ ਧੀ ਸਹੁਰੇ ਜਾਏ ਇਹਦੇ ਤੇ ਚੜ੍ਹ ਕੇ ਜਾਏ ਤੇ ਜਦੋਂ ਆਵੇ ਇਹਦੇ ਤੇ ਈ ਚੜ੍ਹ ਕੇ ਆਵੇਗੀ।"
ਪਰ ਹੁਣ ਤੇ ਪਿੰਡ ਵਿੱਚ ਹਵਾ ਈ ਕੁਝ ਪੁੱਠੀ ਜਿਹੀ ਵਗ ਗਈ ਸੀ। ਉਸਦੇ ਆਪਣੇ ਉੱਦਮ ਨਾਲ ਛਤਾਏ ਹੋਏ ਸਾਂਝੇ ਟੱਪ ਹੇਠ ਕਾਵਾਂ ਰੌਲੀ ਜਿਹੀ ਪਈ ਰਹਿੰਦੀ। ਕੁਝ ਮੁੰਡੇ ਉਸਦੇ ਬੈਠਿਆਂ ਹੀ ਤਾਸ਼ ਖੇਡਦੇ ਰਹਿੰਦੇ ਤੇ ਆਪਸ ਵਿੱਚ ਝਗੜਦੇ ਰਹਿੰਦੇ ਜਾਂ ਕੋਈ ਪਾੜ੍ਹਾ ਅਖ਼ਬਾਰ ਲੈ ਕੇ ਬਹਿ ਜਾਂਦਾ ਤੇ ਪਰਲ ਪਰਲ ਅਖ਼ਬਾਰ ਹੀ ਸੁਣਾਂਦਾ ਰਹਿੰਦਾ। ਓਨਾ ਚਿਰ ਹੋਰ ਕੋਈ ਗੱਲਬਾਤ ਨਾ ਹੋ ਸਕਦੀ ਕਿਉਂ ਜੋ ਸਾਰੇ ਲੋਕਾਂ ਦਾ ਧਿਆਨ ਅਖ਼ਬਾਰ ਸੁਣਨ ਵੱਲ ਹੀ ਹੁੰਦਾ।
ਪਤਾ ਨਹੀਂ ਕਿਉਂ ਆਲਾ ਸਿੰਘ ਨੂੰ ਅਖ਼ਬਾਰ ਦੀ ਦੂਜਿਆਂ ਨਾਲੋਂ ਘੱਟ ਸਮਝ ਆਉਂਦੀ ਤੇ ਉਹ ਇਸ ਬਾਰੇ ਕਦੇ ਕੋਈ ਸਵਾਦਲੀ ਗੱਲ ਨਾ ਕਰ ਸਕਦਾ। ਕਈ ਵੇਰੀ ਖਿਝ ਕੇ ਉਹ ਆਖਦਾ, "ਇਹ ਸਭ ਝੂਠ ਏ। ਉਹ ਕੂੜ ਥੱਪ ਕੇ ਏਥੇ ਘੱਲ ਦੇਂਦੇ ਨੇ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਕਿਵੇਂ ਪਤਾ ਚੱਲ ਜਾਂਦਾ ਏ।" ਪਰ ਕਿਸੇ ਤੇ ਇਸ ਗੱਲ ਦਾ ਰਤੀ ਅਸਰ ਨਾ ਹੁੰਦਾ। ਸਭ ਕੁਝ ਝੂਠ ਕਿਸ ਤਰ੍ਹਾਂ ਹੋ ਸਕਦਾ ਸੀ? ਜਦੋਂ ਲੜਾਈ ਲੱਗਣ ਦੀ ਖ਼ਬਰ ਆਈ ਤਾਂ ਸਭ ਕੁਝ ਮਹਿੰਗਾ ਹੋਣ ਲੱਗ ਪਿਆ। ਲੀਡਰ ਕੈਦ ਹੋ ਗਏ ਤੇ ਉਹਨਾਂ ਦੇ ਕਿਧਰੇ ਜਾਣ ਆਉਣ ਦੀ ਕੋਈ ਖ਼ਬਰ ਨਹੀਂ ਸੀ ਆਉਂਦੀ। ਅੰਗਰੇਜ਼ਾਂ ਦੀ ਜਿੱਤ ਦੀਆਂ ਖ਼ਬਰਾਂ ਆਉਣ ਲੱਗੀਆਂ, ਤਾਂ ਲੀਡਰ ਛੱਡ ਦਿੱਤੇ ਗਏ। ਜਦੋਂ ਲੜਾਈ ਹਟਣ ਦੀ ਖ਼ਬਰ ਆਈ ਤਾਂ ਕੋਈ ਨਹੀਂ ਸੀ ਕਹਿੰਦਾ ਕਿ ਲੜਾਈ ਅਜੇ ਨਹੀਂ ਹਟੀ।
ਪਰ ਆਲਾ ਸਿੰਘ ਲਈ ਇਹ ਸਭ ਕੁਝ ਝੂਠ ਸੀ। ਜੇ ਟੱਪ ਥੱਲੇ ਝੂਠ ਦਾ ਹੀ ਪ੍ਰਚਾਰ ਹੋਣਾ ਸੀ ਤਾਂ ਕਿਉਂ ਨਾ ਗੁਰਦੁਆਰੇ ਦੇ ਭਾਈ ਹੁਰੀਂ ਆ ਕੇ ਏਥੇ 'ਪੰਥ ਪ੍ਰਕਾਸ਼' ਜਾਂ 'ਰਾਜ ਖ਼ਾਲਸਾ' ਪੜ੍ਹਿਆ ਕਰਨ। ਜਦੋਂ ਭਾਈ ਹੋਰੀਂ ਰਾਗ ਨਾਲ ਰਾਜ ਖ਼ਾਲਸਾ ਪੜ੍ਹਦੇ ਤੇ ਕਿਤੋਂ ਕਿਤੋਂ ਮਤਲਬ ਸਮਝਾਂਦੇ ਤਾਂ ਟੱਪ ਥੱਲੇ ਅਮਨ ਹੋ ਜਾਂਦਾ। ਸਾਰੇ ਲੋਕਾਂ ਦੀਆਂ ਚਤਰਾਈਆਂ ਤੇ ਡੂੰਘੀਆਂ ਵਿਚਾਰਾਂ ਨੂੰ ਲਗਾਮ ਮਿਲ ਜਾਂਦੀ ਤੇ ਹਰ ਪਾਸੇ ਚੁਪ ਹੋ ਜਾਂਦੀ। ਆਲਾ ਸਿੰਘ ਦੇ ਭਾਰੇ ਅਤੇ ਸਤਿਕਾਰੇ ਹੋਏ ਸਰੀਰ ਦਾ ਰੁਅਬ ਇਸ ਤਰ੍ਹਾਂ ਪੈਦਾ ਹੋਏ ਖਲਾਅ ਵਿੱਚ ਛਾ ਜਾਂਦਾ ਤੇ ਉਸਦੇ ਮਨ ਨੂੰ ਸ਼ਾਂਤੀ ਮਿਲਦੀ। ਇਸ ਮਿੱਠੇ ਜਿਹੇ ਵਾਯੂਮੰਡਲ ਦਾ ਇਮਤਿਹਾਨ ਲੈਣ ਲਈ ਉਹ ਕਦੀ ਕਦੀ ਕੁਝ ਬੋਲਦਾ: "ਭਾਈ ਜੀ, ਏਥੋਂ ਜ਼ਰਾ ਸਹਿਜ ਨਾਲ ਪੜ੍ਹੋ", " ਭਾਈ ਜੀ ਇਹਦਾ ਮਤਲਬ ਜ਼ਰਾ ਸਮਝਾਇਆ ਜੇ," "ਧੰਨ ਸਿੱਖ ਸਨ ਜੀ ਉਹ।" ਪਰ ਮਾਰਸ਼ਲ ਲਾਅ ਵਾਂਗ ਇਹ ਭਾਈ ਹੁਰਾਂ ਵਾਲਾ ਹਥਿਆਰ ਵੀ ਕਦੀ ਕਦੀ ਹੀ ਵਰਤਿਆ ਜਾ ਸਕਦਾ ਸੀ, ਹਰ ਰੋਜ਼ ਤਾਂ ਨਹੀਂ।
ਕਦੇ ਕਦੇ ਟੱਪ ਥੱਲੇ ਬਹਿਸਾਂ ਹੁੰਦੀਆਂ, ਗਰਮ ਗਰਮ ਬਹਿਸਾਂ, ਅਕਾਲੀਆਂ ਦੀਆਂ ,ਕਾਂਗਰਸੀਆਂ ਦੀਆਂ, ਕਮਿਊਨਿਸਟਾਂ ਦੀਆਂ। ਬਹਿਸ ਕਰਨ ਵਾਲੇ ਜੋਸ਼ ਵਿੱਚ ਜਾਂਦੇ, ਜਿਵੇਂ ਕੋਈ ਉਹਨਾਂ ਦੇ ਘਰ Ḕਤੇ ਵਾਰ ਕਰ ਰਿਹਾ ਹੁੰਦਾ ਹੈ। ਆਲਾ ਸਿੰਘ ਜਾਣਦਾ ਸੀ ਅਕਾਲੀ ਸਿੱਖ ਪੰਥ ਦੀ ਉੱਨਤੀ ਚਾਹੁੰਦੇ ਹਨ, ਕਾਂਗਰਸੀ ਦੇਸ਼ ਦੀ ਆਜ਼ਾਦੀ ਤੇ ਕਮਿਊਨਿਸਟ ਸਭ ਇੱਕ ਕਰਨੀ ਚਾਹੁੰਦੇ ਹਨ, ਪਰ ਏਸ ਤੋਂ ਵਧੇਰੇ ਉਹ ਇਹਨਾਂ ਬਾਰੇ ਕੁਝ ਨਹੀਂ ਸੀ ਕਹਿ ਸਕਦਾ। ਉਹ ਮੱਸਿਆ ਤੇ ਸੱਜੇ ਰਾਜਸੀ ਦੀਵਾਨਾਂ ਵਿੱਚ ਬੈਠਾ ਸੀ। ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਸਮਝੀਆਂ ਸਨ, ਪਰ ਚੰਗੀ ਤਰ੍ਹਾਂ ਨਹੀਂ। ਇਹ ਬਹਿਸਾਂ ਕਰਨ ਵਾਲੇ ਅਖ਼ਬਾਰਾਂ ਤੇ ਰਸਾਲੇ ਵੀ ਪੜ੍ਹਦੇ ਸਨ। ਬਾਹਰੋਂ ਆਏ ਵਰਕਰਾਂ ਨੂੰ ਮਿਲਦੇ ਸਨ। ਗੱਡੀਆਂ ਵਿੱਚ, ਹੱਟੀਆਂ 'ਤੇ, ਸਟੇਸ਼ਨਾਂ 'ਤੇ, ਸੜਕਾਂ 'ਤੇ ਇਹੋ ਹੀ ਗੱਲਾਂ ਕਰਦੇ ਤੇ ਸੁਣਦੇ ਸਨ।
ਖੱਤਰੀ ਤੇ ਕਮੀਨ ਵੀ ਇਹਨਾਂ ਬਹਿਸਾਂ ਵਿੱਚ ਨਾਲ ਰਲ ਜਾਂਦੇ ਤੇ ਫਿਰ ਇਹ ਲੋਕ ਟੱਪ ਥੱਲੇ ਭੋਇੰ ਜਾਂ ਆਪਣੀ ਮੰਜੀ ਤੇ ਬਹਿਣ ਦੀ ਥਾਂ ਬਹਿਸ ਕਰਦੇ ਜੱਟਾਂ ਦੇ ਨਾਲ ਹੀ ਤਖ਼ਤਪੋਸ਼ ਜਾਂ ਮੰਜੀ ਤੇ ਬੈਠ ਜਾਂਦੇ। ਕਈ ਵੇਰੀ ਤੇ ਇਹ ਕਮੀਨ ਬਹਿਸ ਵਿੱਚ ਕਿਸੇ ਜੱਟ ਨੂੰ ਹੌਲਿਆਂ ਕਰ ਦੇਂਦੇ। ਆਲਾ ਸਿੰਘ ਲਈ ਇਹ ਕਲਜੁਗ ਦੀ ਝਾਕੀ ਹੁੰਦੀ। ਉਹ ਹੈਰਾਨ ਸੀ ਕਿ ਉਹ ਜੱਟ ਇਸ ਕੰਮ ਤੋਂ ਹਟ ਕਿਉਂ ਨਹੀਂ ਸੀ ਜਾਂਦਾ। ਆਲਾ ਸਿੰਘ ਦਾ ਕਦੇ ਕਿਸੇ ਨੇ ਨਿਰਾਦਰ ਨਹੀਂ ਸੀ ਕੀਤਾ ਤੇ ਨਾ ਕਦੇ ਕਿਸੇ ਉਸਦੀ ਗੱਲ ਟੋਕੀ ਸੀ, ਪਰ ਉਸਦਾ ਮਨ ਤੇ ਇਹਨਾਂ ਗੁੰਝਲਾਂ ਵੱਲ ਆਉਂਦਾ ਹੀ ਨਹੀਂ ਸੀ ਤੇ ਨਾ ਹੀ ਉਹ ਕੁਝ ਕਹਿ ਸਕਦਾ ਸੀ। ਆਪਣੀ ਹੱਥੀਂ ਛਤਾਏ ਟੱਪ ਹੇਠ ਉਹ ਇਸ ਤਰ੍ਹਾਂ ਬੈਠਾ ਰਹਿੰਦਾ, ਜਿਵੇਂ ਕਿਸੇ ਮੌਜੀ ਰਾਜੇ ਨੇ ਆਪਣੀ ਰਿਆਸਤ ਦੇ ਹਾਈਕੋਰਟ ਜੱਜ ਨੂੰ ਸਿਵਲ ਸਰਜਨ ਬਣਾ ਕੇ ਕਿਸੇ ਹਸਪਤਾਲ ਵਿੱਚ ਬਿਠਾ ਦਿੱਤਾ ਹੋਵੇ ਤੇ ਉਸਨੂੰ ਪਤਾ ਨਾ ਹੋਵੇ ਕਿ ਉਹਨੇ ਕੀ ਕਰਨਾ ਹੈ?
ਪਿੰਡ ਵਿੱਚ ਕਮਿਊਨਿਸਟਾਂ ਦੇ ਜਲਸੇ ਹੁੰਦੇ। ਕਮਿਊਨਿਸਟ ਲੀਡਰ ਥਾਣੇਦਾਰਾਂ ਤੇ ਪੁਲਸ ਕਪਤਾਨਾਂ ਨੂੰ ਉਹਨਾਂ ਦੇ ਮੂੰਹ ਤੇ ਸਿੱਧੀਆਂ ਸਿੱਧੀਆਂ ਸੁਣਾਂਦੇ, "ਤੁਸੀਂ ਨਿੱਕੇ ਨਿੱਕੇ ਹਿਟਲਰ ਤੇ ਟੋਜੋ ਹੋ, ਅਸਾਂ ਉਹਨਾਂ ਦਾ ਰਾਜ ਖਤਮ ਕਰ ਦਿੱਤਾ ਹੈ, ਤੁਹਾਡਾ ਰਾਜ ਵਧੇਰਾ ਚਿਰ ਨਹੀਂ ਰਿਹ ਸਕਦਾ।" ਜਾਂ "ਪੁਲਿਸ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਰੋਟੀਆਂ ਨਾਲ ਬੰਨ੍ਹ ਕੇ ਲਿਆਇਆ ਕਰਨ, ਜੱਟਾਂ ਦੇ ਘਰੋਂ ਰੋਟੀਆਂ ਖਾਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ।" ਆਲਾ ਸਿੰਘ ਟੋਡੀ ਨਹੀਂ ਸੀ। ਮੁਰੱਬੇ ਮਿਲਣ ਵੇਲੇ ਉਸ ਮੁਰੱਬਾ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਹ ਸਾਹਿਬ ਦੇ ਤਰਲੇ ਨਹੀਂ ਸੀ ਪਾਉਣਾ ਚਾਹੁੰਦਾ, ਪਰ ਇਹੋ ਜਿਹੀਆਂ ਗੱਲਾਂ ਉਸਦੇ ਮੂੰਹੋਂ ਨਹੀਂ ਸੀ ਨਿਕਲ ਸਕਦੀਆਂ। ਉਸ ਉਹ ਵੇਲੇ ਦੇਖੇ ਸਨ ਜਦੋਂ ਨੰਬਰਦਾਰ ਜਾਂ ਜ਼ੈਲਦਾਰ ਵਿਰੁੱਧ ਗੱਲ ਆਖਣੀ ਜੁਰਮ ਸੀ। ਉਹ ਇਹਨਾਂ ਗੱਲਾਂ ਤੇ ਤਾਲੀ ਨਹੀਂ ਸੀ ਵਜਾ ਸਕਦਾ। ਡਰ ਤੋਂ ਨਹੀਂ, ਇਸ ਲਈ ਕਿ ਇਹ ਉਸਦੇ ਦਿਲ ਦੀਆਂ ਆਵਾਜ਼ਾਂ ਨਹੀਂ ਸਨ, ਪਰ ਉਹ ਇਹ ਵੀ ਅਨੁਭਵ ਕਰ ਲੈਂਦਾ ਕਿ ਉਹ ਹੁਣ ਮੁਹਰਲੀ ਪਾਲ ਵਿੱਚ ਨਹੀਂ ਖਲੋਤਾ ਸੀ। ਉਸਦੇ ਅੱਗੇ ਹੋਰ ਕਈ ਲੋਕ ਸਨ ਤੇ ਉਹ ਭੱਜ ਕੇ ਉਹਨਾਂ ਨੂੰ ਨਹੀਂ ਮਿਲ ਸਕਦਾ ਸੀ।
ਕਮਿਊਨਿਸਟ ਮੁੰਡੇ ਡਿਪਟੀ ਕਮਿਸ਼ਨਰਾਂ ਤੇ ਪੁਲਸ ਕਪਤਾਨਾਂ ਨੂੰ ਮਿਲਦੇ ਤੇ ਧੰਨਵਾਦੀ ਹੋਣ ਦੀ ਥਾਂ ਉਹਨਾਂ ਨਾਲ ਹੋਈ-ਹੋਈ ਗੱਲਬਾਤ ਉੱਤੇ ਖੁੱਲ੍ਹੇ ਜਲਸਿਆਂ ਵਿੱਚ ਨੁਕਤਾਚੀਨੀ ਕਰਦੇ। ਸਰਕਾਰ ਦੇ ਬਾਰੇ ਇਹ ਲੋਕ ਇਸ ਤਰ੍ਹਾਂ ਗੱਲਾਂ ਕਰਦੇ ਜਿਵੇਂ ਕਿਸੇ ਨਾਲ ਦੇ ਪਿੰਡ ਦੀ ਪਰ੍ਹੇ ਹੁੰਦੀ ਹੈ।
ਕਈ ਫ਼ੌਜੀ ਮੁੜ ਕੇ ਪਿੰਡ ਆ ਰਹੇ ਸਨ, ਆਜ਼ਾਦ ਹਿੰਦ ਫੌਜ ਦੇ ਤੇ ਕਈ ਦੂਜੇ। ਰਾਜ ਉਲਟਾਉਣ ਦੇ ਸੁਪਨੇ ਦੇਖਣ ਵਾਲੇ, ਆਜ਼ਾਦ ਦੇਸ਼ਾਂ ਵਿੱਚ ਬੰਦਿਆਂ ਵਾਂਗ ਫਿਰਨ ਵਾਲੇ। ਇਹਨਾਂ ਫੌæਜੀਆਂ ਨੇ ਜਰਨੈਲ ਵੇਖੇ, ਬਾਦਸ਼ਾਹ ਵੇਖੇ, ਬੰਦੂਕਾਂ, ਤੋਪਾਂ, ਮਸ਼ੀਨ ਗੰਨਾਂ ਚਲਾਣੀਆਂ ਸਿੱਖੀਆਂ; ਮੋਟਰਾਂ ਤੇ ਟੈਂਕ ਚਲਾਣੇ ਸਿੱਖੇ। ਅੰਗਰੇਜ਼ ਵੇਖੇ, ਅਮਰੀਕਨ ਵੇਖੇ, ਹਬਸ਼ੀ ਵੇਖੇ, ਇਟੈਲੀਅਨਾਂ ਨੂੰ ਕੈਦ ਰੱਖਿਆ, ਈਰਾਨ, ਮਿਸਰ, ਇਟਲੀ ਫਰਾਂਸ ਤੇ ਇੰਗਲਿਸਤਾਨ ਵਿੱਚ ਉਹ ਗਏ। ਕਿੰਨੀਆਂ ਕੌਮਾਂ ਦੀਆਂ ਉਮੈਦਾਂ ਬਣੇ ਰਹੇ। ਆਲਾ ਸਿੰਘ ਨੂੰ ਆਖ਼ਰ ਉਹ ਕਿੱਡਾ ਕੁ ਵੱਡਾ ਬੰਦਾ ਸਮਝ ਸਕਦੇ ਸਨ?
ਇੱਕ ਕਵੀ ਮੁੰਡੇ ਨੂੰ ਦੂਰੋਂ ਜਲਸਿਆਂ Ḕਤੇ ਸੱਦੇ ਆਉਂਦੇ। ਵੱਡੇ ਵੱਡੇ ਅਖ਼ਬਾਰੀ ਲੋਕਾਂ ਨਾਲ ਉਸਦਾ ਮੇਲ ਮਿਲਾਪ ਸੀ। ਇਹਨਾਂ ਮੁਲਾਕਾਤਾਂ ਦੀਆਂ ਗੱਲਾਂ ਉਹ ਜਲਸਿਆਂ ਤੋਂ ਆ ਕੇ ਸੁਣਾਂਦਾ ਤੇ ਲੋਕੀਂ ਬੜੇ ਗਹੁ ਨਾਲ ਸੁਣਦੇ। ਇਸ ਸਭ ਕੁਝ ਦੇ ਸਾਹਮਣੇ ਆਲਾ ਸਿੰਘ ਲੜਖੜਾ ਜਾਂਦਾ।
ਪਿੰਡ ਵਿੱਚ ਸਭ ਤੋਂ ਉੱਚੀ ਥਾਂ ਤੋਂ ਬਿਨਾਂ ਉਸ ਹੋਰ ਕੋਈ ਥਾਂ ਨਹੀਂ ਸੀ ਵੇਖੀ ਤੇ ਇਸ ਥਾਂ ਤੋਂ ਬਿਨਾਂ ਹੋਰ ਕੋਈ ਥਾਂ ਉਹ ਕਬੂਲਣ ਲਈ ਤਿਆਰ ਵੀ ਨਹੀਂ ਸੀ। ਜਦੋਂ ਉਹ ਟੱਪ ਥੱਲੇ ਆ ਕੇ ਬਹਿੰਦਾ ਤਾਂ ਲੋਕਾਂ ਦਾ ਧਿਆਨ ਖਿੱਚਣ ਲਈ ਕਈ ਗੀਟੇ ਆਪਣੀ ਗੁਥਲੀ ਵਿੱਚੋਂ ਕੱਢਦਾ। ਨੇੜੇ-ਤੇੜੇ ਦੇ ਵੱਡੇ ਪੀਰਾਂ, ਫ਼ਕੀਰਾਂ ਦੀਆਂ ਗੱਲਾਂ ਸੁਣਾਂਦਾ, " ਪੀਰ ਬਹਾਰ ਸ਼ਾਹ ਤੇ ਅਸਲੋਂ ਮਸਤਾਨਾ ਸੀ। ਮੇਰੀ ਇੱਕ ਮੱਝ ਨੂੰ ਘੋਟੂ ਪਿਆ, ਬੜੀ ਮੱਝ ਸੀ ਉਹ, ਇਹਨਾਂ ਵੱਟੂਆਂ ਤੋਂ ਲਈ ਸੀ ਮੈਂ ਲੜ ਝਗੜ ਕੇ। ਡੰਗਰ ਨਹੀਂ ਸਨ ਇਹ ਸਹੁਰੇ ਹੱਥੋਂ ਛੱਡਦੇ, ਲੇਖਾ ਭਾਵੇਂ ਕਿੰਨਾਂ ਦਈਏ। ਓਸ ਮੱਝ ਨੂੰ ਘੋਟੂ ਪਿਆ ਤੇ ਮੈਂ ਖੀਰ ਸੁੱਖੀ। ਮੱਝ ਬਚ ਰਹੀ, ਰੱਬੋਂ ਹੀ ਬਚ ਰਹੀ। ਬਹਾਰ ਸ਼ਾਹ ਵਿਚਾਰੇ ਓਥੇ ਕੀ ਕਰਨਾ ਸੀ? ਲਓ ਜੀ ਮੈਂ ਉਹ ਖੀਰ ਲੈ ਕੇ ਗਿਆ ਤੇ ਇੱਕ ਥੜ੍ਹੇ ਜਿਹੇ ਤੇ ਬੈਠਾ ਹੋਇਆ, ਪਰ ਨੰਗਾ ਈ ਤੇ ਬੱਸ ਅਸਲੋਂ ਈ ਪਲਾਂਘ ਕੁ ਤੇ ਕੋਲ ਥੜ੍ਹੇ ਦੇ ਉੱਤੇ ਹੀ ਝਾੜੇ ਫਿਰਿਆ ਹੋਇਆ ਸੂ।"
ਤੇ ਕਦੀ ਕੋਈ ਹੋਰ ਅਨੋਖੀ ਜਿਹੀ ਗੱਲ ਨੂੰ ਲੈ ਤੁਰਦਾ, " ਇਹ ਜਿਹੜੇ ਅੰਗਰੇਜ਼ ਨੇ, ਇਹ ਬੜੀ ਤਾੜ ਵਾਲੇ ਬੰਦੇ ਹੁੰਦੇ ਨੇ, ਨੁਹਾਰ ਦੀ ਬੜੀ ਸਿੰਝਾਣ ਰੱਖਦੇ ਨੇ। ਇੱਕ ਬੰਦੋਬਸਤ ਵਾਲਾ ਸਾਹਬ ਸੀ ਪੁਰਾਣਾ ਤੇ ਕਿਧਰੇ ਬਾਪੂ ਉਰਾਂ ਦੇ ਵੇਲੇ ਇੱਧਰ ਰਹਿ ਗਿਆ ਹੋਇਆ ਸੀ। ਅਮਰ ਸਿੰਘ ਦੀ ਰੱਖ ਵਿੱਚ ਸ਼ਿਕਾਰ ਖੇਡਦਾ ਮੈਨੂੰ ਟੱਕਰ ਗਿਆ। ਅਜੇ ਕਾਲੀ ਦਾੜ੍ਹੀ ਸਾਂ ਉਦੋਂ। ਝੱਟ ਆਂਹਦਾ ਏ, " ਓਏ ਤੁਮ ਨੱਥਾ ਸਿੰਘ ਦਾ ਲੜਕਾ ਏਂ।" ਮੰੈਂ ਆਖਿਆ, "ਜੀ ਆਹੋ, ਉਹ ਮੇਰਾ ਬਾਪ ਸੀ।"
ਕਦੀ ਉਹ ਪਿੰਡ ਦੇ ਮੁੰਡਿਆਂ ਦੇ ਦਾਦਿਆਂ ਪੜਦਾਦਿਆਂ ਦੇ ਘੋਲਾਂ ਤੇ ਦੌੜਾਂ ਦੇ ਮੁਕਾਬਲੇ ਜਾਂ ਭੱਟੀਆਂ ਤੇ ਖਰਲਾਂ ਦੀ ਵੱਡੀ ਲੜਾਈ ਦੀਆਂ ਗੱਲਾਂ ਛੇੜ ਦਿੰਦਾ। ਗੱਲਬਾਤ ਵਿੱਚ ਉਹ ਸਾਰੇ ਪਿੰਡ ਵਿੱਚੋਂ ਸੁਚੱਜਾ ਸੀ, ਗੱਲਾਂ ਅੰਤ ਮੁੱਕ ਜਾਂਦੀਆਂ। ਥੋੜ੍ਹੀ ਦੇਰ ਰਸ ਰਹਿੰਦਾ ਤੇ ਫਿਰ ਕਾਵਾਂ ਰੌਲੀ ਪੈ ਜਾਂਦੀ ਤੇ ਇਸ ਕਾਵਾਂ ਰੌਲੀ ਵਿੱਚ ਆਲਾ ਸਿੰਘ ਦੀ ਸ਼ਖ਼ਸੀਅਤ ਗਵਾਚ ਜਾਂਦੀ।

ਇੱਕ ਦਿਨ ਇੱਕ ਵੱਡਾ ਸਾਰਾ ਇਨਾਮੀ ਘੋੜਾ ਆਲਾ ਸਿੰਘ ਮੁੱਲ ਲੈ ਆਇਆ। ਨੇੜੇ ਨੇੜੇ ਦੇ ਸਾਰੇ ਚੰਗੇ ਘੋੜੀਆਂ ਘੋੜੇ ਉਸ ਮੁਕਾਬਲੇ ਲਈ ਵਿਸਾਖੀ ਦੇ ਮੇਲੇ ਤੇ ਸੱਦੇ ਤੇ ਹਰਾ ਦਿੱਤੇ, ਭੱਜਣ ਵਿੱਚ, ਨੇਜੇ ਵਿੱਚ ਤੇ ਭੁੰਬਰ ਵਿੱਚ। ਆਲਾ ਸਿੰਘ ਦੀ ਹਵੇਲੀ 'ਤੇ ਘੋੜਾ ਵੇਖਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ। ਉਹ ਵੀ ਘੋੜੇ ਨੂੰ ਲੋੜ ਤੋਂ ਵੱਧ ਸੰਗਲ ਪਿਛਾੜੀਆਂ ਪਾਈ ਰੱਖਦਾ। ਆਏ ਗਏ ਨੂੰ ਰੋਟੀ ਪਾਣੀ ਦਿੰਦਾ ਤੇ ਘੋੜੇ ਦੀਆਂ ਗੱਲਾਂ ਸੁਣਾਂਦਾ।
ਇੱਕ ਵਾਰ ਇੱਕ ਅੜੀ ਖੋੜਾ ਜੱਟ ਵੀ ਆਪਣੀ ਘੋੜੀ ਭਜਾਣ ਲਈ ਓਥੇ ਲੈ ਆਇਆ। ਆਖੇ ਜਾਂ ਘੋੜੀ ਦੇ ਦੇਣੀ ਜਾਂ ਘੋੜਾ ਲੈ ਲੈਣਾ,;ਦੌੜ ਹੋਈ, ਘੋੜੀ ਹਾਰ ਗਈ। ਘੋੜੀ ਵਾਲੇ ਜੱਟ ਨੇ ਘੋੜੀ ਆਲਾ ਸਿੰਘ ਦੀ ਖੁਰਲੀ Ḕਤੇ ਬੰਨ੍ਹ ਦਿੱਤੀ। ਸਾਰੀ ਭੀੜ ਦੇ ਸਾਹਮਣੇ ਆਲਾ ਸਿੰਘ ਨੇ ਉਸਦੇ ਮੋਢੇ'ਤੇ ਹੱਥ ਧਰ ਕੇ ਆਖਿਆ, "ਗੱਲ ਸੁਣ ਭਰਾਵਾ, ਇਹ ਖੁਰਲੀ ਵੀ ਤੇਰੀ ਤੇ ਕਿੱਲੇ ਵੀ ਤੇਰੇ। ਜੇ ਤਾਂ ਘੋੜੀ ਬੱਧੀ ਆ ਆਪਣੀ ਕਰਕੇ ਤਾਂ ਜਮ ਜਮ ਬੰਨ੍ਹ, ਪਰ ਜੇ ਮੇਰੀ ਕਰ ਕੇ ਬੱਧੀ ਆ ਤਾਂ ਹੁਣੇ ਖੋਲ੍ਹ ਲੈ। ਮੰੈਂ ਕੋਈ ਤੇਰੀ ਘੋੜੀ ਦਾ ਬਪਾਰ ਤੇ ਨਹੀਂ ਨਾ ਕਰਨਾ। ਬਈ ਕੋਈ ਬਪਾਰੀ ਆਂ ਮੈਂ। ਮੈਨੂੰ ਤੇ ਇਹ ਮੇਰਾ ਆਪਣਾ ਈ ਬੜਾ ਏ ਕਰਮਾਂ ਵਾਲਾ, ਬੱਸ ਜਿਊਂਦਾ ਰਹੇ।" ਹਰ ਪਾਸਿਓਂ ਵਾਹ-ਵਾਹ ਹੋਈ।
ਅਗਲੇ ਦਿਨ ਹੀ ਡਿਸਟ੍ਰਿਕਟ ਬੋਰਡ ਦੀ ਇੱਕ ਸੀਟ ਲਈ ਮੈਂਬਰ ਖਲ੍ਹਾਰਣ ਦੀ ਗੱਲ ਹੋ ਗਈ। ਆਲਾ ਸਿੰਘ ਦੇ ਖ਼ਿਆਲ ਵਿੱਚ ਇਹ ਕੋਈ ਵਧੇਰੇ ਸੋਚਣ ਵਾਲੀ ਗੱਲ ਨਹੀਂ ਸੀ। ਉਸ ਆਖਿਆ, "ਪਿਛਲੀ ਵੇਰ ਮੈਂਬਰ ਸੀ ਸ਼ੇਰੇ ਕੀ ਬਰਾਦਰੀ ਦਾ, ਐਤਕੀਂ ਸਾਡੀ ਟੱਲੇ ਕਿਆਂ ਦੀ ਵਾਰੀ ਐ। ਪਿੰਡ ਤੇ ਉਹਨਾਂ ਨਾਲੋਂ ਸਾਡੇ ਢੇਰ ਬਹੁਤੇ ਨੇ, ਪਰ ਅੱਧ ਤੇ ਦੇਣ ਨਾ ਸਾਨੂੰ।"
ਪਰ ਆਲਾ ਸਿੰਘ ਦੀ ਇਹ ਦਲੀਲ ਕਿਸੇ ਨੂੰ ਜਚੀ ਨਾ। ਉਹ ਪਾਰਟੀਆਂ ਦੀਆਂ ਟਿਕਟਾਂ ,ਪਾਲਸੀਆਂ ਤੇ ਪ੍ਰੋਗਰਾਮਾਂ, ਚੌੜੇ ਤੇ ਸੌੜੇ ਦ੍ਰਿਸ਼ਟੀਕੋਣਾਂ ਦੀਆਂ ਗੱਲਾਂ ਕਰਨ ਲੱਗ ਪਏ। ਆਖ਼ਰ ਇਹ ਕੌਣ ਲੋਕ ਸਨ ਜੋ ਆਪਣੀ ਕੁਲ ਨਾਲੋਂ ਟਿਕਟ ਨੂੰ ਚੰਗਾ ਸਮਝਦੇ ਸਨ। ਪਿਛਲੇ ਦਿਨ ਦੀ ਵਾਹ-ਵਾਹ ਪਿੱਛੋਂ ਇਹ ਹਾਰ ਚੋਖੀ ਚੁਭਦੀ ਸੀ। ਆਲਾ ਸਿੰਘ ਉੱਠ ਕੇ ਆਪਣੀ ਹਵੇਲੀ ਨੂੰ ਟੁਰ ਪਿਆ।
ਓਥੇ ਮੁਰੱਬਿਆਂ ਵਾਲਾ ਮੰਗਲ ਸਿੰਘ ਆਇਆ ਹੋਇਆ ਸੀ। ਮੰਗਲ ਸਿੰਘ ਆਲਾ ਸਿੰਘ ਦਾ ਲੰਗੋਟੀਆ ਯਾਰ ਸੀ। ਪਰ ਦੂਰ ਹੋਣ ਕਰਕੇ ਦੋਵੇਂ ਘੱਟ ਵੱਧ ਹੀ ਮਿਲਦੇ ਸਨ।
"ਮੰਗਲ ਸਿੰਹਾਂ, ਤੈਨੂੰ ਆਖਿਆ ਸੀ ਨਾ, ਆਹਲਣਿਓਂ ਡਿੱਗਾ ਬੋਟ ਮੁੜ ਨਹੀਂ ਵਿੱਚ ਪਿਆ ਕਦੀ। ਪਿੰਡੋਂ ਨਿਕਲ ਕੇ ਤੂੰ ਅਸਲੋਂ ਬੇਗਾਨਾ ਹੋ ਗਿਆ ਏਂ।" ਆਲਾ ਸਿੰਘ ਨੇ ਉਲਾ੍ਹਮਾ ਦਿੱਤਾ, ਤੇ ਫੇਰ ਹੋਰ ਗੱਲਾਂ ਹੁੰਦੀਆਂ ਰਹੀਆਂ, ਮਾਲ ਡੰਗਰ ਦੀਆਂ, ਫ਼ਸਲਾਂ ਦੀਆਂ, ਗਵਾਂਢੀ ਪਿੰਡਾਂ ਦੀਆਂ, ਗੱਡੀ ਦੀਆਂ, ਭੋਇੰ ਦੀਆਂ।"
" ਆ ਪਿੰਡ ਚੱਲੀਏ ਆਲਾ ਸਿੰਆਂ, ਟੱਪ ਹੇਠ ਬਹਾਂਗੇ, ਝੱਟ, ਕੋਈ ਗੱਲ ਕਰਾਂ ਸੁਣਾਂਗੇ।" ਮੰਗਲ ਸਿੰਘ ਨੇ ਸਲਾਹ ਦਿੱਤੀ।
"ਪਿੰਡ ਤੇ ਅਸਲੋਂ ਖੱਚ ਹੋ ਗਿਅ ਏ। ਬੰਦਾ ਤੇ ਮੁੱਢੋਂ ਰਿਹਾ ਈ ਕਾਈ ਨਹੀਂ ਨਾ। ਮੁੰਡੀਰ ਤੇ ਭੂਤਰੀ ਹੋਈ ਤੇ ਹਰ ਵੇਲੇ ਕਾਵਾਂ ਰੌਲੀ ਪਾਈ ਰੱਖਦੀ ਏ। ਨਾਂ ਕੋਈ ਸੁਰ ਸੁਆਦ ਦੀ ਕਰਨੀ ਤੇ ਨਾ ਕੋਈ ਸੁਣਨੀ। ਮੈਨੂੰ ਤੇ ਪਿੰਡ ਅਸਲੋਂ ਉਜਾੜ ਲੱਗਦਾ ਏ; ਉਜਾੜ। ਮੈਂ ਨਈਂ ਜਾਣਾ ਓਥੇ ਕਦੀ।"
ਕੋਲ ਹੀ ਬੇਰੀ ਹੇਠ ਬੱਧਾ ਧੌਲਾ ਢੱਗਾ ਉਗਾਲੀ ਕਰ ਰਿਹਾ ਸੀ। ਉਸਦੇ ਪੱਕੇ ਹੋਏ ਕੰਨ 'ਤੇ ਇੱਕ ਕਾਂ ਚੁੰਝ ਮਾਰ ਕੇ ਲਹੂ ਕੱਢ ਰਿਹਾ ਸੀ, ਪਰ ਬੁੱਢਾ ਹੋਇਆ ਢੱਗਾ ਆਪਣੇ ਲੰਮੇ ਸਿੰਗਾਂ ਨਾਲ ਉਸਨੂੰ ਹਟਾਂਦਾ ਨਹੀਂ ਸੀ।
ਸੜਕ ਤੇ ਮਲਕ ਦਾ ਨੌਕਰ ਪਿੰਡੋਂ ਅਖ਼ਬਾਰ ਲਿਆਉਣ ਲਈ ਘੋੜੀ ਤੇ ਚੜ੍ਹਿਆ ਜਾ ਰਿਹਾ ਸੀ। ਆਲਾ ਸਿੰਘ ਨੇ ਉਸਨੂੰ ਵੇਖਿਆ, ਪਰ ਅੱਜ ਕਵਾਇਆ ਨਾ।
ਲਾਲ
Online Punjabi Magazine Seerat- ਅਮਰਜੀਤ ਚੰਦਨ
 
ਬ੍ਰਿਟਿਸ਼ ਲਾਇਬ੍ਰੇਰੀ ਲੰਦਨ ਵਿਚ ਗ਼ਦਰ ਲਹਿਰ ਦੀਆਂ ਮਿਸਲਾਂ ਵਾਚਦਿਆਂ

ਜੋਗੀ ਬੈਠਾ ਮਿੱਟੀ ਫੋਲ਼ੇ
ਇਹ ਜਾਣਦਿਆਂ ਵੀ
ਨਹੀਂ ਲੱਭਣੇ ਲਾਲ ਗੁਆਚੇ
ਸਦੀ ਪੁਰਾਣੀ ਕਿੰਨੀਆਂ ਪੁਸ਼ਤਾਂ
ਲੇਖੇ ਲੱਗੀਆਂ
ਤਕਦੀਰ ਨਾ ਬਦਲੀ ਲੋਕਾਂ ਦੀ

ਫੋਲ਼ੇ ਕਾਗ਼ਜ਼ ਧੁਖਦੇ ਅੱਖਰ
ਲਾਲ ਮਾਤਾ ਦੇ ਜ਼ੰਜੀਰਾਂ ਨੂੰ ਕੱਟਣੇ ਨੂੰ
ਫਿਰਦੇ ਦੇਸ ਦੇਸਾਂਤਰ ਪੇਸ਼ ਨਾ ਜਾਂਦੀ
ਤੋੜ ਕੇ ਮੋਹ ਦੇ ਸੰਗਲ਼
ਤੁਰ ਪਏ ਜੰਗਲ਼ ਰਸਤੇ
ਮੁਲਕੋ ਮੁਲਕ ਸ਼ਹਿਰ ਤੋਂ ਸ਼ਹਿਰ

ਰਤਨ ਸਿੰਘ ਸੰਤੋਖ ਸੁਤੰਤਰ
ਦਾਦਾ ਮੀਰ ਕੁਰਬਾਨ ਇਲਾਹੀ
ਰਾਮ ਕ੍ਰਿਸ਼ਨ ਰੁੜ੍ਹਿਆ ਜਾਂਦਾ ਆਮੂ ਦਰਿਆ ਅੰਦਰ

ਨਾ ਕਾਗ਼ਜ਼ ਨਾ ਅੱਖਰ ਦੱਸਦੇ
ਬੇਵਤਨੇ ਦਾ ਦਿਲ ਕਿੰਜ ਧੜਕਦਾ
ਕਿੰਜ ਤੜਫਦਾ ਚੇਤੇ ਕਰਕੇ
ਮਾਪੇ ਪਿੰਡ ਤੇ ਬੇਲੀ

ਕੌਣ ਭਤੀਜਾ ਤਾਂਘ ਮਿਲਣ ਦੀ ਲੈ ਕੇ ਫਾਂਸੀ ਚੜ੍ਹਿਆ
ਰਹਿੰਦਾ ਸੱਤ ਸਮੁੰਦਰਾਂ ਪਾਰ ਹੈ ਚਾਚਾ
ਤਸਵੀਰ ਦੇ ਪਿੱਛੇ ਨਹਿਰੂ ਲਿਖਿਆ -
ਇਹ ਮੂਰਤ ਉਸ ਉੱਚੇ ਦਾ ਸੱਚਾ ਪਰਛਾਵਾਂ ਹੈ
ਵਤਨ ਦੀ ਧਰਤੀ ਉੱਤੇ ਪੈਂਦਾ

ਮੂਰਤ ਅੰਦਰ ਸਿੰਘ ਅਜੀਤ
ਬਣਿਆ ਬੈਠਾ ਹਸਨ ਖ਼ਾਨ ਈਰਾਨ ਦਾ ਵਾਸੀ
ਕਦੀ ਤਾਂ ਬੋਲੇ ਫ਼ਾਰਸ ਤੁਰਕੀ ਕਦੇ ਸਪੇਨੀ
ਪਰ ਤੱਕਦੀ ਅੱਖ ਪੰਜਾਬੀ ਹੈ

ਨਹਿਰੂ ਸਰਕਾਰੇ-ਦਰਬਾਰੇ ਕਹਿੰਦਾ -
ਇਸਨੂੰ ਅਪਣੇ ਘਰ ਜਾਣ ਦਾ
ਮਾਂ ਦੇ ਪੈਰੀਂ ਪੈ ਕੇ ਮਰ ਜਾਣ ਦਾ ਹੱਕ ਤਾਂ ਦੇਵੋ

ਨਾ ਕਾਗ਼ਜ਼ ਨਾ ਅੱਖਰ ਦੱਸਦੇ
ਕਿਹੜਾ ਖ਼ਿਆਲ ਸੀ ਜਿਹੜਾ ਹਰਦਮ ਨਾਲ਼ ਓਸਦੇ ਰਹਿੰਦਾ ਸੀ
ਕਿਸਦੇ ਨਾਮ ਸਹਾਰੇ ਉਹ ਦਰਦ ਹਿਜਰ ਦਾ ਸਹਿੰਦਾ ਸੀ

ਜੋਗੀ ਬੈਠਾ ਮਿੱਟੀ ਫੋਲ਼ੇ
ਇਹ ਜਾਣਦਿਆਂ ਵੀ
ਨਹੀਂ ਲੱਭਣੇ ਲਾਲ ਗੁਆਚੇ
ਸਦੀ ਪੁਰਾਣੀ ਕਿੰਨੀਆਂ ਪੁਸ਼ਤਾਂ ਲੇਖੇ ਲੱਗੀਆਂ
ਤਕਦੀਰ ਨਾ ਬਦਲੀ ਲੋਕਾਂ ਦੀ


* ਰਤਨ ਸਿੰਘ, ਸੰਤੋਖ ਸਿੰਘ, ਤੇਜਾ ਸਿੰਘ ਸੁਤੰਤਰ, ਦਾਦਾ ਅਮੀਰ ਹੈਦਰ, ਕੁਰਬਾਨ ਇਲਾਹੀ, ਰਾਮ ਕ੍ਰਿਸ਼ਨ ਇਹ ਸਾਰੇ ਗ਼ਦਰ-ਕਿਰਤੀ ਪਾਰਟੀ ਦੇ ਆਗੂ ਸੀ। ਆਖ਼ਿਰ ਨਹਿਰੂ ਨੇ ਅਜੀਤ ਸਿੰਘ ਨੂੰ ਆਜ਼ਾਦ ਭਾਰਤ ਦੀ ਸਰਕਾਰ ਬਣਨ ਵੇਲੇ ਵਤਨ ਸੱਦਿਆ ਸੀ। ਅਜੀਤ ਸਿੰਘ ਚੌਦਾਂ ਪੰਦਰਾਂ ਅਗਸਤ ਸੰਨ ਸੰਤਾਲ਼ੀ ਦੀ ਰਾਤ ਨੂੰ ਪੂਰੇ ਹੋਏ ਸਨ। ਰਵਾਇਤ ਹੈ ਕਿ ਉਨ੍ਹਾਂ ਆਖ਼ਿਰੀ ਸਾਹ ਲੈਣ ਵੇਲੇ ਅਪਣੀ ਪਤਨੀ ਹਰਨਾਮ ਕੌਰ ਦੇ ਪੈਰੀਂ ਪੈ ਕੇ ਚੰਗਾ ਪਤੀ ਨਾ ਬਣ ਸਕਣ ਦੀ ਭੁੱਲ ਬਖ਼ਸ਼ਾਈ ਸੀ। ਕਾਗ਼ਜ਼ਾਂ ਵਿਚ ਨਹਿਰੂ ਦੀ ਤਸਦੀਕ ਕੀਤੀ ਅਜੀਤ ਸਿੰਘ ਦੀ ਤਸਵੀਰ ਪਈ ਹੈ, ਜੋ ਉਨ੍ਹਾਂ ਨੇ ਸੰਨ 40 ਵਿਚ ਅੰਗਰੇਜ਼ ਹਾਕਮਾਂ ਨੂੰ ਪਾਸਪੋਰਟ ਵਾਸਤੇ ਅਰਜ਼ੀ ਦੇ ਨਾਲ਼ ਘੱਲੀ ਸੀ। ਅਰਜ਼ੀ ਰੱਦ ਹੋ ਗਈ ਸੀ।


- ਅੰਨਜਲ (ਲੋਕਗੀਤ, 2006) ਵਿੱਚੋਂ

Wednesday, 4 June 2014

ਵਗਦੀ ਏ ਰਾਵੀ
ਸਾਂਝ ਤੇ ਵਿਰੋਧ ਦੀ ਦੋ-ਰੰਗੀ
Online Punjabi Magazine Seerat- ਵਰਿਆਮ ਸਿੰਘ ਸੰਧੂ

ਹੋਟਲ ਪੁੱਜ ਕੇ ਖਾਣਾ ਖਾਣ ਤੋਂ ਬਾਅਦ ਜਗਤਾਰ ਤਾਂ ਲੇਟ ਗਿਆ ਤੇ ਮੈਂ ਸਵੇਰ ਦੇ ਲੰਮੇ ਸਫਰ ਬਾਰੇ ਸੋਚਣ ਲੱਗਾ। ਜੇ ਮੈਂ ਸਵੇਰੇ ਰਾਵਲਪਿੰਡੀ, ਪੰਜਾ ਸਾਹਿਬ ਦੀ ਯਾਤਰਾ ‘ਤੇ ਜਾਣਾ ਸੀ ਤਾਂ ਮੈਨੂੰ ਆਪਣਾ ਸਾਮਾਨ ਪੈਕ ਕਰਕੇ ਨਾਲ ਹੀ ਲਿਜਾਣਾ ਪੈਣਾ ਸੀ ਕਿਉਂਕਿ ਯਾਤਰਾ ਉਪਰੰਤ 19 ਅਪ੍ਰੈਲ ਨੂੰ ਸਿੱਧਾ ਸਵੇਰੇ ਲਾਹੌਰ ਰੇਲਵੇ ਸਟੇਸ਼ਨ ‘ਤੇ ਹੀ ਪੁੱਜਣ ਦਾ ਪ੍ਰੋਗਰਾਮ ਸੀ। ਰਾਤ ਨੂੰ ਮੈਂ ਸਾਮਾਨ ਸਾਂਭਦਿਆਂ ਡਾ. ਜਗਤਾਰ ਨੂੰ ਅਜੇ ਵੀ ਆਪਣੇ ਨਾਲ ਜਾਣ ਲਈ ਮਨਾ ਰਿਹਾ ਸਾਂ ਪਰ, ‘ਸਿਹਤ ਏਨੇ ਲੰਮੇ ਸਫਰ ਦੀ ਇਜਾਜ਼ਤ ਨਹੀਂ ਦਿੰਦੀ’ ਵਾਲਾ ਉਹਦਾ ਬਹਾਨਾ ਸੱਚਾ ਹੀ ਲਗਦਾ ਸੀ। ਲਾਹੌਰ ਦੀ ਯਾਤਰਾ ਕਰਦਿਆਂ ਵੀ ਉਹ ਅਕਸਰ ਹਫ ਥੱਕ ਜਾਂਦਾ ਸੀ। ਕੁਝ ਵੀ ਸੀ, ਮੈਨੂੰ ਉਸ ਦਾ ਸਾਥ ਛੱਡ ਕੇ ਜਾਣ ਦਾ ਅਫਸੋਸ ਵੀ ਸੀ ਪਰ ਪਾਕਿਸਤਾਨ ਯਾਤਰਾ ਦੀ ਖ਼ੁਸ਼ੀ ਤੇ ਚਾਅ ਨੇ ਇਸ ਅਫਸੋਸ ਨੂੰ ਛੋਟਾ ਕਰ ਦਿੱਤਾ ਸੀ।
ਇਸੇ ਸਮੇਂ ਹੀ ਮੈਨੂੰ ਇਲਿਆਸ ਘੁੰਮਣ ਅਤੇ ਸਤਨਾਮ ਮਾਣਕ ਦਾ ਫਲੈਟੀਜ਼ ਹੋਟਲ ਤੋਂ ਫ਼ੋਨ ਆਇਆ ਸੀ ਕਿ ਮੈਂ ਸਵੇਰੇ ਨਨਕਾਣੇ ਜਾਣ ਲਈ ਤਿਆਰ ਤਿਆਰ ਹੋ ਕੇ ਸੱਤ ਵਜੇ ਫਲੈਟੀਜ਼ ਵਿਚ ਪਹੁੰਚ ਜਾਵਾਂ। ਇਲਿਆਸ ਘੁੰਮਣ ਨੇ ਮੈਨੂੰ ਨਨਕਾਣਾ ਵਿਖਾਉਣ ਦਾ ਵਾਅਦਾ ਚੇਤੇ ਰੱਖਿਆ ਸੀ। ਪਰ ਅਸੀਂ ਤਾਂ ਰਾਵਲਪਿੰਡੀ ਵਾਲੀ ਯਾਤਰਾ ਲਈ ਤਿਆਰ ਹੋ ਚੁੱਕੇ ਸਾਂ ਤੇ ਮੇਰੇ ਨਾਲ ਰਘਬੀਰ ਸਿੰਘ ਅਤੇ ਸੁਲੇਖਾ ਵੀ ਤਾਂ ਜੁੜੇ ਹੋਏ ਸਨ। ਮੈਂ ਇਹ ਸਮੱਸਿਆ ਦੱਸੀ ਤਾਂ ਮਾਣਕ ਕਹਿੰਦਾ ‘‘ਓ ਛੱਡ ਯਾਰ! ਉਧਰ ਰਾਹ ‘ਚ ਕਿਸੇ ਨੇ ਪੁੱਛ ਲਿਆ ਤਾਂ ਪੰਗਾ ਪਊ, ਏਧਰ ਔਕਾਫ ਵਾਲਿਆਂ ਨੇ ਸਾਡੇ ਨਾਲ ਆਪਣਾ ਬੰਦਾ ਭੇਜਣ ਦਾ ਪ੍ਰਬੰਧ ਕਰ ਦਿੱਤੈ। ਉਹਦੇ ਹੁੰਦਿਆਂ ਬੇਝਿਜਕ ਵਿਚਰਾਂਗੇ। ਤੇ ਰਘਬੀਰ ਹੁਰੀਂ ਆਹ ਮੇਰੇ ਨਾਲ ਹੀ ਖਲੋਤੇ ਨੇ, ਇਨ੍ਹਾਂ ਨਾਲ ਗੱਲ ਕਰ ਲਵੋ।’’
ਮੈਂ ਦਿਲੋਂ ਮਾਣਕ ਦੀ ਗੱਲ ਨਾਲ ਸਹਿਮਤ ਸਾਂ ਤੇ ਰਘਬੀਰ ਸਿੰਘ ਨੂੰ ਤਾਂ ਪਹਿਲਾਂ ਹੀ ਲੰਮੀ ਯਾਤਰਾ ਲਈ ਮੈਂ ਤੇ ਸੁਲੇਖਾ ਨੇ ਮਨਾਇਆ ਸੀ। ਪਰ ਯਾਤਰਾ ਫੀਸ ਅਸੀਂ ਪਹਿਲਾਂ ਹੀ ਰੂਪ ਸਿੰਘ ਰੂਪਾ ਨੂੰ ਜਮ੍ਹਾਂ ਕਰਵਾ ਬੈਠੇ ਸਾਂ। ਰਘਬੀਰ ਸਿੰਘ ਕਹਿਣ ਲੱਗਾ, ‘‘ਰੂਪ ਸਿੰਘ ਰੂਪਾ ਨੂੰ ਪੁੱਛ ਵੇਖ। ਜੇ ਪੈਸੇ ਨਾ ਵੀ ਮੋੜੂ, ਤਾਂ ਵੀ ਕੋਈ ਗੱਲ ਨਹੀਂ।’’
ਨਨਕਾਣੇ ਜਾਣ ਦਾ ਨਿਰਣਾ ਲੈ ਕੇ ਮੈਂ ਜਗਤਾਰ ਨੂੰ ਕਿਹਾ ਕਿ ਹੁਣ ਤਾਂ ਉਹ ਸਾਡੇ ਨਾਲ ਜਾ ਸਕਦਾ ਹੈ। ਸ਼ਾਮ ਨੂੰ ਤਾਂ ਵਾਪਸ ਆ ਹੀ ਜਾਣਾ ਸੀ ਪਰ ਜਗਤਾਰ ਨਹੀਂ ਮੰਨਿਆ।
ਮੈਂ ਆਪਣੇ ਹੀ ਹੋਟਲ ਵਿਚ ਠਹਿਰੇ ਰੂਪ ਸਿੰਘ ਰੂਪਾ ਨੂੰ ਫੋਨ ਕਰਕੇ ਉਨ੍ਹਾਂ ਨਾਲ ਯਾਤਰਾ ‘ਤੇ ਨਾ ਜਾ ਸਕਣ ਦੀ ਅਸਮਰਥਾ ਪ੍ਰਗਟਾਈ, ਰਾਹ ਵਿਚ, ਆਗਿਆ ਤੋਂ ਬਿਨਾਂ ‘ਪੰਗਾ’ ਪੈ ਜਾਣ ਦਾ ਤੌਖ਼ਲਾ ਵੀ ਜਤਾਇਆ ਤੇ ਅੰਤਿਮ ਗੱਲ ਕਹਿ ਦਿੱਤੀ ਕਿ ਜੇ ਪੈਸੇ ਵਾਪਸ ਕਰ ਸਕਦੇ ਹੋ ਤਾਂ ਠੀਕ ਹੈ ਜੇ ਨਹੀਂ ਤਦ ਵੀ ਤੁਹਾਡੀ ਮਰਜ਼ੀ। ਉਸ ਨੇ ਕਿਹਾ ਕਿ ਸਵੇਰੇ ਤੁਰਨ ਤੋਂ ਪਹਿਲਾਂ ਮੈਂ ਉਨ੍ਹਾਂ ਕੋਲੋਂ ਪੈਸੇ ਵਾਪਸ ਲੈ ਸਕਦਾ ਹਾਂ।
ਥਕਾਵੇਂ ਲੰਮੇ ਸਫ਼ਰ ਦਾ ਭਾਰ ਸਿਰੋਂ ਲਹਿ ਜਾਣ ਕਰਕੇ ਤੇ ਨਨਕਾਣੇ ਜਾਣ ਬਾਰੇ ਪੂਰਾ ਮਨ ਬਣਾ ਕੇ ਮੈਂ ਫਿਰ ਜਗਤਾਰ ਨੂੰ ਕਿਹਾ, ‘‘ਬਾਬਿਓ! ਹੁਣ ਚਲੇ ਚੱਲੋ! ਨਨਕਾਣੇ ਦਾ ਸਫ਼ਰ ਤਾਂ ਥਕਾਉਣ ਵਾਲਾ ਨਹੀਂ।’’
‘‘ਨਹੀਂ, ਤੁਸੀਂ ਹੋ ਆਵੋ, ਮੈਂ ਐਥੇ ਕੁਝ ਦੋਸਤਾਂ ਨੂੰ ਮਿਲ-ਮਿਲਾ ਲਵਾਂਗਾ।’’ ਉਸ ਨੇ ਬੇਦਿਲੀ ਨਾਲ ਕਿਹਾ।
ਉਸ ਦਾ ਅਟੱਲ ਫੈਸਲਾ ਸੁਣ ਕੇ ਮੈਂ ਵੀ ਚੁੱਪ ਕਰ ਗਿਆ।
‘‘ਇਹ ਜਿਵੇਂ ਤੇਰੇ ਜੁਗਾੜ ਨੇ ਨਾ ਜਾਣ-ਆਉਣ ਦੇ, ਇੰਜ ਆਪਣੇ ਵੀ ਬਹੁਤ ਨੇ।’’ ਅਚਨਚੇਤ ਉਸ ਨੇ ਕਿਹਾ ਤਾਂ ਮੈਨੂੰ ਹੈਰਾਨੀ ਹੋਈ।
‘‘ਇਹ ਤਾਂ ਆਪਣਾ ਸਾਂਝਾ ਜੁਗਾੜ ਈ ਏ। ਮੇਰਾ ਇਥੇ ਕੌਣ ਜਾਣੂ ਏ। ਤੁਹਾਡਾ ਏਥੇ ਸਾਲਾਂ ਤੋਂ ਆਦਰ-ਮਾਣ ਏਂ। ਤੁਹਾਡੇ ਦੋਸਤ ਮਿੱਤਰ ਨੇ।’’
ਪਰ ਜਗਤਾਰ ਜਾਣ ਲਈ ਤਿਆਰ ਨਹੀਂ ਸੀ।
ਸਵੇਰੇ ਨਹਾ ਧੋ ਕੇ ਮੈਂ ‘ਰੂਪਾ’ ਤੋਂ ਪੈਸੇ ਫੜ ਲਿਆਇਆ ਤੇ ਸੱਤ ਵਜੇ ਤਕ ਫਲੈਟੀਜ਼ ਹੋਟਲ ਪਹੁੰਚ ਗਿਆ। ਇਲਿਆਸ ਘੁੰਮਣ ਘਰੇਲੂ ਰੁਝੇਵਿਆਂ ਤੇ ਪਿਛਲੇ ਦਿਨੀਂ ਵਾਪਰੇ ਦੁੱਖਦਾਈ ਪਰਿਵਾਰਕ ਹਾਦਸੇ ਕਾਰਨ ਸਾਡੇ ਨਾਲ ਨਹੀਂ ਸੀ ਜਾ ਰਿਹਾ ਪਰ ਉਸ ਦੀ ਕਾਰ ਤੇ ਡਰਾਈਵਰ ਹਾਜ਼ਰ ਸਨ। ਉਸ ਦੇ ਘਰ ਠਹਿਰੀ ਬਾਜਵਾ ਦੰਪਤੀ ਵੀ ਸਾਡੇ ਨਾਲ ਜਾ ਰਹੀ ਸੀ। ਦੂਜੀ ਕਾਰ ਰਾਇ ਅਜ਼ੀਜ਼ ਉਲਾ ਖਾਂ ਦੀ ਸੀ। ਅਸੀਂ ਤਿਆਰ ਹੋ ਕੇ ਖੜੋਤੇ ਸਾਂ ਪਰ ‘ਔਕਾਫ਼’ ਵਾਲਾ ਕਰਮਚਾਰੀ ਅਜੇ ਨਹੀਂ ਸੀ ਪੁੱਜਾ ਤੇ ਉਸ ਦੀ ਉਡੀਕ ਹੋ ਰਹੀ ਸੀ। ਰਾਵਲਪਿੰਡੀ ਵਾਲੀ ਬੱਸ ਵੀ ਹੋਟਲ ਦੇ ਅਹਾਤੇ ਵਿਚ ਖੜ੍ਹੋਤੀ ਸਵਾਰੀਆਂ ਉਡੀਕ ਰਹੀ ਸੀ। ਪ੍ਰਿੰਸੀਪਲ ਸਰਵਣ ਸਿੰਘ ਤੇ ਕੁਝ ਹੋਰ ਸਾਥੀ ਵੀ ਨਨਕਾਣੇ ਵਾਸਤੇ ਇਕ ਵੈਨ ਤਿਆਰ ਕੀਤੀ ਖੜੋਤੇ ਸਨ।
‘ਔਕਾਫ਼’ ਦਾ ਕਰਮਚਾਰੀ ਆਇਆ ਤਾਂ ਅਸੀਂ ਕਾਰਾਂ ਵਿਚ ਬੈਠਣ ਦੀ ਕੀਤੀ। ਇਲਿਆਸ ਘੁੰਮਣ ਵਾਲੀ ਕਾਰ ਵਿਚ ‘ਬਾਜਵਾ ਦੰਪਤੀ’ ਦੇ ਨਾਲ ਰਘਬੀਰ ਸਿੰਘ ਤੇ ਸੁਲੇਖਾ ਬੈਠ ਗਏ। ਦੂਜੀ ਕਾਰ ਵਿਚ ਰਾਇ ਅਜ਼ੀਜ਼ ਉਲਾ ਖਾਂ ਆਪ ਹੀ ਡਰਾਈਵਰ ਦੀ ਸੀਟ ਉਤੇ ਬੈਠ ਗਏ ਤਾਂ ਕਿ ਇਕ ਬੰਦੇ ਦੀ ਥਾਂ ਬਚ ਸਕੇ। ਉਸ ਨਾਲ ਪ੍ਰੇਮ ਸਿੰਘ ਐਡਵੋਕੇਟ ਅੱਗੇ ਬੈਠ ਗਿਆ। ਪਿਛਲੀ ਸੀਟ ‘ਤੇ ਸਜਿਓਂ ਖੱਬੇ ਮੈਂ, ਸਤਨਾਮ ਮਾਣਕ ਤੇ ਔਕਾਫ਼ ਦਾ ਕਰਮਚਾਰੀ ਅਨਵਰ ਜਾਵੇਦ ਬੈਠ ਗਏ।
ਕਾਰਾਂ ਫਲੈਟੀਜ਼ ਤੋਂ ਨਿਕਲ ਕੇ ਮਾਲ ਰੋਡ ‘ਤੇ ਤੁਰ ਪਈਆਂ ਤਾਂ ਸਤਿਨਾਮ ਮਾਣਕ ਨੇ ਕਿਹਾ ਕਿ ਕੁਝ ਅਖ਼ਬਾਰਾਂ ਖ਼ਰੀਦ ਲਈਆਂ ਜਾਣ। ਉਸ ਦੀ ਕਾਨਫ਼ਰੰਸ ਦੀਆਂ ਰਿਪੋਰਟਾਂ ਦੇਖਣ ਵਿਚ ਬਹੁਤ ਦਿਲਚਸਪੀ ਸੀ, ਉਂਜ ਵੀ ਉਹ ਭਾਰਤ-ਪਾਕਿ ਸਬੰਧਾਂ ਬਾਰੇ ਬਹੁਤ ‘ਉਤਸ਼ਾਹੀ ਜਿਊੜਾ’ ਹੈ। ਕਾਨਫ਼ਰੰਸ ਦੀ ਸਫਲਤਾ ਨੂੰ ਲੈ ਕੇ ਉਹ ਪੂਰੇ ਜੋਸ਼ ਵਿਚ ਸੀ।
‘‘ਇਕ ਨਵੀਂ ਤਾਰੀਖ਼ ਦੀ ਸ਼ੁਰੂਆਤ ਹੋ ਗਈ ਹੈ’’, ਰਾਇ ਅਜ਼ੀਜ਼-ਉੱਲਾ ਨੇ ਆਖਿਆ ਤਾਂ ਮਾਣਕ ਹੁਲਾਰਿਆ ਗਿਆ।
‘‘ਆਪਾਂ ਰਲ ਕੇ ਨਵਾਂ ਇਤਿਹਾਸ ਸਿਰਜ ਦੇਣਾ ਹੈ’’, ਸਾਰੇ ਜਣੇ ਅਖ਼ਬਾਰਾਂ ਦੇ ਵਰਕੇ ਪਲਟਣ ਲੱਗੇ। ਮੇਰੀ ਅਖ਼ਬਾਰਾਂ ਦੀਆਂ ਖ਼ਬਰਾਂ ਨਾਲੋਂ ਬਾਹਰਲੇ ਸੰਸਾਰ ਵਿਚ ਜਿ਼ਆਦਾ ਰੁਚੀ ਸੀ। ਅਸੀਂ ਲਾਹੌਰੋਂ ਬਾਹਰ ਨਿਕਲ ਰਹੇ ਸਾਂ। ਰਾਵੀ ਆ ਗਈ ਸੀ। ਸੁੱਕੀ ਹੋਈ ਰਾਵੀ! ਵਿਚ ਘਾਹ ਉਗਿਆ ਹੋਇਆ। ਬਚਪਨ ਵਿਚ ਢਾਡੀਆਂ ਤੋਂ ਸੁਣਿਆ ਗੀਤ ਚੇਤੇ ਵਿਚ ਥਰਥਰਾਇਆ:
ਮੁੜ-ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ।
ਅੱਖੀਆਂ ਵਿਚ ਸੂਰਤ ਫਿਰਦੀ ਏ ਰਾਵੀ-ਚਨਾਬ ਦੀ।
ਕਿਤੇ ਰਾਵੀ ਨੇ ਵਿਛੜੇ ਪੁੱਤਰਾਂ ਦੀ ਯਾਦ ਵਿਚ ਰੋ ਰੋ ਕੇ ਹੰਝੂ ਤਾਂ ਨਹੀਂ ਸਨ ਸੁਕਾ ਲਏ! ਉਹਦੀਆਂ ਅੱਖਾਂ ਖ਼ੁਸ਼ਕ ਤਾਂ ਨਹੀਂ ਸਨ ਹੋ ਗਈਆਂ!!
ਇਹ ਤਾਂ ਮੇਰੀ ਭਾਵੁਕਤਾ ਸੀ। ਰਾਵੀ ਤਾਂ ਪਿੱਛੇ ‘ਬੱਝੇ ਬੰਨ੍ਹਾਂ’ ਨੇ ਸੁਕਾ ਦਿੱਤੀ ਸੀ। ਮੇਰੀ ਚੇਤਨਾ ਅਤੀਤ ਤੇ ਵਰਤਮਾਨ ਵਿਚ ਰਲਗਡ ਹੋ ਰਹੀ ਸੀ। ਕਲਪਨਾ ਵਿਚ ਵੇਖਿਆ ਇਹ ਇਲਾਕਾ ਮੈਂ ਯਥਾਰਥ ਦੀਆਂ ਅੱਖਾਂ ਨਾਲ ਵੀ ਘੋਖ ਰਿਹਾ ਸਾਂ। ਕਾਰ ਸ਼ੇਖ਼ੂਪੁਰੇ ਨੂੰ ਜਾਣ ਵਾਲੀ ਸੜਕ ‘ਤੇ ਰਿੜ੍ਹੀ ਜਾ ਰਹੀ ਸੀ। ਸੜਕ ਦੇ ਸਮਾਨੰਤਰ ਇਕ ਹੋਰ ਸੜਕ ਜਾ ਰਹੀ ਸੀ। ਅਸਲ ਵਿਚ ਇਹ ਦੋਵੇਂ ਸੜਕਾਂ ‘ਵਨ’ ਵੇਅ ਸਨ। ਸਾਡੇ ਵਾਲੀ ਸੜਕ ਵਾਹਣਾਂ ਦੇ ਲਾਹੌਰੋਂ ਸ਼ੇਖ਼ੂਪੁਰਾ ਜਾਣ ਵਾਲੀ ਸੀ ਤੇ ਦੂਜੀ ਸ਼ੇਖ਼ੂਪੁਰੇ ਤੋਂ ਲਾਹੌਰ ਆਉਣ ਵਾਲੇ ਵਾਹਣਾਂ ਵਾਸਤੇ। ਦੋਹਾਂ ਸੜਕਾਂ ਦੇ ਵਿਚਕਾਰ ਇਕ ਸੜਕ ਜਿੰਨਾ ਥਾਂ ਕੱਚਾ ਸੀ। ਲੋੜ ਮੁਤਾਬਕ ਇਸ ਕੱਚੇ ਥਾਂ ਨੂੰ ਵੀ ਪੱਕਾ ਕਰਕੇ ਇਹ ਵੱਡੀ ਸ਼ਾਹ-ਰਾਹ ਬਣਾਈ ਜਾ ਸਕਦੀ ਸੀ। ਤਿੰਨੇ ਸੜਕਾਂ ਮਿਲ ਕੇ ਬਹੁਤ ਖੁੱਲ੍ਹੀ ਸੜਕ ਬਣ ਸਕਦੀ ਸੀ। ਮੈਨੂੰ ਇਹ ਵਿਚਕਾਰ ਖ਼ਾਲੀ ਥਾਂ ਛੱਡਣ ਵਾਲੀ ਯੋਜਨਾਬੰਦੀ ਵਧੀਆ ਲੱਗੀ। ਸਾਡੇ ਪਾਸੇ ਜਦੋਂ ਸੜਕਾਂ ਚੌੜੀਆਂ ਕਰਨੀਆਂ ਹੋਣ ਤਾਂ ਆਸੇ-ਪਾਸੇ ਵਾਲੀਆਂ ਦੁਕਾਨਾਂ ਤੇ ਮਕਾਨਾਂ ਦਾ ਪੰਗਾ ਵਿਚ ਖੜ੍ਹਾ ਹੋ ਜਾਂਦਾ ਹੈ। ਭਾਵੇਂ ਇਹ ਦੁਕਾਨਾਂ ਤੇ ਮਕਾਨ ਅਗਲਿਆਂ ਨੇ ਸਰਕਾਰੀ ਥਾਂ ‘ਤੇ ਨਾਜਾਇਜ਼ ਕਬਜ਼ਾ ਕਰਕੇ ਹੀ ਕਿਉਂ ਨਾ ਬਣਾਏ ਹੋਣ। ਏਥੇ ਸੜਕ ਦੀ ਚੌੜਾਈ ਦੀ ਗੁੰਜਾਇਸ਼ ਬਾਹਰਵਾਰ ਰੱਖਣ ਦੀ ਥਾਂ ਅੰਦਰਵਾਰ ਰੱਖੀ ਗਈ ਸੀ ਤੇ ਇਸ ‘ਤੇ ਕਿਸੇ ਪ੍ਰਕਾਰ ਦੇ ਨਾਜਾਇਜ਼ ਕਬਜ਼ੇ ਦੀ ਕੋਈ ਸੰਭਾਵਨਾ ਨਹੀਂ ਸੀ।
ਬੱਸਾਂ, ਟਰੱਕ, ਮੋਟਰ ਸਾਈਕਲ ਤੇ ਸਾਈਕਲ ਸੜਕਾਂ ਉਤੇ ਇਧਰੋਂ-ਉਧਰ ਘੂਕ ਰਹੇ ਸਨ। ਸੜਕਾਂ ਦੀ ਹਾਲਤ ਸਾਡੇ ਪਾਸੇ ਦੀਆਂ ਸੜਕਾਂ ਤੋਂ ਕਿਸੇ ਸੂਰਤ ਵਿਚ ਵੀ ਮਾੜੀ ਨਹੀਂ ਸੀ। ਪਾਕਿਸਤਾਨ ਵਿਚ ਚੱਲਣ ਵਾਲੀਆਂ ਬੱਸਾਂ ਉਤੇ ਬਹੁਤ ਰੰਗ-ਬਰੰਗੇ ਚਿੱਤਰ ਅਤੇ ਮੀਨਾਕਾਰੀ ਕੀਤੀ ਹੁੰਦੀ ਹੈ। ਸਾਡੀਆਂ ਨਜ਼ਰਾਂ ਨੂੰ ਇਹ ਸਜਾਵਟ ਕੁਝ ਅਜੀਬ ਵੀ ਲੱਗਦੀ ਹੈ। ਇਧਰ ਚੱਲਣ ਵਾਲੇ ਟਰੱਕਾਂ ਦੀ ਤਾਂ ਬਣਤਰ ਹੀ ਬੜੀ ਅਜੀਬ ਹੈ। ਇਸ ਦਾ ‘ਟੂਲ-ਬਕਸ’ ਤੋਂ ਅਗਲਾ ਹਿੱਸਾ ਮੱਥੇ ਤੋਂ ਅਗਾਂਹ ਨੂੰ ਇੰਜ ਵਧਾਇਆ ਹੁੰਦਾ ਹੈ ਜਿਵੇਂ ਟੀਪੂ-ਸੁਲਤਾਨ ਦੀ ਪੱਗ ਹੋਏ। ਮੈਂ ਟਰੱਕਾਂ ਦੀ ਅਜਿਹੀ ਅਜੀਬੋ-ਗਰੀਬ ਬਣਤਰ ‘ਤੇ ਟਿੱਪਣੀ ਕੀਤੀ ਤਾਂ ਸਤਿਨਾਮ ਮਾਣਕ ਨੇ ਇਕ ਗੱਲ ਸੁਣਾਈ।
ਇਕ ਵਾਰ ਕਿਸੇ ਵਫ਼ਦ ਨਾਲ ਆਏ ਬਲਵੰਤ ਸਿੰਘ ਰਾਮੂਵਾਲੀਆ ਨੇ ਜਨਰਲ ਜਿ਼ਆ-ਉਲ-ਹੱਕ ਨੂੰ ਇਨ੍ਹਾਂ ਟਰੱਕਾਂ ਬਾਰੇ ਦੱਸਿਆ ਕਿ ਛੱਤ ਵਲੋਂ ਅੱਗੇ ਨੂੰ ਵਧਿਆ ਹੋਣ ਕਰਕੇ ਅਜਿਹੇ ਟਰੱਕਾਂ ਦੇ ਅਗਲੇ ਹਿੱਸੇ ਵਿਚ ਹਵਾ ਰੁਕ ਜਾਣ ਕਾਰਨ ਇੰਜਣ ਦਾ ਜ਼ੋਰ ਜਿ਼ਆਦਾ ਲੱਗਦਾ ਹੈ ਤੇ ਇਸ ਨਾਲ ਸਪੀਡ ‘ਤੇ ਵੀ ਫਰਕ ਪੈਂਦਾ ਹੈ ਤਾਂ ਜਿ਼ਆ-ਉਲ-ਹੱਕ ਨੇ ਹੱਸਦਿਆਂ ਕਿਹਾ ਸੀ, ‘‘ਟਰੱਕਾਂ ਬਾਰੇ ਤੁਹਾਡੇ ਸਰਦਾਰਾਂ ਤੋਂ ਵੱਧ ਹੋਰ ਕੌਣ ਜਾਣੂ ਹੋ ਸਕਦਾ ਹੈ!’’
ਸੜਕਾਂ ਦੇ ਦੋਹੀਂ ਪਾਸੀਂ ਥੋੜ੍ਹੀ-ਥੋੜ੍ਹੀ ਵਿੱਥ ‘ਤੇ ਕਾਰਖ਼ਾਨੇ ਸਨ। ਕੋਈ ਸਟੀਲ ਦਾ, ਕੋਈ ‘ਬੱਬਰ ਸ਼ੇਰ ਯੂਰੀਆ’ ਦਾ, ਕੋਈ ਕੱਪੜੇ ਦਾ। ਚੜ੍ਹਦੇ ਪੰਜਾਬ ਦੀ ਤੁਲਨਾ ਵਿਚ ਸ਼ੇਖ਼ੂਪੁਰਾ ਰੋਡ ਉਤੇ ਬਣੇ ਕਾਰਖ਼ਾਨੇ ਵੇਖਕੇ ਹੈਰਾਨੀ ਹੋਈ। ਮੈਂ ਇਸ ਦਾ ਜਿ਼ਕਰ ਕੀਤਾ ਤਾਂ ਪ੍ਰੇਮ ਸਿੰਘ ਐਡਵੋਕੇਟ ਨੇ ਕਿਹਾ, ‘‘ਵੇਖ ਲੌ ਸੰਧੂ ਸਾਹਿਬ! ਕਹਿੰਦੇ ਪਾਕਿਸਤਾਨ ਨੇ ਤਰੱਕੀ ਨਹੀਂ ਕੀਤੀ...‘‘
ਉਸ ਦੀ ਗੱਲ ਠੀਕ ਹੀ ਸੀ। ਇੰਡਸਟਰੀ ਦੇ ਪੱਖੋਂ ‘ਸਾਡਾ ਪੰਜਾਬ’ ਉਧਰ ਨਾਲੋਂ ਬਹੁਤ ਪਿੱਛੇ ਨਜ਼ਰ ਆਇਆ।
ਅਨਵਰ ਜਾਵੇਦ ਨੇ ਦੱਸਿਆ, ‘‘ਇਕੱਲੇ ਸ਼ੇਖ਼ੂਪੁਰੇ ਜਿ਼ਲੇ ਵਿਚ ਹੀ ਛੇ ਹਜ਼ਾਰ ਫੈਕਟਰੀ ਹੈ...‘‘
ਹੋਵੇਗੀ! ਲਾਹੌਰ ਦੇ ਗੁਲਬਰਗ ਤੇ ਮਾਡਲ ਟਾਊਨ ਦੀਆਂ ਅਮੀਰੀਆਂ ਤੇ ਰੌਸ਼ਨੀਆਂ ਵਿਚ ਇਨ੍ਹਾਂ ਫੈਕਟਰੀਆਂ ਦਾ ਪੈਸਾ ਹੀ ਤਾਂ ਬਲ ਤੇ ਚਮਕ ਰਿਹਾ ਸੀ।
ਅਨਵਰ ਜਾਵੇਦ ਸਾਡੇ ਨਾਲ ਰਚ-ਮਿਚ ਗਿਆ ਸੀ। ਉਹ ਨਾਲ ਦੀ ਨਾਲ ਰਾਹ ਵਿਚ ਪੈਂਦੀਆਂ ਫੈਕਟਰੀਆਂ ਬਾਰੇ ਹੀ ਨਹੀਂ, ਹੋਰ ਵੀ ਲੋੜੀਂਦਾ ਭੂਗੋਲਿਕ ਤੇ ਇਤਿਹਾਸਕ ਵੇਰਵਾ ਦੇਈ ਜਾਂਦਾ ਸੀ। ਉਹ ਸਮਝਦਾਰ ਬੰਦਾ ਸੀ। ਉਸ ਨੇ ਇਕ ਦੁੱਧ ਬਣਾਉਣ ਵਾਲੀ ਫੈਕਟਰੀ ਵੱਲ ਇਸ਼ਾਰਾ ਕੀਤਾ। ਮੈਂ ਪੁੱਛਿਆ ਕਿ ਸਾਡੇ ਪਾਸੇ ਦੇ ਬਨਾਵਟੀ ਤੇ ਮਿਲਾਵਟੀ ਦੁੱਧ ਵਾਂਗ ਇਧਰ ਵੀ ਕੁਝ ਇਹੋ ਜਿਹਾ ਵਾਪਰਦਾ ਹੈ ਤਾਂ ਉਸ ਨੇ ਹੱਸ ਕੇ ਕਿਹਾ,’’ਦੋਹੀਂ ਪਾਸੀਂ ਇਕੋ ਜਿਹੇ ਲੋਕ ਈ ਨੇ...‘‘
ਦੁੱਧ ਵਿਚ ਪਾਣੀ ਦੀ ਮਿਲਾਵਟ ਬਾਰੇ ਮੈਨੂੰ ਇਕ ਲਤੀਫ਼ਾ ਯਾਦ ਆਇਆ, ‘‘ਦੁੱਧ ਜਦੋਂ ਦੋਧੀ ਨੂੰ ਆਪਣੇ ਵੱਲ ਆਉਂਦਿਆਂ ਵੇਖਦਾ ਹੈ ਤਾਂ ਆਪਣੇ ਆਪ ਹੀ ਸ਼ਰਮ ਨਾਲ ‘ਪਾਣੀ-ਪਾਣੀ’ ਹੋ ਜਾਂਦਾ ਹੈ।’’
ਸੜਕਾਂ ‘ਤੇ ਬਣੀਆਂ ਫੈਕਟਰੀਆਂ ਤੋਂ ਪਿੱਛੇ ਨਜ਼ਰ ਮਾਰਦਾ ਸਾਂ ਤਾਂ ਦੂਰ ਦੂਰ ਤਕ ਖੇਤੀ ਨਜ਼ਰ ਨਹੀਂ ਸੀ ਆਉਂਦੀ। ਜਿੱਥੇ ਸੀ ਵੀ ਤਾਂ ਬਹੁਤੀ ਵਧੀਆ ਨਹੀਂ। ਨਿਸਚੇ ਹੀ ਖੇਤੀ ਦੇ ਖੇਤਰ ਵਿਚ ਪਾਕਿਸਤਾਨੀ ਪੰਜਾਬ ਸਾਡੇ ਨਾਲੋਂ ਕਾਫੀ ਪਛੜਿਆ ਹੋਇਆ ਦਿਖਾਈ ਦੇ ਰਿਹਾ ਸੀ। ਮੈਂ ਇਸ ਦਾ ਕਾਰਨ ਰਾਇ ਸਾਹਿਬ ਨੂੰ ਪੁੱਛਿਆ। ਉਨ੍ਹਾਂ ਕੋਲ ਦਸ ਮੁਰੱਬੇ ਜ਼ਮੀਨ ਹੈ ਤੇ ਉਹ ਖ਼ੁਦ ਵੀ ਖੇਤੀ ਕਰਵਾਉਂਦੇ ਹਨ।
‘‘ਸੰਧੂ ਸਾਹਿਬ! ਇਕ ਤਾਂ ਪਾਣੀ ਦਾ ਪੂਰਾ ਬੰਦੋਬਸਤ ਨਹੀਂ। ਦੂਜਾ ਜ਼ਮੀਨਾਂ ‘ਤੇ, ਕਾਸ਼ਤ ਉਤੇ ਸਰਕਾਰ ਨੇ ਟੈਕਸ ਬਹੁਤ ਲਾ ਦਿੱਤੇ ਨੇ। ਇੰਡਸਟਰੀ ਵਾਲਾ ਤਾਂ ਟੈਕਸ ਦਿੰਦਾ ਨਹੀਂ ਤੇ ਕਿਸਾਨ ਵਿਚਾਰੇ ਦਾ ਟੈਕਸ ਦੇਣ ਬਿਨਾਂ ਛੁਟਕਾਰਾ ਨਹੀਂ।’’
ਉਨ੍ਹਾਂ ਦੀ ਗੱਲ ਨੂੰ ਅੱਗੇ ਵਿਸਥਾਰ ਦਿੰਦਿਆਂ ਅਨਵਰ ਜਾਵੇਦ ਨੇ ਦੱਸਿਆ, ‘‘ਇਕ ਤਾਂ ਜ਼ਮੀਨ ਉਤੇ ਮਾਲਕਾਨਾ ਟੈਕਸ ਹੈ ਤੇ ਇਹ ‘ਫੀ ਏਕੜ ਪੰਜਾਹ ਰੁਪਏ’ ਹਰੇਕ ਕਾਸ਼ਤਕਾਰ ਨੂੰ ਦੇਣਾ ਪੈਂਦਾ ਹੈ। ਇਸ ਤੋਂ ਬਿਨਾਂ ਰਕਬੇ ਦੇ ਹਿਸਾਬ ਨਾਲ ਇਨਕਮ ਟੈਕਸ ਮੁਕੱਰਰ ਹੈ। ਦੋ ਮੁਰੱਬੇ ਵਾਲੇ ਕਾਸ਼ਤਕਾਰ ਨੂੰ 400 ਰੁਪਏ, ਇਕ ਮੁਰੱਬੇ ਵਾਲੇ ਨੂੰ ਤਿੰਨ ਸੌ ਰੁਪਏ ਫੀ ਏਕੜ ਇਹ ਟੈਕਸ ਅਦਾ ਕਰਨਾ ਪੈਂਦਾ ਹੈ। ਇਕ ਪੈਲੀ ਤਕ ਵੀ ਇਹ ਟੈਕਸ ਅਦਾ ਕਰਨਾ ਪੈਂਦਾ ਹੈ।’’
ਏਨੀ ਮਾੜੀ ਫਸਲ ਵਿਚੋਂ ਟੈਕਸ ਦੇ ਕੇ ਕਿਸਾਨ ਨੂੰ ਕੀ ਬਚਦਾ ਹੋਵੇਗਾ! ਮੈਂ ਸੋਚ ਹੀ ਰਿਹਾ ਸਾਂ ਕਿ ਅਨਵਰ ਜਾਵੇਦ ਨੇ ਦੱਸਿਆ, ‘‘ਅਜੇ ਤਾਂ ਫਸਲ ਮੁਤਾਬਕ ਇਕ ਵੱਖਰਾ ਟੈਕਸ ਹੈ, ਜਿਸ ਨੂੰ ਮਾਮਲਾ ਵੀ ਆਖ ਸਕਦੇ ਹਾਂ। ਮੁੰਜੀ ਦਾ 150 ਰੁਪਏ, ਕਣਕ ਨੂੰ 125 ਰੁਪਏ ਫੀ ਏਕੜ। ਉਂਜ ਜੇ ਫ਼ਸਲ ਨਾ ਹੋਵੇ ਤਾਂ ਇਹ ਟੈਕਸ ਨਹੀਂ ਲੱਗਦਾ।’’
ਅਸੀਂ ਚੜ੍ਹਦੇ ਪੰਜਾਬ ਵਿਚ ਕਿਸਾਨਾਂ ਦੀ ਮੰਦੀ ਆਰਥਿਕ ਹਾਲਤ, ਖ਼ੁਦਕੁਸ਼ੀਆਂ ਦੇ ਵਧਦੇ ਰੁਝਾਨ ਅਤੇ ਫਸਲਾਂ ਦੀ ਸਰਕਾਰ ਵਲੋਂ ਠੀਕ ਖ਼ਰੀਦ ਨਾ ਹੋਣ ਦੀ ਗੱਲ ਵੀ ਕੀਤੀ ਤਾਂ ਅਨਵਰ ਨੇ ਕਿਹਾ, ‘‘ਇਧਰ ਵੀ ਏਹੀ ਹਾਲਤ ਏ। ਫਸਲ ਦਾ ਖ਼ਰੀਦਦਾਰ ਕੋਈ ਨਹੀਂ। ਸਰਕਾਰ ਖ਼ਰੀਦਦੀ ਨਹੀਂ। ਹੁਣ ਗੌਰਮਿੰਟ ਨੇ ਕਣਕ ਦੀ ਕੀਮਤ ਤਿੰਨ ਸੌ ਰੁਪਏ ਮਣ ਮੁਕਰਰ ਕੀਤੀ ਏ ਪਰ ਮਿੱਲਾਂ ਵਾਲੇ ਢਾਈ ਸੌ ਤੋਂ ਵੱਧ ਨਹੀਂ ਦਿੰਦੇ...‘‘
ਕਿਤੇ ਕਿਤੇ ਸੜਕ ਦੇ ਕਿਨਾਰੇ ਫ਼ਸਲ ਦਿਖਾਈ ਦੇ ਰਹੀ ਸੀ। ਜਿਥੇ ਜਿਥੇ ਫ਼ਸਲ ਹੁੰਦੀ ਉਥੇ ਮਿੱਟੀ ਦੀਆਂ ਵੱਡੀਆਂ ਵੱਡੀਆਂ ਕਲੀ ਕੀਤੀਆਂ ਬੁਰਜੀਆਂ ਉਤੇ ਉਰਦੂ ਵਿਚ ਕੁਝ ਲਿਖਿਆ ਹੋਇਆ ਸੀ। ਮੈਂ ਚੱਲਦੀ ਕਾਰ ਵਿਚੋਂ ਵੀ ਮੋਟੇ ਅੱਖਰਾਂ ‘ਚ ‘ਗੰਦਮ’ ਲਿਖਿਆ ਪੜ੍ਹਿਆ। ਮੇਰੇ ਖਿ਼ਆਲ ਵਿਚ ਤਾਂ ਇਹ ਮੀਲ-ਪੱਥਰ ਸਨ ਤੇ ਇਨ੍ਹਾਂ ਉਤੇ ਸ਼ੇਖ਼ੂਪੁਰਾ ਦੀ ਦੂਰੀ ਲਿਖੀ ਹੋਵੇਗੀ ਪਰ ਇਹ ‘ਗੰਦਮ’ ਕੀ? ਅਗਲੀ ਬੁਰਜੀ ‘ਤੇ ‘ਗੰਦਮ’ ਦੇ ਹੇਠਾਂ ਯੂਰੀਆ ਲਿਖਿਆ ਪੜ੍ਹਿਆ। ਪੁੱਛਣ ‘ਤੇ ਅਨਵਰ ਨੇ ਦੱਸਿਆ ਕਿ ਇਹ ‘ਮਹਿਕਮਾ ਕਾਸ਼ਤਕਾਰੀ’ ਵਾਲਿਆਂ ਨੇ ਬੁਰਜੀਆਂ ਬਣਾਈਆਂ ਨੇ। ਉਨ੍ਹਾਂ ਵਲੋਂ ਹਰੇਕ ਫ਼ਸਲ ਮੁਤਾਬਕ ਉਸ ਨੂੰ ਕਿੰਨੇ ਪਾਣੀ ਕਿੰਨੇ ਕਿੰਨੇ ਵਕਫੇ ਬਾਅਦ ਲਾਏ ਜਾਣ, ਕਿਹੜੀ ਕਿਹੜੀ ਖਾਦ ਕਦੋਂ ਕਦੋਂ ਕਿੰਨੀ ਕਿੰਨੀ ਪਾਈ ਜਾਵੇ, ਨਦੀਨਾਂ ਨੂੰ ਮਾਰਨ ਲਈ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ-ਸਭ ਕੁਝ ਲਿਖ ਦਿੱਤਾ ਜਾਂਦਾ ਹੈ। ਕਾਸ਼ਤਕਾਰ ਦੀਆਂ ਨਜ਼ਰਾਂ ਸਾਹਮਣੇ ਹਰ ਵੇਲੇ ਰਹਿਣ ਵਾਲੀਆਂ ਬੁਰਜੀਆਂ ‘ਤੇ ਲਿਖੀਆਂ ਇਹ ਹਦਾਇਤਾਂ ਉਨ੍ਹਾਂ ਦੇ ਬੜਾ ਕੰਮ ਆਉਂਦੀਆਂ ਹਨ। ਕਿਸਾਨਾਂ ਦੀ ਅਗਵਾਈ ਲਈ ਵਰਤਿਆ ਜਾਣ ਵਾਲਾ ਇਹ ਤਰੀਕਾ ਮੈਨੂੰ ਬਹੁਤ ਚੰਗਾ ਲੱਗਾ।
‘‘ਇਕ ਏਕੜ ਪਿੱਛੇ ਜਿ਼ਮੀਂਦਾਰ ਨੂੰ ਕਿੰਨੀ ਕੁ ਬੱਚਤ ਹੋ ਜਾਂਦੀ ਹੈ...?’’
‘‘ਖਰਚੇ ਕੱਢ ਕੇ ਚਾਰ ਪੰਜ ਹਜ਼ਾਰ ਬਚ ਹੀ ਜਾਂਦੇ ਨੇ ਅੱਛੀ ਜ਼ਮੀਨ ਵਿਚੋਂ’’
ਅਸਲ ਵਿਚ ਅਨਵਰ ਸ਼ੇਖੁਪੂਰੇ ਦੇ ਨਜ਼ਦੀਕ ਹੀ ਕਿਸੇ ਪਿੰਡ ਦਾ ਰਹਿਣ ਵਾਲਾ ਸੀ ਤੇ ਕਿਸਾਨੀ ਦੇ ਦੁੱਖਾਂ-ਸੁਖਾਂ ਨਾਲ ਨੇੜਿਓਂ ਸਬੰਧਤ ਜਾਪਦਾ ਸੀ।
‘‘ਹੁਣ ਠੇਕੇ ਵਾਲੇ ਨੂੰ ਤਾਂ ਜ਼ਮੀਨ ਵਾਰਾ ਹੀ ਨਹੀਂ ਖਾਂਦੀ। ਠੇਕਾ ਦੇਵੇ ਤਾਂ ਵਿਚੋਂ ਬਚਾਵੇ ਕੀ। ਡੀਜ਼ਲ ਹੋਰ ਮਹਿੰਗਾ ਹੋ ਗਿਐ।’’
ਅਸਲ ਵਿਚ ਪਾਕਿਸਤਾਨੀ ਪੰਜਾਬ ਵਿਚ ਸਿੰਜਾਈ ਦਾ ਵਧੀਆ ਬੰਦੋਬਸਤ ਨਹੀਂ। ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲ ਦੀ ਥਾਂ ਲੋਕ ਸਿੰਜਾਈ ਲਈ ਪੀਟਰ ਇੰਜਣਾਂ ਦੀ ਵਰਤੋਂ ਕਰਦੇ ਹਨ। ਨਹਿਰੀ ਪਾਣੀ ਲੋੜੀਂਦੀ ਮਾਤਰਾ ਵਿਚ ਪ੍ਰਾਪਤ ਨਹੀਂ। ਪਾਕਿਸਤਾਨ ਵਿਚ ਬਿਜਲੀ ਸਰਪਲੱਸ ਹੈ ਪਰ ਉਹਦਾ ਖੇਤੀ ਲਈ ਉਪਯੋਗ ਨਾਂਮਾਤਰ ਹੀ ਕੀਤਾ ਜਾਂਦਾ ਹੈ।
‘‘ਹਕੀਕਤ ਤਾਂ ਇਹ ਹੈ ਕਿ ਛੋਟਾ ਕਿਸਾਨ ਬੁਰੀ ਤਰ੍ਹਾਂ ਪਿਸ ਰਿਹੈ...‘‘ ਅਨਵਰ ਨੇ ਤੋੜਾ ਝਾੜਿਆ।
‘‘ਮੁਆਫ਼ ਕਰਨਾ! ਗੁੱਸਾ ਨਾ ਕਰਨਾ।’’ ਸਾਡੀਆਂ ਗੱਲਾਂ ਸੁਣ ਰਹੇ ਪ੍ਰੇਮ ਸਿੰਘ ਨੇ ਕਿਹਾ, ‘‘ਇਧਰ ਮਾੜੀ ਕਾਸ਼ਤ ਦਾ ਇਕ ਵੱਡਾ ਕਾਰਨ ਇਹ ਹੈ ਕਿ ਇਧਰ ਉਨ੍ਹਾਂ ਲੋਕਾਂ ਨੂੰ ਜ਼ਮੀਨ ਮਿਲੀ ਜਿਹੜੇ ਗ਼ੈਰ-ਕਾਸ਼ਤਕਾਰ ਸਨ। ਉਨ੍ਹਾਂ ਕੋਲ ਵਾਹੀ-ਖੇਤੀ ਦਾ ਤਜਰਬਾ ਕੋਈ ਨਹੀਂ ਸੀ। ਨਹੀਂ ਤਾਂ ਵੰਡ ਤੋਂ ਪਹਿਲਾਂ ਇਹੋ ਜ਼ਮੀਨਾਂ ਸੋਨਾ ਉਗਲਦੀਆਂ ਸਨ।’’
ਪ੍ਰੇਮ ਸਿੰਘ ਦੀ ਗੱਲ ਨੂੰ ਅੱਗੇ ਵਧਾਉਣਾ ਮੁਨਾਸਿਬ ਨਹੀਂ ਸੀ। ਰਾਇ ਸਾਹਿਬ ਤੇ ਅਨਵਰ ਨੇ ਇਸ ਦਾ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਨ੍ਹਾਂ ਦੀ ਇਸ ਬਾਰੇ ਰਾਇ ਮੁਖ਼ਤਲਿਫ਼ ਹੋ ਸਕਦੀ ਸੀ। ਦਾਨਸ਼ਵਰ ਲੋਕ ਪਿਛਲੇ ਸਮੇਂ ਤੋਂ ਭਾਵੇਂ ਸਾਂਝ ਦੇ ਟੁੱਟੇ ਹੋਏ ਸੂਤਰ ਲੱਭ ਕੇ ਉਨ੍ਹਾਂ ਨੂੰ ਜੋੜਨ ਦੀ ਕੋਸਿ਼ਸ਼ ਵਿਚ ਸਨ ਤੇ ਦੋਹਾਂ ਪੰਜਾਬਾਂ ਨੂੰ ਇਕ-ਦੂਜੇ ਦੇ ਚਿਹਰੇ ‘ਚੋਂ ਆਪਣੇ ਹੀ ਨਕਸ਼ ਪਛਾਨਣ ਦੀ ਆਦਤ ਪਾ ਰਹੇ ਸਨ ਪਰ ਦੂਜੇ ਪਾਸੇ ਇਹ ਵੀ ਇਕ ਕੌੜੀ ਹਕੀਕਤ ਸੀ ਕਿ ਇਕ-ਦੂਜੇ ਪ੍ਰਤੀ ਸਾਲਾਂ ਤੋਂ ਕੀਤੇ ਜਾਂਦੇ ਪ੍ਰਚਾਰ ਦਾ ਅਚੇਤ ਅਸਰ ਸਾਡੀ ਸੋਚਣੀ ਦਾ ਅੰਗ ਬਣ ਗਿਆ ਸੀ। ਅਸੀਂ ਕਈ ਮੁੱਦਿਆਂ ‘ਤੇ ਉਪਰੋਕਤ ਸਾਂਝੀ ਰਾਇ ਬਣਾਉਣ ਦੀ ਕੋਸਿ਼ਸ਼ ਕਰ ਰਹੇ ਹੁੰਦੇ ਹਾਂ ਪਰ ਕੁਝ ਹੋਰ ਮੁੱਦੇ ਨਾਲ ਦੀ ਨਾਲ ਸਾਨੂੰ ਸਾਡੇ ਵਿਰੋਧੀ ਪੈਂਤੜੇ ਦਾ ਅਹਿਸਾਸ ਵੀ ਕਰਵਾਉਂਦੇ ਰਹਿੰਦੇ ਹਨ। ਇਸ ਵਿਰੋਧੀ ਪੈਂਤੜੇ ਨੂੰ ਤਾਂ ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਦੀ ਮੰਗ ਕਰਦਿਆਂ ਦੋ ਕੌਮੀ ਸਿਧਾਂਤ ਦੇ ਨਜ਼ਰੀਏ ਤੋਂ ਬੜੇ ਸਪਸ਼ਟ ਰੂਪ ਵਿਚ ਪੇਸ਼ ਕੀਤਾ ਸੀ। ਉਸ ਅਨੁਸਾਰ : ‘‘ਹਿੰਦੂ ਅਤੇ ਮੁਸਲਮਾਨ ਦੋ ਵੱਖ ਵੱਖ ਧਾਰਮਿਕ ਫ਼ਲਸਫ਼ੇ ਹਨ ਜਿਨ੍ਹਾਂ ਦੇ ਅਲੱਗ ਸਮਾਜਿਕ ਰਸਮੋ-ਰਿਵਾਜ ਤੇ ਆਪਣਾ ਅਲੱਗ ਸਾਹਿਤ ਹੈ। ਨਾ ਤਾਂ ਇਹ ਇਕ ਦੂਜੇ ਨਾਲ ਵਿਆਹ-ਸ਼ਾਦੀ ਕਰਦੇ ਹਨ ਤੇ ਨਾ ਹੀ ਇੱਕਠੇ ਖਾਂਦੇ ਹਨ। ਨਿਰਸੰਦੇਹ ਇਹ ਦੋਵੇਂ ਧਰਮ ਵੱਖੋ-ਵੱਖਰੀਆਂ ਸਭਿਆਤਾਵਾਂ ਨਾਲ ਸਬੰਧਤ ਹਨ ਜਿਹੜੀਆਂ ਮੁੱਖ ਤੌਰ ‘ਤੇ ਵਿਰੋਧੀ ਵਿਚਾਰਾਂ ਅਤੇ ਸੰਕਲਪਾਂ ‘ਤੇ ਆਧਾਰਿਤ ਹਨ। ਜਿ਼ੰਦਗੀ ਬਾਰੇ ਉਨ੍ਹਾਂ ਦੇ ਸੰਕਲਪ ਇਕ ਦੂਜੇ ਤੋਂ ਭਿੰਨ ਹਨ। ਇਹ ਬੜੀ ਸਾਫ ਗੱਲ ਹੈ ਕਿ ਹਿੰਦੂ ਅਤੇ ਮੁਸਲਮਾਨ ਵੱਖੋ-ਵੱਖਰੀਆਂ ਘਟਨਾਵਾਂ ਅਤੇ ਨਾਇਕਾਂ ਤੋਂ ਪ੍ਰੇਰਨਾ ਲੈਂਦੇ ਹਨ। ਆਮ ਤੌਰ ‘ਤੇ ਇਕ ਧਿਰ ਦਾ ਨਾਇਕ ਦੂਜੇ ਦਾ ਦੁਸ਼ਮਣ ਹੁੰਦਾ ਹੈ ਅਤੇ ਇਕ ਧਿਰ ਦੀ ਇਤਿਹਾਸ ਵਿਚ ਪ੍ਰਾਪਤ ਕੀਤੀ ਜਿੱਤ ਦੂਜੇ ਦੀ ਹਾਰ ਹੁੰਦੀ ਹੈ।’’
ਹੁਣ ਪ੍ਰੇਮ ਸਿੰਘ ਐਡਵੋਕੇਟ ਦੀ ਗੱਲ ਦਾ ਵੀ ਇਕ ਆਪਣਾ ਤਰਕ ਸੀ ਕਿ ਜਿਨ੍ਹਾਂ ਲੋਕਾਂ ਨੂੰ ਖੇਤੀ ਕਰਨ ਦੀ ਸਾਰ ਨਹੀਂ ਸੀ ਉਨ੍ਹਾਂ ਨੂੰ ਜ਼ਮੀਨਾਂ ਮਿਲ ਗਈਆਂ ਦੂਜੇ ਪਾਸੇ ਨਜ਼ਾਮਦੀਨ ਵਾਲਾ ਤਰਕ ਸੀ ਕਿ ਸਾਂਝੇ ਮੁਲਕ ਵਿਚ ਤਾਂ ਉਨ੍ਹਾਂ ਕੋਲ ‘ਕੁਝ ਵੀ ਨਹੀਂ ਸੀ’। ਇਹ ਪਾਕਿਸਤਾਨ ਦੀ ਹੋਂਦ ਸਦਕਾ ਹੀ ਸੰਭਵ ਹੋਇਆ ਕਿ ਬੇਜ਼ਮੀਨੇ ਵੀ ਜ਼ਮੀਨਾਂ ਵਾਲੇ ਬਣ ਗਏ।
ਅਜਿਹੇ ਟਕਰਾਉਂਦੇ ਸਵਾਲ-ਜਵਾਬ ਤੋਂ ਅਸੀਂ ਬਚ ਕੇ ਉਪਰੋਂ ਉਪਰੋਂ ਸਦਭਾਵਨਾ ਬਣਾਈ ਰੱਖਣਾ ਲੋੜਦੇ ਹਾਂ ਪਰ ਮੁਹੰਮਦ ਅਲੀ ਜਿਨਾਹ ਦੀ ਗੱਲ ਵਿਚਲਾ ਤਰਕ ਵੀ ਅੱਖੋਂ ਪਰੋਖੇ ਨਹੀਂ ਹੁੰਦਾ ਕਿ ਇਤਿਹਾਸ ਦੀ ਇਕ ਧਿਰ ਦੇ ਨਾਇਕ ਦੂਜੀ ਧਿਰ ਦੇ ਦੁਸ਼ਮਣ ਤੇ ਇਕ ਧਿਰ ਦੀ ਹਾਰ ਦੂਜੀ ਧਿਰ ਦੀ ਜਿੱਤ ਨਜ਼ਰ ਆਉਂਦੀ ਹੈ। ਔਰੰਗਜ਼ੇਬ ਸਿੱਖਾਂ ਲਈ ਖ਼ਲਨਾਇਕ ਹੈ ਪਰ ਮੁਸਲਮਾਨਾਂ ਲਈ ‘ਇਸਲਾਮ ਦਾ ਮੁਦਈ ਤੇ ਵੱਡਾ ਪ੍ਰਚਾਰਕ’। ਅਜਿਹੇ ਟਕਰਾਉਂਦੇ ਵਿਚਾਰਾਂ ਵਿਚ ਉਲਝਣ ਨਾਲੋਂ ਚੁੱਪ ਵੱਟ ਲੈਣੀ ਚੰਗੀ ਹੁੰਦੀ ਹੈ। ਅਸੀਂ ਵੀ ਕੁਝ ਚਿਰ ਲਈ ਚੁੱਪ ਕਰ ਗਏ ਤੇ ਬਾਹਰ ਦਾ ਨਜ਼ਾਰਾ ਵੇਖਣ ਲੱਗੇ।
ਰਾਇ ਅਜ਼ੀਜ਼-ਉਲ੍ਹਾ ਕਾਰ ਦੀ ਕਿੱਲੀ ਨੱਪੀ ਜਾ ਰਿਹਾ ਸੀ।

Tuesday, 3 June 2014


ਇੱਕ ਸੀ ਖੁਸ਼ਵੰਤ ਸਿੰਘ

/ਵਰਿੰਦਰ ਵਾਲੀਆ
ਅੱਜ ਦੇ ਦਿਨ 23 ਮਾਰਚ 1931 ਨੂੰ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ। ਸਰਬਾਂਗੀ ਲੇਖਕ ਤੇ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਕਾਲਮ-ਨਵੀਸ ਖੁਸ਼ਵੰਤ ਸਿੰਘ ਦੇ ਪਿਤਾ, ਸਰ ਸੋਭਾ ਸਿੰਘ ਨੇ ਕਥਿਤ ਤੌਰ ’ਤੇ ਆਜ਼ਾਦੀ ਦੇ ਪਰਵਾਨਿਆਂ ਖ਼ਿਲਾਫ਼ ਗਵਾਹੀ ਦਿੰਦਿਆਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਸ਼ਹੀਦੇ-ਆਜ਼ਮ ਅਤੇ ਬੀ.ਕੇ. ਦੱਤ ਨੂੰ ਅਸੈਂਬਲੀ ਵਿੱਚ ਬੰਬ ਸੁੱਟਦਿਆਂ ਖ਼ੁਦ ਦੇਖਿਆ ਸੀ। ਖ਼ਰੀਆਂ-ਖ਼ਰੀਆਂ ਲਿਖਣ ਅਤੇ ਸੁਨਾਉਣ ਵਾਲੇ ਖੁਸ਼ਵੰਤ ਸਿੰਘ ਇਸ ਵਿਵਾਦ ਬਾਰੇ ਛਿੜੀ ਕਿਸੇ ਵੀ ਚਰਚਾ ਤੋਂ ਬਾਅਦ ਅਕਸਰ ਗੰਭੀਰ ਹੋ ਜਾਇਆ ਕਰਦੇ ਸਨ।
ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ਨਾਲ ਭਾਰਤੀ ਪੱਤਰਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਗ਼ਮਗੀਨ ਹਨ। ਸੁਜਾਨ ਸਿੰਘ ਪਾਰਕ ਯਤੀਮ ਹੋ ਗਿਆ ਹੈ ਜਿੱਥੇ ਹਰ ਰੋਜ਼ ਮਹਿਫ਼ਲ ਮਿੱਤਰਾਂ ਦੀ ਲੱਗਿਆ ਕਰਦੀ ਸੀ। ਇਹ ਸਮਾਂਬੱਧ ਮਹਿਫ਼ਲ ਟਿੱਚਰਾਂ ਤੇ ਚਟਖਾਰਿਆਂ ਨਾਲ ਭਰਪੂਰ ਹੋਇਆ ਕਰਦੀ ਸੀ ਪਰ ਸਰ ਸੋਭਾ ਸਿੰਘ ਬਾਰੇ ਵਿਵਾਦਤ ਟਿੱਪਣੀ ਜਾਂ ਚਰਚਾ ਕਰਨ ਤੋਂ ਸਾਰੇ ਗੁਰੇਜ਼ ਕਰਦੇ ਸਨ। ਉਸ ਦੀ ਸੰਗਤ ਮਾਨਣ ਲਈ ਵੱਡੇ ਤੋਂ ਵੱਡੇ ਲੋਕ ਤਰਸਿਆ ਕਰਦੇ ਸਨ। ਵੈਸੇ ਇਸ ਮਹਿਫ਼ਲ ਵਿੱਚ ਉਹ ਬੇਬਾਕ ਟਿੱਪਣੀਆਂ ਕਰਨ ਵੇਲੇ ਆਪਣੇ ਆਪ ਨੂੰ ਵੀ ਨਹੀਂ ਸੀ ਬਖ਼ਸ਼ਦਾ। ‘ਖੁਸ਼ਵੰਤਨਾਮਾ-ਮੇਰੇ ਜੀਵਨ ਦੇ ਸਬਕ’ ਵਿੱਚ ਉਹ ਆਪਣੇ ਜੀਵਨ ਵਿੱਚ ਕੀਤੀਆਂ ਭੁੱਲਾਂ ਨੂੰ ਨਿਰਸੰਕੋਚ ਹੋ ਕੇ ਦੱਸਦਾ ਹੈ – ‘‘ਮੈਂ ਏਅਰਗਨ ਨਾਲ ਦਰਜਨਾਂ ਚਿੜੀਆਂ ਮਾਰੀਆਂ ਸਨ ਜਿਨ੍ਹਾਂ ਨੇ ਮੇਰਾ ਕੁਝ ਨਹੀਂ ਸੀ ਵਿਗਾੜਿਆ… ਮੈਂ ਹੁਣ ਆਪਣੀਆਂ ਕਰਨੀਆਂ ਦਾ ਫ਼ਲ ਭੋਗ ਰਿਹਾ ਹਾਂ ਕਿਉਂਕਿ ਉਨ੍ਹਾਂ ਮਾਸੂਮ ਪਰਿੰਦਿਆਂ ਦੀਆਂ ਯਾਦਾਂ ਹਰ ਸ਼ਾਮ ਮੇਰੇ ਸਿਰ ਚੜ੍ਹ ਬੋਲਦੀਆਂ ਹਨ।’’ ਅਜਿਹੇ ਸੰਵੇਦਨਸ਼ੀਲ ਵਿਅਕਤੀ ਦਾ ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹਾਦਤ ਬਾਰੇ ਜ਼ਿਕਰ ਤੋਂ ਬਾਅਦ ਗੰਭੀਰ ਹੋਣਾ ਕੁਦਰਤੀ ਵਰਤਾਰਾ ਸੀ।
ਖੁਸ਼ਵੰਤ ਸਿੰਘ ਨੇ ਜ਼ਿੰਦਗੀ ਨੂੰ ਰੱਜ ਕੇ ਜੀਵਿਆ। ਜਿਸ ਉਮਰ ਵਿੱਚ ਲੋਕ ਸੰਨਿਆਸ ਲੈ ਲੈਂਦੇ ਹਨ, ਉਸ ਵੇਲੇ ਉਸ ਨੇ ਖ਼ੂਬ ਮੌਜ-ਮਸਤੀ ਅਤੇ ਇਸ ਤੋਂ ਵੀ ਵੱਧ ਬੇਹੱਦ ਮਿਹਨਤ ਕੀਤੀ। ਉਹ ਖਾਣ-ਪੀਣ ਵੇਲੇ ਸਿਹਤ ਦਾ ਪੂਰਾ ਧਿਆਨ ਰੱਖਦਾ ਰਿਹਾ। ਉਸ ਦੀ ਜੀਵਨ-ਸ਼ੈਲੀ ਵਿੱਚ ਦੀਰਘ-ਉਮਰ ਦਾ ਰਾਜ਼ ਛੁਪਿਆ ਹੋਇਆ ਹੈ। ਮੌਤ ਨੂੰ ਟਿੱਚਰਾਂ ਕਰਨ ਵਾਲਾ ਖੁਸ਼ਵੰਤ ਸਿੰਘ ਜੀਵਨ ਦੇ ਹਰ ਖ਼ੂਬਸੂਰਤ ਛਿਣ ਨੂੰ ਆਖ਼ਰੀ ਸਾਹਾਂ ਤਕ ਮਾਣਦਾ ਰਿਹਾ। ਉਹ ਮਿਰਜ਼ਾ ਗ਼ਾਲਿਬ ਅਤੇ ਹੋਰ ਉਰਦੂ ਸ਼ਾਇਰਾਂ ਦਾ ਦੀਵਾਨਾ ਸੀ। ਉਨ੍ਹਾਂ ਆਪਣੇ ਕਾਲਮਾਂ ਵਿੱਚ ਉਰਦੂ ਸ਼ਾਇਰੀ ਨੂੰ ਖਾਸੀ ਜਗ੍ਹਾ ਦਿੱਤੀ ਜਦੋਂਕਿ ਜੁਝਾਰੂ ਕਵੀਆਂ ਦਾ ਕਲਾਮ ਉਸ ਦੀ ਕਲਮ ਤੋਂ ਕੋਹਾਂ ਦੂਰ ਹੀ ਰਿਹਾ। ਖੁਸ਼ਵੰਤ ਸਿੰਘ ਕੋਲ ਦੂਜਿਆਂ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੀ ਕਲਮ ਵੀ ਨਹੀਂ ਸੀ। ਇਸੇ ਲਈ ਸ਼ਾਇਦ ਉਸ ਨੇ ਜੁਝਾਰੂ-ਕਾਵਿ ਨੂੰ ਆਪਣੇ ਕਾਲਮਾਂ ਵਿੱਚ ਘੱਟ-ਵੱਧ ਹੀ ਥਾਂ ਦਿੱਤੀ ਸੀ। ਪਾਸ਼, (ਜਿਸ ਦਾ ਸ਼ਹੀਦੀ ਦਿਹਾੜਾ ਅੱਜ ਹੈ) ਵਰਗਿਆਂ ਦਾ ਕਾਵਿ ਉਸ ਲਈ ਬਹੁਤੇ ਮਾਅਨੇ ਨਹੀਂ ਸੀ ਰੱਖਦਾ:
ਧੁੱਪ ਵਾਂਗ ਧਰਤੀ ’ਤੇ ਖਿੜ ਜਾਣਾ
ਤੇ ਫਿਰ ਗਲਵਕੜੀ ਵਿੱਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉੱਠਣਾ,
ਤੇ ਚੌਹਾਂ ਕੂਟਾਂ ਅੰਦਰ ਗੂੰਜ ਜਾਣਾ-
ਜੀਣ ਦਾ ਇਹੋ ਈ ਸਲੀਕਾ ਹੁੰਦਾ ਹੈ (ਪਾਸ਼)
ਖੁਸ਼ਵੰਤ ਸਿੰਘ ਦੀ ਤਾਂ ਸਵੈ-ਜੀਵਨੀ ਦਾ ਨਾਂ ਹੀ ‘ਮੌਜ-ਮੇਲਾ’ ਹੈ। ਉਹ ਆਪਣੇ ਜੀਵਨ ਵਿੱਚ ਆਏ ਮਰਦ ਅਤੇ ਔਰਤਾਂ ਬਾਰੇ ਲਿਖਦਾ ਇੰਨੀ ਖੁੱਲ੍ਹ ਲੈ ਜਾਂਦਾ ਸੀ ਜੋ ਕਈ ਘਰਾਂ ਵਿੱਚ ਪੁਆੜੇ ਦੀ ਜੜ੍ਹ ਬਣ ਜਾਂਦੇ ਸਨ। ਉਹ ਧਾਰਮਿਕ ਰਹੁ-ਰੀਤਾਂ ਵਿੱਚ ਯਕੀਨ ਨਹੀਂ ਸੀ ਰੱਖਦਾ, ਫਿਰ ਵੀ ਉਸ ਨੇ ਸਿੱਖ ਧਰਮ ਦੇ ਕੁਝ ਅਸੂਲਾਂ ’ਤੇ ਚੱਲਣ ਦੀ ਸਦਾ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਅਸੂਲਾਂ ਵਿੱਚ ਸੱਚ ਨੂੰ ਧਰਮ ਦਾ ਨਿਚੋੜ ਮੰਨਿਆ ਗਿਆ ਹੈ। ਉਹ ਗੁਰੂ ਨਾਨਕ ਦੀ ਪੰਕਤੀ ਦਾ ਹਵਾਲਾ ਦਿੰਦਾ ਸੀ – ਸਚੋਂ ਉਰੇ ਸਬ ਕੋ, ਊਪਰ ਸੱਚ ਆਚਾਰ। ਉਹ ਕਹਿੰਦਾ ਸੱਚ ਬੋਲਣ ਤੇ ਲਿਖਣ ਵਿੱਚ ਬਹੁਤ ਬਰਕਤਾਂ ਹਨ। ਸਭ ਤੋਂ ਪਹਿਲਾ ਫ਼ਾਇਦਾ ਇਹ ਹੈ ਕਿ ਸੱਚ ਬੋਲ ਕੇ ਉਸ ਨੂੰ ਯਾਦ ਹੀ ਨਹੀਂ ਰੱਖਣਾ ਪੈਂਦਾ।
ਲੇਖਕ ਬਣਨ ਦੀ ਪ੍ਰਕਿਰਿਆ ਸਹਿਜਤਾ ’ਚੋਂ ਨਿਕਲਦੀ ਹੈ। ਉਹ ਔਖੇ ਸ਼ਬਦ ਵਰਤ ਕੇ ਲੇਖਣੀ ਨੂੰ ਬੋਝਲ ਕਰਨ ਦੇ ਸਖ਼ਤ ਖ਼ਿਲਾਫ਼ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਲੇਖਕ ਔਖਾ ਹੋ ਕੇ ਲਿਖੇ ਜਿਸ ਨੂੰ ਪੜ੍ਹਨ ਲੱਗਿਆਂ ਪਾਠਕ ਨੂੰ ਕੋਈ ਔਖਿਆਈ ਦਰਪੇਸ਼ ਹੋਵੇ। ਉਸ ਨੇ ਜੋ ਵੀ ਲਿਖਿਆ ਉਹ ਦਸਵੀਂ ਜਮਾਤ ਦਾ ਵਿਦਿਆਰਥੀ ਵੀ ਸਹਿਜੇ ਹੀ ਸਮਝ ਸਕਦਾ ਸੀ। ਦੂਜਿਆਂ ਦੇ ਮੁਕਾਬਲੇ ਉਸ ਵਿੱਚ ਫ਼ਰਕ ਬਸ ਇੰਨਾ ਸੀ ਕਿ ਉਸ ਨੂੰ ਮਿਰਚ-ਮਸਾਲੇ ਧੂੜ ਕੇ ਆਪਣੀ ਲੇਖਣੀ ਨੂੰ ਪਾਠਕਾਂ ਸਾਹਮਣੇ ਪਰੋਸਣ ਦਾ ਵੱਲ ਖ਼ੂਬ ਆਉਂਦਾ ਸੀ। ਉਸ ਨੇ ਖ਼ੁਦ ਲਿਖਿਆ, ‘‘ਮੈਂ ਬੜਾ ਕਮਜ਼ੋਰ ਵਿਦਿਆਰਥੀ ਸਾਂ। ਸਕੂਲ ਸਮੇਂ ਮੈਂ ਸਾਰੇ ਵਿਸ਼ਿਆਂ ਵਿੱਚ ਬੇਹੱਦ ਕਮਜ਼ੋਰ ਸਾਂ।’’ ਉਹ ਕਹਿੰਦਾ ਸੀ ਕਿ ਉਸ ਨੇ ਖ਼ੁਦ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ – ‘ਸਾਫ਼ ਗੱਲ ਇਹ ਹੈ ਕਿ ਮੈਂ ਕਦੇ ਕਿਸੇ ਦੀ ਪ੍ਰਵਾਹ ਹੀ ਨਹੀਂ ਕੀਤੀ’। ਉਹ ਦਾਅਵਾ ਕਰਦਾ ਸੀ ਕਿ ਉਸ ਨੇ ਕਦੇ ਵੀ ਜਾਣ-ਬੁੱਝ ਕੇ ਕੋਈ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ‘ਮੈਂ ਤਾਂ ਹਮੇਸ਼ਾਂ ਇਹੀ ਚਾਹਿਆ ਕਿ ਖ਼ਰੀ ਗੱਲ ਈਮਾਨਦਾਰੀ ਨਾਲ ਲਿਖਾਂ’। ਉਹ ਆਪਣੇ ਸਮਕਾਲੀ ਲੇਖਕਾਂ ਨੂੰ ਮਸ਼ਵਰਾ ਦਿੰਦਾ ਸੀ ਕਿ ਬੰਦੇ ਨੂੰ ਪਾਖੰਡਵਾਦ ਅਤੇ ਫੂੰ-ਫਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਔਖੇ ਸ਼ਬਦ ਵਰਤ ਕੇ ਵਿਦਵਤਾ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ। ਉਹ ਕਸ਼ੀਦੀ ਹੋਈ ਸਿਆਣਪ ਦਾ ਆਸ਼ਿਕ ਸੀ ਜੋ ਲੋਕਾਂ ਲਈ ਰਾਹ-ਦਸੇਰਾ ਹੁੰਦੀ ਹੈ।
ਉਹ ਅੰਧਵਿਸ਼ਵਾਸ ਦੀ ਧੁੰਦ ਬਖੇਰਨ ਵਾਲੇ ਅਖੌਤੀ ਸਾਧੂਆਂ-ਸੰਤਾਂ ਤੋਂ ਲੈ ਕੇ ਸਿਆਸਤਦਾਨਾਂ ਆਦਿ ਨੂੰ ਆੜੇ ਹੱਥੀਂ ਲੈਂਦਾ ਸੀ। ਉਹ ਕਹਿੰਦਾ, ‘ਪੁਜਾਰੀਆਂ ਦੇ ਸਵਾਰਥੀ ਹਿੱਤ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਤੋਰੀ-ਫੁਲਕਾ ਇਨ੍ਹਾਂ ’ਤੇ ਨਿਰਭਰ ਹੁੰਦਾ ਹੈ। ਉਹ ਅਖੌਤੀ ਸਾਧਾਂ ਨੂੰ ਜੋਕਾਂ ਕਹਿਣ ਦੀ ਜੁਰਅਤ ਰੱਖਦਾ ਸੀ ਜੋ ਭਗਵੇ ਕੱਪੜੇ ਪਾ ਕੇ ਮਿਹਨਤਕਸ਼ਾਂ ਦੀ ਕਮਾਈ ’ਤੇ ਵਧਦੇ-ਫੁੱਲਦੇ ਹਨ। ਉਹ ਮਾਰਕਸੀਆਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੋਸਦਾ ਸੀ ਜੋ ‘ਸ਼ੁਭ ਮਹੂਰਤ’ ਕਢਵਾਉਣ ਲਈ ਜੋਤਸ਼ੀਆਂ ਤੇ ਨਜੂਮੀਆਂ ਦੇ ਦਰਾਂ ’ਤੇ ਭਟਕਦੇ ਸਨ।
ਅਬਾਦੀ ਵਿਸਫੋਟ ਬਾਰੇ ਖੁਸ਼ਵੰਤ ਸਿੰਘ ਬੇਹੱਦ ਗੰਭੀਰ ਸੀ। ਉਸ ਨੇ ਲਿਖਿਆ ਸੀ, ‘‘ਸਾਡੇ ਕੋਲ ਤੇਜ਼ੀ ਨਾਲ ਵਧ ਰਹੇ ਮੂੰਹਾਂ ਵਿੱਚ ਪਾਉਣ ਲਈ ਲੋੜੀਂਦੀਆਂ ਬੁਰਕੀਆਂ ਨਹੀਂ ਹਨ।’’ ਇਸ ਲਈ ਉਸ ਨੇ ਬਾਅਦ ਵਿੱਚ ਤਬਾਹੀ ਵੱਲ ਵਧ ਰਹੀ ਅਬਾਦੀ ਨੂੰ ਰੋਕਣ ਲਈ ਜਬਰੀ ਢੰਗ-ਤਰੀਕੇ ਅਪਨਾਉਣ ਦੀ ਵਕਾਲਤ ਖੁੱਲ੍ਹ ਕੇ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਲਿਖਿਆ ਸੀ,‘‘ਜਿਨ੍ਹਾਂ ਜੋੜਿਆਂ ਦੇ ਦੋ ਤੋਂ ਵੱਧ ਬੱਚੇ ਹੋਣ, ਉਨ੍ਹਾਂ ਦਾ ਅਧਿਕਾਰ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ’ਤੇ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਨ ’ਤੇ ਮੁਕੰਮਲ ਪਾਬੰਦੀ ਲਗਾ ਦੇਣੀ ਚਾਹੀਦੀ ਹੈ।’’ ਕਾਸ਼! ਖੁਸ਼ਵੰਤ ਸਿੰਘ ਨੇ ਜਥੇਦਾਰ ਅਕਾਲ ਤਖ਼ਤ, ਗਿਆਨੀ ਗੁਰਬਚਨ ਸਿੰਘ ਵੱਲੋਂ ਹੋਲਾ-ਮਹੱਲਾ ਦੇ ਅਵਸਰ ’ਤੇ ਸਿੱਖਾਂ ਨੂੰ ਆਪਣੀ ਅਬਾਦੀ ਵਧਾਉਣ ਦੀ ਅਪੀਲ ਪੜ੍ਹ ਕੇ ਇਸ ਦਾ ਢੁਕਵਾਂ ਜਵਾਬ ਦਿੱਤਾ ਹੁੰਦਾ। ਜਥੇਦਾਰ ਵੱਲੋਂ ਪਿਛਲੇ ਚਾਲੀ ਸਾਲਾਂ ਵਿੱਚ ਸਿੱਖਾਂ ਦੀ ਤਾਦਾਦ ਘਟਣ ’ਤੇ ਚਿੰਤਾ ਪ੍ਰਗਟ ਕਰਦਿਆਂ ਹਰ ਸਿੱਖ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਗਈ ਸੀ। ਭਾਵ, ਅਸੀਂ ਦੋ – ਸਾਡੇ ਚਾਰ। ਇਸ ਤੋਂ ਪਹਿਲਾਂ ਹਿੰਦੂ ਪ੍ਰੀਸ਼ਦ ਦੇ ਨੇਤਾ ਅਸ਼ੋਕ ਸਿੰਘਲ ਨੇ ਹਰ ਹਿੰਦੂ ਨੂੰ ਘੱਟੋ-ਘੱਟ ਪੰਜ ਬੱਚੇ ਪੈਦਾ ਕਰਨ ਦਾ ਮਸ਼ਵਰਾ ਦਿੱਤਾ ਸੀ। ਉਨ੍ਹਾਂ ਕਿਹਾ ਸੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੂ ਘੱਟ ਗਿਣਤੀ ਵਿੱਚ ਸ਼ਾਮਲ ਹੋ ਜਾਣਗੇ। ਮੁਸਲਮਾਨਾਂ ਦੀ ਜਨਸੰਖਿਆ ਬਾਰੇ ਵੀ ਇਸਲਾਮ ਦੇ ਕੁਝ ਅਖੌਤੀ ਠੇਕੇਦਾਰਾਂ ਵੱਲੋਂ ਅਜਿਹੇ ਖ਼ਦਸ਼ੇ ਪ੍ਰਗਟ ਕੀਤੇ ਜਾਂਦੇ ਰਹੇ ਹਨ। ਅਸ਼ੋਕ ਸਿੰਘਲ ਦੀ ਅਪੀਲ ’ਤੇ ਟਿੱਪਣੀ ਕਰਦਿਆਂ ਕਿਸੇ ਨੇ ਕਟਾਖਸ਼ ਵਿੱਚ ਕਿਹਾ ਕਿ ਉਨ੍ਹਾਂ ਦਾ ਆਪਣੀ ਪਾਰਟੀ ਦੇ ਨੇਤਾਵਾਂ ਬਾਰੇ ਕੀ ਖ਼ਿਆਲ ਹੈ ਜੋ ਸਾਰੀ ਉਮਰ ਛੜੇ ਹੀ ਰਹੇ ਹਨ! ਅਜਿਹੀਆਂ ਵਿਵਾਦਿਤ ਟਿੱਪਣੀਆਂ ਕਰਨ ਵਾਲੀਆਂ ‘ਮਹਾਨ ਸ਼ਖ਼ਸੀਅਤਾਂ’ ਨੂੰ ਨੱਥ ਪਾਉਣ ਵਾਲੀ ਕਲਮ ਅੱਜ ਖ਼ਾਮੋਸ਼ ਹੋ ਗਈ ਹੈ। ਕਾਸ਼! ਖੁਸ਼ਵੰਤ ਸਿੰਘ ਆਪਣੀ ਅਉਧ ਦਾ ਸੈਂਕੜਾ ਪੂਰਾ ਕਰ ਜਾਂਦੇ ਤਾਂ ਜੋ ਅਬਾਦੀ ਵਿਸਫੋਟ ਵਰਗੇ ਗੰਭੀਰ ਵਿਸ਼ਿਆਂ ’ਤੇ ਕੁਝ ਹੋਰ ਲਿਖਿਆ ਜਾਂਦਾ।
ਆਪਣੀ ਕੌਮ ਦੇ ਬਾਰੇ ਲਤੀਫ਼ੇਬਾਜ਼ੀ ਕਰਕੇ ਆਪਣਾ ਨਾਂ ਚਮਕਾਉਣ ਵਾਲੇ ਖੁਸ਼ਵੰਤ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਉਸ ਨੂੰ ਨਿੱਤਨੇਮ ਕੰਠ ਸੀ। ਸਤਾਰਾਂ ਸਾਲ ਦੀ ਉਮਰੇ ਉਸ ਨੇ ਅੰਮ੍ਰਿਤ ਛਕ ਲਿਆ ਜੋ ਬਾਅਦ ਵਿੱਚ ਭੰਗ ਹੋ ਗਿਆ ਸੀ। ਪੰਜਾਬ ਦੇ ਕਾਲੇ ਦਿਨਾਂ ਵੇਲੇ ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖ਼ਿਲਾਫ਼ ਲਿਖਣ ਦੀ ਜੁਰਅਤ ਕੀਤੀ। ਇਹ ਉਹ ਸਮਾਂ ਸੀ ਜਦੋਂ ਕਲਮਾਂ ਖ਼ਾਮੋਸ਼ ਹੋ ਗਈਆਂ ਸਨ। ਕੱਟੜ ਸਿੱਖ ਉਸ ਨੂੰ ਰੱਜ ਕੇ ਕੋਸਦੇ ਸਨ। ਸਾਕਾ ਨੀਲਾ ਤਾਰਾ ਵੇਲੇ ਜਦੋਂ ਉਸ ਨੇ ‘ਪਦਮ ਭੂਸ਼ਨ’ ਵਾਪਸ ਕੀਤਾ ਤਾਂ ਉਸ ਦੇ ਕੱਟੜ ਆਲੋਚਕ ਉਸ ਦੇ ਪ੍ਰਸ਼ੰਸਕ ਬਣ ਗਏ ਸਨ। ਦੂਜੇ ਪਾਸੇ ਉਸ ਦੇ ਅਣਗਿਣਤ ਪ੍ਰਸ਼ੰਸਕ ਕੱਟੜ ਵਿਰੋਧੀ ਬਣ ਗਏ ਸਨ। ਇਹੀ ਖੁਸ਼ਵੰਤ ਸਿੰਘ ਦੀ ਲੇਖਣੀ ਦਾ ਹਾਸਲ ਹੈ। ਇਸੇ ਲਈ ਅਦਬ ਦੀ ਦੁਨੀਆਂ ਵਿੱਚ ਅਜਿਹੀਆਂ ‘ਬੇਅਦਬੀਆਂ’ ਕਰਨ ਵਾਲੇ ਖੁਸ਼ਵੰਤ ਸਿੰਘ ਦਾ ਨਾਂ ਸਦਾ ਅਦਬ ਨਾਲ ਲਿਆ ਜਾਵੇਗਾ।

Sunday, 1 June 2014

  ਬਰਫ਼ ਵਿੱਚ ਉਗਦਿਆਂ’ ਵਿੱਚੋਂ
ਹੱਥਾਂ ਉੱਪਰ ਪਹਿਨੇ ਬੂਟ!
- ਇਕਬਾਲ ਰਾਮੂਵਾਲੀਆOnline Punjabi Magazine Seerat


ਅਕਤੂਬਰ (1975) ਦਾ ਪੱਤਝੜੀ ਮਹੀਨਾ, ਆਪਣੇ ਪਹਿਲੇ ਤਿੰਨ ਹਫ਼ਤਿਆਂ ਨੂੰ ਹਜ਼ਮ ਕਰ ਕੇ, ਚੌਥੇ ਦਾ ਢੱਕਣ ਖੋਲ੍ਹ ਚੁੱਕਾ ਸੀ। ਇਹ ਮਹੀਨਾ, ਅਗਲੇ ਪੰਜਾਂ ਕੁ ਦਿਨਾਂ ਤੀਕਰ, ਇੱਕ ਸਾਲ ਦੇ ਲੰਮੇ ਨਿਸਲ਼ੇਵੇਂ (ਹਾਈਬਰਨੇਸ਼ਨ) 'ਚ ਲਹਿ ਜਾਣ ਦੀ ਤਿਆਰੀ ਅਧੀਨ, ਆਪਣਾ ਲੀੜਾ-ਲੱਤਾ ਸਮੇਟ ਰਿਹਾ ਜਾਪਦਾ ਸੀ। ਨਵੰਬਰ ਦੇ ਚੜ੍ਹਨ ਵਿੱਚ ਤਾਂ ਭਾਵੇਂ ਹਾਲੇ ਪੰਜ-ਛੇ ਦਿਨ ਬਾਕੀ ਸਨ, ਪ੍ਰੰਤੂ ਮੌਸਮ ਨੂੰ ਆਪਣੇ ਠੰਢੇ ਸਾਹਾਂ 'ਚ ਲਪੇਟਣ ਦੀ ਤਿਆਰੀ, ਇਸ ਨੇ ਆਪਣੀ ਆਮਦ ਤੋਂ ਪਹਿਲਾਂ ਹੀ ਅਰੰਭ ਦਿੱਤੀ ਸੀ। ਰਛਪਾਲ ਹੋਰਾਂ ਤੋਂ ਪਤਾ ਲੱਗ ਗਿਆ ਸੀ ਕਿ ਟਰਾਂਟੋ 'ਚ ਹਵਾਵਾਂ ਨੇ ਸੀਤ ਫਰਾਟੇ ਤਾਂ ਹਾਲੇ ਅੱਧ ਨਵੰਬਰ ਦੇ ਇਰਦ-ਗਿਰਦ ਮਾਰਨ ਲੱਗਣਾ ਸੀ, ਪ੍ਰੰਤੂ ਉਹਨਾਂ ਨੇ ਆਪਣੀਆਂ ਹਲਕੀਆਂ ਹਲਕੀਆਂ ਫੂਕਾਂ, ਅਕਤੂਬਰ ਦੇ ਅੰਤਲੇ ਦਿਨਾਂ ਵਿੱਚ ਚੁਭੋਣੀਆਂ ਸ਼ੁਰੂ ਕਰ ਦਿੱਤੀਆਂ ਸਨ। ਰੁੰਡ-ਮਰੁੰਡ ਦਰਖ਼ਤਾਂ ਹੇਠ ਡਿੱਗੇ ਪੱਤਿਆਂ ਵੱਲ ਦੇਖ ਕੇ, ਮੈਨੂੰ ਇੰਝ ਜਾਪਣ ਲੱਗਾ ਜਿਵੇਂ ਮੇਰੇ ਅੰਦਰ ਦੀ ਹਰਿਆਲੀ ਉੱਪਰ ਵੀ ਪੱਤਝੜ ਦਾ ਹੱਥ ਫਿਰ ਗਿਆ ਸੀ। ਕੁਝ ਦਿਨ ਪਹਿਲਾਂ, ਰੋਜ਼ਗਾਰ ਦਫ਼ਤਰ ਵਾਲ਼ੀ 'ਸਲਾਹਕਾਰਾ' ਵੱਲੋਂ, ਸਾਡੇ ਦੋਹਾਂ (ਸੁਖਸਾਗਰ ਦੇ ਅਤੇ ਮੇਰੇ) ਦੇ ਮਨਾਂ 'ਚ ਭੁੱਕੀ ਗਈ ਸਨੋਅ ਤੋਂ ਬਾਅਦ, ਮੈਨੂੰ 'ਟਰਾਂਟੋ ਸਟਾਰ' ਅਖ਼ਬਾਰ ਤੋਂ ਵੀ ਭੈਅ ਆਉਣ ਲੱਗ ਪਿਆ ਸੀ। ਅਖ਼ਬਾਰ-ਬਾਕਸ ਵੱਲੀਂ ਜਾਣ ਵੇਲ਼ੇ ਮੇਰਾ ਜੀ ਕਰਦਾ ਮੈਂ ਸੜਕੋਂ ਪਾਰਲੇ ਪਲਾਜ਼ੇ ਵੱਲ ਨੂੰ ਤੁਰ ਜਾਵਾਂ। ਅੱਧੇ-ਕੁ-ਮਨ ਨਾਲ ਪੰਜੀ-ਦਸੀ ਪਾ ਕੇ ਮੈਂ ਅਖ਼ਬਾਰ ਨੂੰ ਬਾਕਸ ਵਿੱਚੋਂ ਕਢਦਾ, ਪਰ, 'ਹੈਲਪ ਵਾਂਟਡ' ਵਾਲ਼ੇ ਸੈਕਸ਼ਨ ਨੂੰ ਤੁਰਤ ਹੀ ਅਖ਼ਬਾਰ ਵਿੱਚੋਂ ਖਿੱਚ ਕੇ, ਬਾਕਸ ਦੇ ਲਾਗੇ ਹੀ ਖਲੋਤੇ ਕੂੜਾਦਾਨ ਵੱਲ ਝਾਕਣ ਲੱਗ ਜਾਂਦਾ। ਉਧਰ ਸ਼ਾਮ ਨੂੰ 'ਕਨੇਡੀਅਨ ਕਲੱਬ' ਦੀ ਬੋਤਲ ਵੀ ਹੁਣ ਕੰਜੂਸੀ ਦਾ ਇਸਤੇਮਾਲ ਕਰਨ ਲੱਗ ਪਈ ਸੀ। -ਲਓ ਬਈ ਪੈੱਗ ਦੋ ਤੋਂ ਵੱਧ ਨੀ ਲਾਉਣੇ, ਰਛਪਾਲ ਨੇ ਐਲਾਨ ਕਰ ਦਿੱਤਾ ਸੀ। -ਉਹ ਵੀ ਨਿੱਕੇ-ਨਿੱਕੇ! ਸਵੇਰੇ ਸਵਖ਼ਤੇ ਉੱਠਣਾ ਹੁੰਦੈ ਕੰਮ 'ਤੇ ਜਾਣ ਲਈ!
ਸਵੇਰ ਵੇਲ਼ੇ, ਜਦੋਂ ਮੈਂ ਤੇ ਸੁਖਸਾਗਰ ਨੀਂਦ 'ਚੋਂ ਬਾਹਰ ਨਿੱਕਲ਼ਦੇ, ਅਪਾਰਮੈਂਟ ਦੇ ਤਿੰਨਾਂ ਬੈੱਡਰੂਮਾਂ 'ਚ ਚੁੱਪ ਦਾ ਪਹਿਰਾ ਹੁੰਦਾ; ਏਨੀ ਗਹਿਰੀ ਚੁੱਪ ਕਿ ਕਿਚਨ ਦੇ ਸਿੰਕ ਦੀ ਟੂਟੀ 'ਚੋਂ ਕਿਰਦਾ ਵਿਰਲਾ-ਵਿਰਲਾ ਤੁਪਕਾ ਵੀ ਸਾਰੇ ਫ਼ਲੈਟ ਵਿੱਚ ਡਾਂਗ ਖੜਕਾਅ ਰਿਹਾ ਜਾਪਦਾ। ਜਦੋਂ ਨੂੰ ਸੁਖਸਾਗਰ ਤੇ ਮੈਂ ਲਿਵਿੰਗਰੂਮ {ਡਰਾਇੰਗਰੂਮ} 'ਚ ਦਾਖ਼ਲ ਹੁੰਦੇ, ਰਛਪਾਲ ਤੇ ਰਣਜੀਤ ਗਿੱਲ ਥਰਮਸ ਬੋਤਲਾਂ ਨੂੰ ਪਲਾਸਟਿਕ ਦੇ ਬਕਸਿਆਂ 'ਚ ਟਿਕਾਅ ਕੇ 'ਨੇਪ ਐਂਡ ਵੌਟ' ਫ਼ੈਕਟਰੀ ਦੇ ਅੱਧ ਤੀਕ ਪਹੁੰਚ ਚੁੱਕੇ ਹੁੰਦੇ; ਰਣਜੀਤ ਦੀ ਪਤਨੀ ਗੁਰਪਾਲ ਅਤੇ ਰਛਪਾਲ ਦੀ ਜੀਵਨ-ਸਾਥਣ ਰਜਿੰਦਰ ਵੀ, ਪਿਆਲੀਆਂ ਪਲੇਟਾਂ ਨੂੰ ਸਿੰਕ ਦੀ ਟੂਟੀ ਹੇਠ ਅੰਦਰੋਂ-ਬਾਹਰੋਂ ਨੁਹਾਉਣ ਤੋਂ ਬਾਅਦ, ਬੱਸ ਸਟਾਪ ਵੱਲ ਨੂੰ ਤੁਰ ਚੁੱਕੀਆਂ ਹੁੰਦੀਆਂ।
-ਕੀ ਹੋ ਗਿਆ ਤੁਹਾਨੂੰ, ਇੱਕ ਸਵੇਰ ਪਿਆਲੀ 'ਚ ਠਰ ਗਈ ਚਾਹ ਨੂੰ ਦੁਬਾਰਾ ਗਰਮ ਕਰ ਕੇ ਮੇਰੇ ਸਾਹਮਣੇ ਟਿਕਾਉਂਦਿਆਂ ਸੁਖਸਾਗਰ ਪੁੱਛਣ ਲੱਗੀ।
ਮੇਰੇ ਬੁੱਲ੍ਹ ਅੰਦਰ ਵੱਲ ਨੂੰ ਇਕੱਠੇ ਹੋ ਗਏ, ਤੇ ਮੇਰਾ ਸਿਰ ਖੱਬੇ-ਸੱਜੇ ਗਿੜਨ ਲੱਗਾ।
-ਚੁੱਪ-ਚੁੱਪ ਕਿਉਂ ਰਹਿਣ ਲੱਗਪੇ ਓਂ ਕਈਆਂ ਦਿਨਾਂ ਦੇ? ਖਾਂਦੇ-ਪੀਂਦੇ ਵ'ਨੀ ਚੱਜ ਨਾਲ਼!
ਮੈਂ ਚਾਹ ਦੀ ਪਿਆਲੀ ਨੂੰ ਚੁੱਕ ਕੇ ਬੁੱਲ੍ਹਾਂ ਵੱਲ ਨੂੰ ਵਧਾਇਆ।
-ਬੋਲੋ ਕੁਝਅਅਅ!
ਮੇਰੀਆਂ ਮੁੰਦਣ-ਖੁਲ੍ਹਣ ਕਰ ਰਹੀਆਂ ਅੱਖਾਂ ਵੱਲ ਦੇਖਦੀ ਹੋਈ ਸੁਖਸਾਗਰ, ਕਾਫ਼ੀ-ਟੇਬਲੋਂ ਪਾਰ ਵਾਲ਼ੀ ਕੁਰਸੀ ਤੋਂ ਉੱਠ ਕੇ ਮੇਰੇ ਲਾਗੇ ਆ ਬੈਠੀ।
-ਕੁਸ਼ ਦੁਖਦਾ ਤਾਂ ਨੀ?
ਚਾਹ ਵਾਲ਼ੀ ਪਿਆਲੀ ਵਾਪਿਸ ਕਾਫ਼ੀ-ਟੇਬਲ ਉੱਪਰ ਚਲੀ ਗਈ, ਤੇ ਮੇਰੇ ਚਿਹਰੇ ਦੀ ਚੁੱਪ ਨੇ 'ਨਾਂਹ' ਆਖ ਦਿੱਤੀ।
-ਹੋਰ ਫ਼ੇਰ ਕੀ ਗੱਲ ਐ?
ਮੇਰਾ ਮੱਥਾ ਸੁੰਗੜਨ ਲੱਗਾ, ਤੇ ਮੇਰੀਆਂ ਅੱਖਾਂ 'ਚ ਉੱਭਰ ਆਈ ਨਮੀ ਨਾਲ਼ ਕੰਧਾਂ ਤੇ ਸੋਫ਼ਾ ਤੇ ਫ਼ਰਸ਼ ਉੱਤੇ ਖਲੋਤੀ ਟੀ. ਵੀ., ਸਭ ਕੁਝ ਧੁੰਦਲਾਅ ਗਿਆ।
-ਸੁਧਾਰ ਕਾਲਜ ਯਾਦ ਔਂਦੈ... ਮੇਰੇ ਬੁੱਲ੍ਹ ਕੰਬਣ ਲੱਗੇ। -'ਸਰ, ਸਰ' ਕਰਦੇ ਮੁੰਡੇ ਕੁੜੀਆਂ... ਸਟਾਫ਼ਰੂਮ 'ਚ ਹਰਦਿਆਲ ਸਿਓ੍ਹਂ ਦੇ ਲਤੀਫ਼ੇ... ਸਭ ਕੁਛ ਗਵਾ ਲਿਆ...
ਮੇਰੇ ਸਿਰ 'ਚ ਸੁਧਾਰ ਬਜ਼ਾਰ ਵਾਲ਼ਾ ਸਾਡਾ ਚੌਬਾਰਾ ਹਿੱਲਣ ਲੱਗਾ ਜਿਸਦਾ ਕਿਰਾਇਆ ਤਾਂ ਮੇਰੀ ਤੇ ਸੁਰਿੰਦਰ ਦੀ ਜੇਬ 'ਚੋਂ ਨਿੱਕਲ਼ਦਾ ਸੀ, ਪ੍ਰੰਤੂ ਛੇਤੀ ਹੀ ਉਸ ਨੇ ਧਰਮਸ਼ਾਲਾਈ ਮੁਹਾਂਦਰਾ ਅਖ਼ਤਿਆਰ ਕਰ ਲਿਆ ਸੀ: ਹਰ ਸ਼ਾਮ ਛੇ ਸੱਤ ਘੁਮੱਕੜ ਸਾਡੇ ਦੋ ਮੰਜਿਆਂ ਉੱਪਰ ਚੌਂਕੜੀਆਂ ਮਾਰੀ ਬੈਠੇ ਹੁੰਦੇ- ਉਹਨਾਂ ਦੇ ਹੱਥਾਂ 'ਚ ਕੱਚ ਦੇ ਗਲਾਸ ਤੇ ਮੂੰਹਾਂ 'ਚ ਹਥਿਆਰਬੰਦ ਇਨਕਲਾਬ! ਉਹਨਾਂ ਦੀਆਂ ਸਿਗਰਟਾਂ ਦੇ ਬੱਦਲਾਂ 'ਚ ਚਾਰੂ ਮਾਜ਼ੁਮਦਾਰ ਤੇ ਸੱਤਿਆ-ਨਾਰਾਇਣ ਸਿੰਘ ਦੇ ਇਨਕਲਾਬੀ ਦਾਅਪੇਚ ਆਪਸ ਵਿੱਚੀ ਬਹਿਸਣ ਲੱਗਦੇ। ਦੋਹਾਂ ਮੰਜਿਆਂ ਵਿਚਕਾਰ ਡਾਹੇ ਮੇਜ਼ ਦੀ ਘਸਮੈਲ਼ ਉੱਪਰ ਵਿਛਾਏ ਅਖ਼ਬਾਰਾਂ ਉੱਪਰ ਅਖ਼ਬਾਰੀ-ਕਾਗਜ਼ ਤੋਂ ਬਣਾਏ ਇਕ ਲਿਫ਼ਾਫ਼ੇ 'ਚ ਸਾਹ ਲੈਂਦੀ ਮੱਛੀ ਦੀ ਕੋਸੀ ਕੋਸੀ ਗੰਧ, ਤੇ ਦੂਸਰੇ 'ਚ ਤਲ਼ੀ ਹੋਈ ਮੂੰਗੀ ਦੀ ਪੀਲੱਤਣ! ਮੱਛੀ ਵਾਲ਼ੇ ਲਿਫ਼ਾਫ਼ੇ 'ਚੋਂ ਕਦੇ ਮਾਓਜ਼ੇ ਤੁੰਗ ਦਾ ਗੰਜ ਉੱਭਰਦਾ, ਤੇ ਕਦੇ ਚੀ ਗਵੇਰਾ ਦੀ ਟੋਪੀ! ਰੰਮ ਦੀਆਂ ਬੋਤਲਾਂ 'ਚ ਖ਼ਿਲਾਅ ਫੈਲਣ ਲੱਗਦਾ!
-ਕਿੱਥੇ ਚਲੇ ਗਏ ਓਂ? ਸੁਖਸਾਗਰ ਨੇ ਮੇਰਾ ਮੋਢਾ ਹਲੂਣਿਆਂ।
ਮੈਂ ਸਿਰ ਨੂੰ ਜ਼ੋਰ ਨਾਲ਼ ਝਟਕ ਕੇ ਸੁਧਾਰ ਵਾਲ਼ੇ ਚੁਬਾਰੇ `ਚ ਬਾਹਰ ਨਿੱਕਲ਼ ਆਇਆ।
ਸੁਖਸਾਗਰ ਨੇ ਮੇਰਾ ਹੱਥ ਆਪਣੇ ਹੱਥਾਂ 'ਚ ਲੈ ਲਿਆ।
-ਕਿੱਧਰ ਗਿਆ ਤੁਹਾਡਾ ਹੌਸਲਾ? ਉਹ ਬੋਲੀ।
-ਹੌਸਲਾ ਤਾਂ ਮੇਰਾ ਕਾਇਮ ਐ ਹਾਲੇ ਵੀ, ਪਰ...
ਕੁਝ ਪਲ ਮੇਰੀ 'ਪਰ...' ਨੂੰ ਆਪਣੇ ਦਿਮਾਗ਼ ਵਿੱਚ ਖੋਲ੍ਹਣ-ਫਰੋਲਣ ਤੋਂ ਬਾਅਦ ਸੁਖਸਾਗਰ ਨੇ ਡੂੰਘਾ ਹਾਉਕਾ ਭਰਿਆ: -ਟਾਇਮ ਲੱਗੂਗਾ ਪੈਰ ਜਮਾਉਣ ਲਈ ਨਵੇਂ ਮੁਲਕ 'ਚ! ਉਹ ਬੋਲੀ। -ਜੇਰਾ ਰੱਖੋ! ਸਭ ਕੁਛ ਠੀਕ ਹੋਜੂ!
ਪਿਆਲੀਆਂ ਨੂੰ ਸਿੰਕ ਵਿੱਚ ਟਿਕਾਉਣ ਤੋਂ ਬਾਅਦ ਉਹ ਮੇਰੇ ਸਾਹਮਣੇ ਵਾਲ਼ੀ ਕੁਰਸੀ ਨੂੰ ਦੋਬਾਰਾ ਝਾੜਨ ਲੱਗੀ।
-ਊਂ ਹਿਸਾਬ ਮੈਂ ਵੀ ਲਾ ਲਿਐ ਇਸ ਮੁਲਕ ਦਾ, ਉਹ ਕਹਿਣ ਲੱਗੀ। -ਪੰਜਾਬ ਵਰਗੀ {ਲੈਕਚਰਾਰੀ ਦੀ} ਐਸ਼ ਤਾਂ ਏਥੇ ਮਿਲਣੀ ਨੀ ਛੇਤੀ ਛੇਤੀ... ਸਿਰਫ਼ ਮੇਹਨਤ ਮਜ਼ਦੂਰੀ ਕਰ ਕੇ ਪੈਸਾ ਜ਼ਰੂਰ ਕਮਾਇਆ ਜਾ ਸਕਦੈ!
ਉਸ ਵਕਤ ਮੈਂ ਅੱਧਾ ਕੁ ਤਾਂ ਟਰਾਂਟੋ ਵਾਲ਼ੇ ਉਸ ਅਪਾਰਟਮੈਂਟ 'ਚ ਸਾਂ, ਤੇ ਅੱਧਾ ਕੁ ਖ਼ਾਲਸਾ ਕਾਲਜ ਸੁਧਾਰ ਦੇ ਸਟਾਫ਼ਰੂਮ 'ਚ!
-ਫੈਕਟਰੀਆਂ 'ਚ ਮਜ਼ਦੂਰੀਆਂ ਤਾਂ ਕਰਨੀਆਂ ਈ ਪੈਣੀਐਂ ਜੇ ਇਸ ਮੁਲਕ 'ਚ ਕਾਮਯਾਬ ਹੋਣੈ ਤਾਂ, ਸੁਖਸਾਗਰ ਬੋਲੀ ਜਾ ਰਹੀ ਸੀ। -ਰਛਪਾਲ ਹੋਣੀਂ ਵੀ ਤਾਂ ਕਰੀ ਜਾਂਦੇ ਐ!
ਮੇਰੀ ਚੁੱਪ ਅਪਾਰਮੈਂਟ ਦੀ ਚੁੱਪ ਨੂੰ ਸੰਘਣੀ ਕਰਨ ਲੱਗੀ।
-ਪਰ ਜੇ ਤੁਸੀਂ ਬਹੁਤੇ ਈ ਉਦਾਸ ਓਂ ਤਾਂ...
ਵਾਕ ਨੂੰ ਅੱਧ-ਵਿਚਕਾਰੋਂ ਤੋੜ ਕੇ ਸੁਖਸਾਗਰ ਨੇ ਆਪਣੀਆਂ ਅੱਖਾਂ, ਆਪਣੀਆਂ ਪਤਲੀਆਂ-ਪਤਲੀਆਂ ਉਂਗਲ਼ਾਂ ਦੀ ਨਾਜ਼ੁਕਤਾ ਉੱਤੇ ਜਮਾਅ ਲਈਆਂ। ਮੇਰੀਆਂ ਉਂਗਲ਼ਾਂ ਕਾਫ਼ੀ-ਟੇਬਲ ਉੱਪਰ ਖਲੋਤੇ ਨੈਪਕਿਨਾਂ ਦੇ ਬਾਕਸ ਵੱਲੀਂ ਵਧੀਆਂ, ਤੇ ਮੇਰੀਆਂ ਅੱਖਾਂ ਨੂੰ ਪਲੋਸਣ ਤੋਂ ਬਾਅਦ ਸਿੱਲ੍ਹਾ ਹੋਇਆ ਨੈਪਕਿਨ, ਮੇਰੇ ਸੱਜੇ ਹੱਥ ਵਿੱਚ, ਬਾਲੜੀ ਜਿਹੀ ਗੇਂਦ ਦੀ ਸ਼ਕਲ ਅਖ਼ਤਿਆਰ ਕਰਨ ਲੱਗਾ।
-ਜੇ ਭਲਾ... ਮੇਰਾ ਦਿਲ ਬਹੁਤਾ ਈ ਉਦਾਸ ਹੋ ਗਿਆ ਤਾਂ ਫ਼ੇਰ ਕੀ ਕਰਾਂਗੇ ਆਪਾਂ? ਮੈਂ ਘੁੱਟੇ-ਹੋਏ ਗਲ਼ੇ 'ਚੋਂ ਬੋਲਿਆ।
-ਵਾਪਿਸ ਚਲੇ ਜਾਵਾਂਗੇ! ਸੁਖਸਾਗਰ ਨੇ ਆਪਣੀਆਂ ਭਰਵੱਟੀਆਂ ਨੂੰ ਉੱਪਰ ਵੱਲ ਨੂੰ ਖਿੱਚ ਲਿਆ। -ਬਥੇਰਾ ਕੁੱਛ ਐ ਘੁਡਾਣੀ 'ਚ ਬੀ-ਜੀ ਕੋਲ਼! ਫ਼ਿਕਰ ਨਾ ਕਰਿਓ ਕੋਈ ਵੀ!
ਸ਼ਾਮ ਨੂੰ ਰਛਪਾਲ ਨੇ ਤਿੰਨ ਗਲਾਸ ਕਾਫ਼ੀਟੇਬਲ ਉੱਤੇ ਟਿਕਾਅ ਦਿੱਤੇ, ਤੇ ਰਣਜੀਤ ਗਿੱਲ ਨੇ ਫਰਿੱਜ ਵਿੱਚੋਂ ਕੱਢੇ ਖੀਰਿਆਂ ਨੂੰ ਟੂਟੀ ਹੇਠਾਂ ਕਰ ਲਿਆ।
-ਮੈਨੂੰ ਨਾ ਪਾਈਂ ਅੱਜ, ਰਛਪਾਲ ਸਿਅ੍ਹਾਂ, ਮੈਂ ਆਪਣਾ ਸਿਰ ਹਿਲਾਇਆ।
-ਕਿਉਂ, ਕੀ ਗੱਲ ਹੋਗੀ?
-ਬੱਸ ਨਾ ਈਂ ਪਾਈਂ ਅੱਜ!
-ਪਰ ਕਿਉਂ ਨਾ ਪਾਵਾਂ?
***
ਅਗਲੀ ਸਵੇਰ ਤੜਕੇ ਵੇਲ਼ੇ, ਮੈਂ ਨੀਂਦ ਵਿੱਚ ਗੜੂੰਦ ਹੋਇਆ ਪਿਆ ਸਾਂ। ਸੀਨ ਸ਼ੁਰੂ ਹੋਇਆ: ਮੈਂ ਤੇ ਪ੍ਰੋਫ਼ੈਸਰ ਸੁਰਿੰਦਰ ਲੁਧਿਆਣੇ ਦੇ ਚੌੜੇ ਬਜ਼ਾਰ 'ਚ; ਕੀ ਕਰ ਰਹੇ ਸਾਂ, ਪੂਰਾ ਯਾਦ ਨਹੀਂ। ਅਗਲੇ ਸੀਨ 'ਚ ਮੈਂ, ਪ੍ਰੋਫ਼ੈਸਰ ਸੁਰਿੰਦਰ ਦੇ ਰੋਆਇਲ-ਐਨਫ਼ੀਲਡ ਉੱਪਰ, ਉਸ ਦੇ ਪਿਛਾੜੀ ਬੈਠਾ ਸਾਂ; ਪਿਛਲੇ ਚੱਕੇ ਦੇ ਲਾਗਿਓਂ ਫੁਸਕਦੀ 'ਭਿਟ-ਭਿਟ, ਭਿਟ-ਭਿਟ', ਮੁੱਲਾਂਪੁਰ ਦੇ ਲਾਗੇ, ਜੀ. ਟੀ. ਰੋਡ ਨੂੰ 'ਬਾਏ! ਬਾਏ!' ਆਖ ਕੇ, ਖੱਬੇ ਪਾਸੇ ਨੂੰ ਮੁੜੀ, ਅਤੇ ਸੁਧਾਰ ਵਾਲ਼ੀ ਸੜਕ ਦੇ ਖੱਡਿਆਂ 'ਚ 'ਡਿੱਗੂੰ-ਡਿੱਗੂੰ' ਕਰਨ ਲੱਗੀ। ਫ਼ਿਰ ਖੱਬੇ ਪਾਸੇ ਖ਼ਾਲਸਾ ਕਾਲਜ ਦੀ ਬਿਲਡਿੰਗ ਸਾਕਾਰ ਹੋ ਉੱਠੀ। ਸੁਰਿੰਦਰ ਨੇ ਮੋਟਰਸਾਈਕਲ ਦੇ ਹੈਂਡਲ ਨੂੰ ਸੁਧਾਰ ਕਾਲਜ ਦੇ ਗੇਟ ਵੱਲ ਨੂੰ ਹਾਲੇ ਮੋੜਿਆ ਹੀ ਸੀ ਕਿ ਕਿਚਨ ਦੇ ਫ਼ਰਸ਼ ਉੱਪਰ 'ਖੜਾਅਅਕ' ਕਰ ਕੇ ਡਿੱਗੇ ਕੱਚ ਦੇ ਗਲਾਸ ਨੇ ਕਾਲਜ ਦੀ ਬਿਲਡਿੰਗ ਨੂੰ ਧੜੰਮ ਕਰ ਕੇ ਜ਼ਮੀਨ ਉੱਤੇ ਖਿੰਡਾਰ ਦਿੱਤਾ, ਤੇ ਪ੍ਰੋਫ਼ੈਸਰ ਸੁਰਿੰਦਰ ਦਾ ਮੋਟਰਸਾਈਕਲ ਖਤਾਨਾਂ 'ਚ ਡਿੱਗ ਕੇ ਅਲੋਪ ਹੋ ਗਿਆ!
-ਕਿੱਥੇਂ ਆਂ ਮੈਂ, ਡੌਰ-ਭੌਰ ਨਜ਼ਰਾਂ ਨੂੰ ਆਲ਼ੇ-ਦੁਆਲ਼ੇ ਘੁਮਾਅ ਕੇ ਮੈਂ ਆਪਣੇ-ਆਪ ਨੂੰ ਪੁੱਛਿਆ।
ਕੁਝ ਕੁ ਮਿੰਟਾਂ ਮਗਰੋਂ, ਅਪਾਰਮੈਂਟ ਦੇ ਮੁੱਖ ਦਰਵਾਜ਼ੇ ਦੇ ਜਿੰਦਰੇ ਦੀ ਮੋਰੀ 'ਚ ਹੋਈ ਕੜਿੱਕ-ਕੜਿੱਕ ਨੇ ਐਲਾਨ ਕਰ ਦਿੱਤਾ ਕਿ ਰਛਪਾਲ ਹੋਰੀਂ ਤੇ ਰਜਿੰਦਰ ਕੌਰ ਹੋਰੀਂ ਫ਼ੈਕਟਰੀਆਂ ਦੀਆਂ ਮਸ਼ੀਨਾਂ ਵੱਲੀਂ ਰਵਾਨਾ ਹੋ ਗਏ ਸਨ।
ਸੁਖਸਾਗਰ ਨੂੰ ਚਾਹ ਬਣਾਉਣ ਲਈ ਆਖ ਕੇ ਮੈਂ ਸੋਫ਼ੇ ਉੱਪਰ ਬੈਠ ਗਿਆ। ਮੇਰੇ ਅੰਦਰ ਪੰਜਾਬ ਤੇ ਕੈਨੇਡਾ ਝਗੜਨ ਲੱਗੇ; ਮੇਰਾ ਇੱਕ ਪੈਰ ਪਿੰਡ ਵਾਲ਼ੀ ਸਾਡੀ ਬੰਬੀ ਦੇ ਚੁਬੱਚੇ 'ਚ ਲਟਕਣ ਲੱਗਾ ਤੇ ਦੂਸਰਾ ਨਿਆਗਰਾ ਦੀਆਂ ਡਰਾਉਣੀਆਂ ਧਾਰਾਂ ਹੇਠ!
-ਆਪਣੀ ਸਿਹਤ ਨਾ ਖ਼ਰਾਬ ਕਰ ਲਿਓ, ਚਾਹ ਦੀਆਂ ਪਿਆਲੀਆਂ ਵਾਲ਼ੀ ਟਰੇਅ ਨੂੰ ਕਾਫ਼ੀਟੇਬਲ ਉੱਪਰ ਟਿਕਾਉਂਦਿਆਂ ਸੁਖਸਾਗਰ ਬੋਲੀ। -ਜੇ ਨਹੀਂ ਜੀਅ ਲਗਦਾ ਤਾਂ ਚਲੋ ਵਾਪਸ ਚਲੇ ਜਾਂਦੇ ਆਂ।
-ਵਾਪਿਸ ਤਾਂ ਜਾਣਾ ਈ ਪੈਣੈ, ਮੈਂ ਚਾਹ ਵਾਲ਼ੀ ਪਿਆਲੀ ਨੂੰ ਠੰਗੋਰਨ ਲੱਗਾ, ਪਰ...
-ਪਰ-ਪੁਰ ਨੂੰ ਛੱਡੋ; ਜੇ ਦਿਲ ਈ ਨੀ ਲਗਦਾ ਤਾਂ ਕਰੋ ਤਿਆਰੀ ਵਾਪਸੀ ਦੀ!
ਲਿਵਿੰਗਰੂਮ `ਚ ਉੱਠ ਕੇ ਮੈਂ ਆਪਣੇ ਬੈੱਡਰੂਮ ਵਿੱਚ ਆ ਗਿਆ। ਮੈਂ ਕਲਾਜ਼ਿਟ ਨੂੰ ਖੋਲ੍ਹਿਆ, ਤਾਂ ਅਗਲੇ ਪਲੀਂ ਹੈਂਗਰਾਂ ਉੱਪਰ ਟੁੰਗੇ ਸੂਟ, ਪੈਂਟਾਂ, ਤੇ ਸ਼ਰਟਾਂ, ਸੂਟਕੇਸਾਂ ਵਿੱਚ ਛਾਲ਼ਾਂ ਮਾਰਨ ਲੱਗੇ।
ਪਰ ਆਥਣ ਨੂੰ ਰਛਪਾਲ ਨੇ ਰੀਮਾਂਡ ਲੈ ਲਿਆ: ਵਾਪਿਸ ਨੀ ਜਾ ਸਕਦੇ ਤੁਸੀਂ! ਉਸ ਦੇ ਮੱਥੇ ਦੀਆਂ ਤਿਊੜੀਆਂ ਬੋਲੀਆਂ।
ਮੈਂ ਆਪਣੇ ਮੱਥੇ ਨੂੰ ਘੁੱਟ ਕੇ, ਆਪਣੀਆਂ ਅੱਖਾਂ ਨੂੰ, ਇੱਕ-ਦੂਜੀ 'ਚ ਫ਼ਸ-ਨਿੱਕਲ਼ ਰਹੀਆਂ ਆਪਣੀਆਂ ਉਂਗਲ਼ਾਂ ਉੱਪਰ ਸੇਧ ਲਿਆ।
-ਤੁਸੀਂ ਬੁਰਾ ਨਾ ਮਨਾਵੋਂ ਤਾਂ ਇੱਕ ਗੱਲ ਆਖਾਂ? ਰਛਪਾਲ ਨੇ ਆਈਸ ਕਿਊਬ ਨੂੰ ਆਪਣੇ ਗਲਾਸ ਵਿੱਚ ਉਤਾਰ ਕੇ ਆਖਿਆ।
ਸੁਖਸਾਗਰ ਨੇ ਆਪਣੀਆਂ ਨਜ਼ਰਾਂ ਮੇਰੇ ਵੱਲ ਘੁਮਾਅ ਲਈਆਂ।
ਰਣਜੀਤ ਗਿੱਲ ਕਦੇ ਮੇਰੇ ਵੱਲ ਤੇ ਕਦੇ ਰਛਪਾਲ ਵੱਲ ਝਾਕਣ ਲੱਗਾ।
-ਬੁਰਾ ਤਾਂ ਕੀ ਮਨਾਉਣੈ, ਮੈਂ ਆਪਣੀ ਗੁੱਟਘੜੀ ਨੂੰ ਕਲਾਈ ਉਦਾਲ਼ੇ ਘੁੰਮਾਉਣ ਲੱਗਾ। -ਤੂੰ ਕਹਿ ਜੋ ਕੁਝ ਕਹਿਣੈ!
-ਚਾਰ ਸਾਲ ਹੋਗੇ ਐ ਤੁਹਾਡੇ ਵਿਆਹ ਨੂੰ, ਤੇ ਇਲਾਜ ਵੀ ਤੁਸੀਂ ਬਥੇਰਾ ਕਰਾਇਐ ਪੰਜਾਬ 'ਚ! ਕਰਾਇਐ ਕਿ ਨਹੀਂ?
ਸੁਖਸਾਗਰ ਦੇ ਲੰਮੇ ਸਾਹ ਨੇ ਕਮਰੇ ਦੀ ਸਾਰੀ ਹਵਾ ਆਪਣੇ ਫੇਫੜਿਆਂ ਵੱਲ ਨੂੰ ਖਿੱਚ ਲਈ।
-ਬੱਚੇ ਬੜੇ ਚੀਜ਼ ਹੁੰਦੇ ਆ ਇਕਬਾਲ ਸਿਅ੍ਹਾਂ! ਤੁਸੀਂ ਪਿੱਛੇ ਜਾਣ ਦੀ ਕਾਹਲ਼ੀ ਨਾ ਕਰੋ। ਆਪਣਾ ਫ਼ੈਮਿਲੀ ਡਾਕਟਰ ਤੁਹਾਨੂੰ ਈਟੋਬੀਕੋਅ ਹਾਸਪੀਟਲ 'ਚ ਭੇਜੂਗਾ ਡਾਕਟਰ ਲੋਪੇਜ਼ ਕੋਲ਼; ਉਹਨੇ ਭੈਣ ਜੀ {ਸੁਖਸਾਗਰ ਨੂੰ ਰਛਪਾਲ 'ਭੈਣ ਜੀ' ਕਹਿਕੇ ਹੀ ਬੁਲਾਉਂਦਾ ਹੈ} ਦੀ ਗੋਦ 'ਚ ਰੌਣਕ ਲਾ ਦੇਣੀ ਐਂ!
ਮੇਰੀ ਠੋਡੀ ਮੇਰੀ ਛਾਤੀ ਵੱਲ ਨੂੰ ਖਿੱਚੀ ਗਈ।
-ਅਗਲੇ ਹਫ਼ਤੇ ਅਪੁਐਂਟਮੈਂਟ ਐ ਡਾਕਟਰ ਲੋਪੇਜ਼ ਨਾਲ਼ ਤੁਹਾਡੀ, ਰਛਪਾਲ ਨੇ ਆਪਣੀਆਂ ਨਜ਼ਰਾਂ ਕੰਧ ਉੱਪਰ ਲਟਕਦੇ ਕੈਲੰਡਰ ਵੱਲ ਫੇਰੀਆਂ। -ਪਹਿਲਾਂ ਉਸ ਤੋਂ ਪੁੱਛੋ ਕੀ ਕਹਿੰਦੈ।
-ਉਹ ਤਾਂ ਠੀਕ ਐ, ਮੈਂ ਆਪਣੀਆਂ ਉਂਗਲ਼ਾਂ ਨੂੰ ਆਪਣੇ ਜੂੜੇ ਹੇਠ ਘਸਾਉਣ ਲੱਗਾ।
-ਬਾਕੀ, ਇਕਬਾਲ ਸਿੰਘ, ਇੱਕ ਗੱਲ ਤੋਂ ਆਪਾਂ ਅੱਖਾਂ ਨਾ ਮੀਚੀਏ...
ਮੈਂ ਰਛਪਾਲ ਵੱਲੋਂ ਅੱਧ-ਵਿਚਾਲ਼ੇ ਕੁਤਰੇ ਵਾਕ ਦੇ ਪਿਛਲੇ ਹਿੱਸੇ ਨੂੰ ਸੁਣਨ ਲਈ ਉਸ ਵੱਲ ਝਾਕਣ ਲੱਗਾ। ਮੈਨੂੰ ਜਾਪਿਆ ਉਹ ਵਾਕ ਸ਼ੁਰੂ ਤਾਂ ਕਰ ਬੈਠਾ ਪਰ ਹੁਣ ਉਸ ਨੂੰ ਸਿਰੇ ਲਾਉਣ ਤੋਂ ਝਿਜਕਦਾ ਸੀ।
-ਕਿਹੜੀ ਗੱਲ ਤੋਂ ਨੀਂ ਅੱਖਾਂ ਮੀਚਣੀਆਂ ਚਾਹੀਦੀਆਂ ਆਪਾਂ ਨੂੰ?
-ਏਹੀ... ਪਈ ਚੰਗੀ ਨੌਕਰੀ ਕਨੇਡਾ 'ਚ ਚੰਗੀ ਪੜ੍ਹਾਈ ਬਿਨਾ ਨੀ ਮਿਲਣੀ; ਪਰ ਓਨਾ ਚਿਰ ਜੋ ਵੀ ਸਾਹਮਣੇ ਆਉਂਦੈ, ਉਸੇ ਨੂੰ ਪੈ ਜਾ ਟੁੱਟ ਕੇ।
-ਕੀ ਮਤਲਬ?
-ਮਤਲਬ ਏਹ ਕਿ ਅਗਰ ਤੂੰ ਵਾਪਿਸ ਵੀ ਜਾਣਾ ਹੋਇਆ, ਤੂੰ ਏਥੋਂ ਦੀ ਜ਼ਿੰਦਗੀ ਦਾ ਤਜਰਬਾ ਤਾਂ ਹਾਸਲ ਕਰਲਾ... ਓਥੇ ਜਾ ਕੇ ਇਹ ਤਾਂ ਦੱਸਣ ਜੋਗਾ ਹੋ ਲੈ ਬਈ ਡਾਲਰ ਏਥੇ ਦਰਖ਼ਤਾਂ ਨੂੰ ਨੀ ਲਗਦੇ... ਜਾਨ ਤੋੜ ਕੇ ਕੰਮ ਕਰਨਾ ਪੈਂਦੈ ਫ਼ੈਕਟਰੀਆਂ 'ਚ ਅੱਠ-ਅੱਠ ਘੰਟੇ!
ਅਗਲੀ ਸ਼ਾਮ ਅਸੀਂ ਸੋਫ਼ਿਆਂ ਉੱਪਰ ਬੈਠੇ ਚਾਹ ਦੀਆਂ ਪਿਆਲੀਆਂ ਵਿੱਚੋਂ ਨਿੱਘ ਸੁੜ੍ਹਾਕਣ ਦਾ ਭਰਮ ਲੈ ਰਹੇ ਸਾਂ ਕਿ ਅਪਾਰਮੈਂਟ ਦੇ ਦਰਵਾਜ਼ੇ 'ਤੇ ਠੱਕ-ਠੱਕ ਹੋਈ। ਦਰਵਾਜ਼ਾ ਖੁਲ੍ਹਿਆ ਤਾਂ ਪੱਚੀ ਕੁ ਸਾਲ ਦੇ ਇਕ ਮੁੰਡੇ ਨੇ ਸਤਿ ਸ੍ਰੀ ਅਕਾਲ ਆ ਬੁਲਾਈ।
-ਆਹ ਐ ਗੁਰਮੇਲ, ਇਕਬਾਲ ਸਿਅ੍ਹਾਂ, ਰਛਪਾਲ ਨੇ ਆਉਣ ਵਾਲ਼ੇ ਨੂੰ ਪਾਈ ਗਲਵੱਕੜੀ ਤੋਂ ਵਿਹਲਾ ਹੋ ਕੇ ਦੱਸਿਆ। -ਮੋਗੇ ਲਾਗਲੇ ਪਿੰਡ ਘੱਲ ਕਲਾਂ ਤੋਂ...
-ਘੱਲ ਕਲਾਂ ਦੇ ਕਈ ਮੁੰਡੇ ਮੇਰੇ ਨਾਲ਼ ਪੜ੍ਹਦੇ ਰਹੇ ਐ!
ਮੇਰੇ ਮੱਥੇ 'ਚ ਡੀ. ਐਮ. ਕਾਲਜ ਦੀ ਲਾਲ ਬਿਲਡਿੰਗ ਘੁੰਮਣ ਲੱਗੀ।
-ਪਰ ਮੈਂ ਤਾਂ ਬਾਈ ਜੀ ਮੈਟਰਿਕ ਪਾਸ ਕਰ ਕੇ ਈ ਪਾਸਪੋਰਟਾਂ ਦੇ ਚੱਕਰ 'ਚ ਪੈ ਗਿਆ ਸੀ, ਗੁਰਮੇਲ ਆਪਣੀ ਧੌਣ ਨੂੰ ਖੁਰਕਣ ਲੱਗਾ।
-ਕਦੋਂ ਆਇਆ ਕਨੇਡਾ, ਗੁਰਮੇਲ ਸਿਅ੍ਹਾਂ?
-ਓ ਇਹ ਨਾ ਪੁੱਛ, ਇਕਬਾਲ ਸਿਅ੍ਹਾਂ! ਰਛਪਾਲ ਨੇ ਖਾਲੀ-ਕੀਤੀ ਪਿਆਲੀ ਨੂੰ ਟਰੇਅ ਵਿੱਚ ਟਿਕਾਅ ਦਿੱਤਾ। -ਆਇਆ ਤਾਂ ਬਹੁਤ ਚਿਰ ਦਾ ਐ ਪਰ ਹੈ ਹਾਲੇ 'ਭਟਿੱਟਰ' ਈ!
-ਭਟਿੱਟਰ? ਮੈਂ ਆਪਣੀਆਂ ਭਰਵੱਟੀਆਂ ਨੂੰ ਸੰਗੋੜਿਆ।
ਰਛਪਾਲ ਆਪਣੇ ਬੁੱਲ੍ਹਾਂ ਨੂੰ ਸੁੰਗੇੜ ਕੇ ਗੁਰਮੇਲ ਵੱਲੀਂ ਝਾਕਿਆ: ਦੱਸ ਬਈ ਗੁਰਮੇਲ ਸਿਅ੍ਹਾਂ ਪ੍ਰੋਫ਼ੈਸਰ ਨੂੰ ਬਈ ਭਟਿੱਟਰ ਕੀ ਹੁੰਦੈ!
-ਇਲਲੀਗਲ ਆਂ ਬਾਈ ਜੀ, ਗੁਰਮੇਲ ਮੇਰੀ ਉਤਸੁਕਤਾ ਨੂੰ ਭਾਂਪ ਕੇ ਬੋਲਿਆ। -ਇਲਲੀਗਲਾਂ ਨੂੰ ਐਥੇ ਕੋਈ ਭਟਿੱਟਰ ਕਹਿ ਦਿੰਦੈ ਤੇ ਕੋਈ ਫੌਜੀ!
ਗੁਰਮੇਲ ਹੱਸਿਆ, ਉਸ ਦੇ ਹਾਸੇ ਪਿੱਛੇ ਥਿੜਕਦੀ ਪੀੜ ਉਸਦੇ ਚਿਹਰੇ ਉੱਪਰ ਪੈੜਾਂ ਕਰਨ ਲੱਗੀ।
-ਕੰਮ ਲੱਭ ਕੇ ਦੇਣੈ ਵੱਡੇ ਭਾਈ ਨੂੰ! ਰਛਪਾਲ ਬੋਲਿਆ। -ਪਰ ਇੱਕ ਖਿਆਲ ਰੱਖੀਂ!
ਗੁਰਮੇਲ ਨੇ ਆਪਣਾ ਚਿਹਰਾ ਰਛਪਾਲ ਵੱਲੀਂ ਫੇਰਿਆ।
-ਖ਼ਿਆਲ? ਖ਼ਿਆਲ ਤਾਂ ਜ਼ਰੂਰ ਰੱਖਾਂਗੇ, ਬਾਈ ਰਛਪਾਲ ਸਿਅ੍ਹਾਂ।
-ਮੇਰੇ ਕਹਿਣ ਦਾ ਮਤਲਬ ਇਹ ਐ, ਗੁਰਮੇਲ ਸਿਅ੍ਹਾਂ, ਬਈ ਕੰਮ ਬਹੁਤਾ ਔਖਾ ਨਾ ਹੋਵੇ!
ਗੁਰਮੇਲ ਦੀਆਂ ਅੱਖਾਂ ਕਦੇ ਮੇਰੇ ਵੱਲ ਤੇ ਕਦੇ ਰਛਪਾਲ ਵੱਲ ਫਿਰਨ ਲੱਗੀਆਂ।
ਮੈਨੂੰ ਜਾਪਿਆ ਜਿਵੇਂ ਮੇਰੀ ਪ੍ਰੋਫ਼ੈਸਰੀ ਦੇ ਬਟਨ ਟੁੱਟਣ ਲੱਗ ਪਏ ਸਨ।
-ਮੈਨੂੰ ਬੱਸ ਕੰਮ ਚਾਹੀਦੈ, ਗੁਰਮੇਲ ਸਿਅ੍ਹਾਂ, ਮੈਂ ਪਿਆਲੀ 'ਚੋਂ ਭਰੀ ਚਾਹ ਦੀ ਠੰਢੀ ਘੁੱਟ ਨੂੰ ਗਲ਼ੇ 'ਤੋਂ ਹੇਠਾਂ ਉਤਾਰ ਕੇ ਬੋਲਿਆ। -ਕਿਰਾਏ ਜੋਗੇ ਪੈਸੇ ਤਾਂ ਕਮਾਉਣੇ ਈ ਐਂ!
-ਕਿਰਾਏ ਜੋਗੇ ਪੈਸੇ? ਗੁਰਮੇਲ ਦੀਆਂ ਅੱਖਾਂ 'ਚ ਸੁਆਲ ਤੈਰਨ ਲੱਗੇ!
***
ਅਗਲੀ ਸ਼ਾਮ ਫ਼ੋਨ ਦੀ ਘੰਟੀ ਵਿਲਕਣ ਲੱਗੀ: ਟਰਰਰਨ! ਟਰਰਰਨ!
'ਹੈਲੋਅ!' ਰਛਪਾਲ ਨੇ ਫ਼ੋਨ ਦੇ ਚੋਂਗੇ ਨੂੰ ਆਪਣੇ ਕੰਨ ਨਾਲ਼ ਜੋੜ ਲਿਆ।
'... ... ...’
'ਕੀ ਹਾਲ ਐ, ਗੁਰਮੇਲ?'
‘'... ... ...’
'ਅੱਛਾਅ?'
'... ... ...’
'ਕੀ ਕਹਿੰਦਾ ਬੌਸ?'
'... ... ...’
'ਓ ਥੈਕ ਯੂ, ਗੁਰਮੇਲ ਸਿਅ੍ਹਾਂ! ਕਦੋਂ ਤੋਂ?'
'... ... ...’
'ਅੱਛਾ, ਕੱਲ ਸਵੇਰੇ? ਕਿੰਨੇ ਵਜੇ?'
'... ... ...’
'ਡਾਇਰੈਕਸ਼ਨਾਂ ਲਿਖਾਅ ਤੂੰ ਮੈਨੂੰ!' ਰਛਪਾਲ ਨੇ ਪੈੱਨ ਦੀ ਟੋਪੀ ਲਾਹ ਕੇ, ਟੇਬਲ ਦੇ ਦਰਾਜ਼ ਵਿੱਚੋਂ ਇਕ ਨੋਟਬੁੱਕ ਨੂੰ ਬਾਹਰ ਕੱਢ ਲਿਆ। 'ਹਾਂ, ਬੋਲ, ਗੁਰਮੇਲ ਸਿਅ੍ਹਾਂ!'
ਫ਼ੋਨ ਦੇ ਚੋਂਗੇ ਨੂੰ ਵਾਪਿਸ ਉਸ ਦੇ ਆਹਲਣੇ ਉੱਪਰ ਟਿਕਾਅ ਕੇ ਰਛਪਾਲ ਮੇਰੇ ਵੱਲੀਂ ਝਾਕਿਆ। -ਜਾਬ ਮਿਲ਼ਗੀ ਐ, ਇਕਬਾਲ ਸਿਅ੍ਹਾਂ!'
'ਅੱਛਾਅ!' ਮੇਰੇ ਬੁੱਲ੍ਹਾਂ 'ਚ ਝਰਨਾਹਟ ਜਿਹੀ ਹੋਣ ਲੱਗੀ, ਤੇ ਮੈਨੂੰ ਇੰਝ ਮਹਿਸੂਸ ਹੋਣ ਲੱਗਾ ਜਿਵੇਂ ਮੇਰੀ ਪ੍ਰੋਫ਼ੈਸਰੀ, ਮੇਰੀ ਧੌਣ ਉਦਾਲਿਓਂ ਲਹਿ ਕੇ ਕਲਾਜ਼ਿਟ ਵੱਲ ਰੁੜ੍ਹ ਗਈ ਸੀ, ਤੇ ਉਥੇ ਫ਼ਰਸ਼ 'ਤੋਂ ਉੱਪਰ ਵੱਲ ਨੂੰ ਝਾਕਦੀ ਹੋਈ, ਕਲਾਜ਼ਿਟ ਵਿੱਚ ਲਟਕਦੀਆਂ ਕਮੀਜ਼ਾਂ-ਪੈਂਟਾਂ ਵਿੱਚੋਂ ਕਿਸੇ ਖਾਲੀ ਹੈਂਗਰ ਨੂੰ ਟਟੋਲਣ ਲੱਗ ਪਈ ਸੀ।
ਰਛਪਾਲ ਨੇ ਪੈੱਨ ਦੀ ਟੋਪੀ ਨੂੰ ਵਾਪਿਸ ਉਸ ਦੀ ਨਿੱਬ ਉਦਾਲ਼ੇ ਲਪੇਟ ਦਿੱਤਾ, ਤੇ ਮੈਨੂੰ ਆਪਣੇ ਨੇੜੇ ਆਉਣ ਦਾ ਇਸ਼ਾਰਾ ਕਰ ਦਿੱਤਾ। 'ਆਹ ਐ ਡਾਇਰੈਕਸ਼ਨਾਂ, ਤੇ ਸਮਝ ਲਾ ਚੰਗੀ ਤਰ੍ਹਾਂ ਏਹਨਾਂ ਨੂੰ,' ਉਸਨੇ ਡਾਇਰੈਕਸ਼ਨਾਂ ਵਾਲ਼ੇ ਕਾਗਜ਼ ਨੂੰ ਮੇਜ਼ ਉੱਤੇ ਲਿਟਾਅ ਦਿੱਤਾ। 'ਐਥੋਂ ਬਾਹਰ ਨਿੱਕਲ਼ ਕੇ ਇਸਲਿੰਗਟਨ ਐਵੀਨਿਊ 'ਤੇ ਚੜ੍ਹ ਜੀਂ; ਉਥੋਂ ਸੱਜੇ ਪਾਸੇ ਵੱਲ ਨੂੰ ਤੁਰਨੈ ਡੇਢ ਕੁ ਫ਼ਰਲਾਂਗ਼... ਪਹਿਲੀ ਓ ਈ ਸੜਕ ਆਊਗੀ ਗਾਲਫ਼ਡਾਊਨ; ਓਥੋਂ ਵੀ ਸੱਜੇ ਨੂੰ ਮੁੜਜੀਂ... ਇਹ ਗਾਲਫ਼ਡਾਊਨ, ਐਲਬੀਅਨ ਰੋਡ 'ਤੇ ਮੁੱਕ ਜਾਂਦੀ ਐ, ਅੱਧਾ ਕੁ ਕਿਲੋਮੀਟਰ ਦੀ ਵਾਟ 'ਤੇ ਜਾ ਕੇ; ਐਲਬੀਅਨ ਤੋਂ ਬਸ ਫੜਨੀ ਐਂ ਸੱਜੇ ਪਾਸੇ ਨੂੰ... ਅੱਗੇ ਦੋ ਕੁ ਕਿਲੋਮੀਟਰ 'ਤੇ... ਓਥੋਂ ਵੀ ਸੱਜੇ ਪਾਸੇ ਵੱਲ ਨੂੰ ਜਾਣ ਵਾਲ਼ੀ ਬੱਸ ਫੜਨੀ ਐਂ, ਡਾਊਨਟਾਊਨ ਵੱਲ ਨੂੰ ਜਾਣ ਵਾਲ਼ੀ... ਫੇਰ ਆਊ... ਤੇ ਫੇਰ ਆਊ... ਤੇ ਫ਼ੇਰ...
ਅਗਲੀ ਸਵੇਰ ਛੇ ਵਜਦੇ ਨੂੰ ਮੈਂ ਗਾਲਫ਼ਡਾਊਨ ਡਰਾਈਵ ਅਤੇ ਐਲਬੀਅਨ ਰੋਡ ਦੇ ਕੋਨੇ 'ਤੇ ਲੱਗੇ ਸ਼ੈੱਡ ਦੇ ਸਾਹਮਣੇ ਸਾਂ। ਬਸ ਨੂੰ ਉਡੀਕ ਰਹੇ ਦਸ-ਪੰਦਰਾਂ ਗੋਰੇ ਤੇ ਕਾਲ਼ੇ ਮੁਸਾਫ਼ਰਾਂ ਦੀ ਕਤਾਰ ਨੂੰ ਦੇਖ ਕੇ ਮੈਂ ਆਖ਼ਰੀ ਉਡੀਕਵਾਨ ਦੇ ਪਿੱਛੇ ਖਲੋਆ ਗਿਆ। ਬੱਸ ਦੇ ਅੰਦਰ ਵੜਿਦਆਂ ਹੀ, ਰਛਪਾਲ ਦੀਆਂ ਹਦਾਇਤਾਂ ਵਾਲ਼ੀ ਪਰਚੀ ਨੂੰ ਜੇਬ 'ਚੋਂ ਕੱਢ ਕੇ ਮੈਂ ਵੈਸਟਨ ਰੋਡ ਦੇ ਸਟਾਪ ਲਈ ਬੱਸ ਦੀਆਂ ਖਿੜਕੀਆਂ ਚੋਂ ਬਾਹਰ ਵੱਲ ਝਾਕਣ ਲੱਗਾ। ਵੈਸਟਨ ਰੋਡ 'ਤੇ ਉੱਤਰ ਕੇ ਮੈਂ ਹਾਲੇ ਆਲ਼ੇ-ਦੁਆਲ਼ੇ ਦਾ ਜਾਇਜ਼ਾ ਲੈਣ ਹੀ ਲੱਗਾ ਸੀ ਕਿ ਖੱਬੇ ਪਾਸਿਓਂ ਡਾਊਨਟਾਊਨ ਵੱਲ ਨੂੰ ਜਾਣ ਵਾਲ਼ੀ ਬੱਸ ਨੇ ਸਾਡੇ ਸਾਹਮਣੇ ਰੁਕ ਕੇ ਅਗਲੀ ਤੇ ਪਿਛਲੀ, ਦੋਵੇਂ ਖਿੜਕੀਆਂ ਖੋਲ੍ਹ ਦਿੱਤੀਆਂ। ਹਰ ਚੁਰਸਤੇ ਦੇ ਚੌਹਾਂ ਕੋਨਿਆਂ 'ਚ ਖੰਭਿਆਂ ਉੱਪਰ ਲਗਾਈਆਂ ਫੱਟੀਆਂ ਤੋਂ ਸੜਕਾਂ ਦੇ ਨਾਮ ਪੜ੍ਹਦਾ ਹੋਇਆ, ਮੈਂ ਰਛਪਾਲ ਵਾਲ਼ੀ ਪਰਚੀ 'ਤੇ ਟਿਕ-ਮਾਰਕ ਕਰੀ ਗਿਆ। ਵੀਹਾਂ-ਪੱਚੀਆਂ ਮਿੰਟਾਂ ਬਾਅਦ ਬੱਸ ਜਦੋਂ ਰਾਜਰਜ਼ ਰੋਡ ਦੀਆਂ ਬੱਤੀਆਂ ਤੋਂ ਅਗਾਂਹਾਂ ਖਿਸਕੀ, ਮੈਂ ਆਪਣਾ ਹੱਥ ਬੱਸ ਦੀ ਛੱਤ ਵੱਲ ਨੂੰ ਵਧਾਅ ਦਿੱਤਾ। ਉਥੇ ਪਹਿਲੀ ਸੀਟ ਤੋਂ ਪਿੱਛੇ ਅਖ਼ੀਰਲੀ ਸੀਟ ਤੀਕਰ ਜਾਂਦੀ ਪਲਾਸਟਿਕ ਦੀ ਰੱਸੀ ਨੂੰ ਮੈਂ ਜਿਉਂ ਹੀ ਖਿੱਚਿਆ, ਡਰਾਈਵਰ ਦੇ ਸਾਹਮਣੇ ਇਕ ਬਾਕਸ ਵਿੱਚੋਂ 'ਟਣਨ' ਦੀ ਆਵਾਜ਼ ਟੁਣਕ ਪਈ। ਬੱਸ 'ਚੋਂ ਨਿੱਕਲਣ-ਸਾਰ, ਸਾਹਮਣੇ ਖਲੋਤੇ ਗੁਰਮੇਲ ਨੂੰ ਦੇਖਦਿਆਂ ਹੀ ਮੇਰੇ ਬੁੱਲ੍ਹਾਂ 'ਚ ਹਲਕੀ ਹਲਕੀ ਮੁਸਕ੍ਰਾਹਟ ਖਿੜਨ ਲੱਗੀ।
ਗੋਰੀ ਰਸੈਪਸ਼ਨਿਸਟ ਨੇ ਇਕ ਪੈੱਨ ਨੂੰ ਤੇ ਕਲਿਪਬੋਰਡ ਨੂੰ ਮੇਰੇ ਵੱਲ ਵਧਾਉਂਦਿਆਂ, ਕਲਿੱਪਬੋਰਡ ਦੀ ਚੂੰਢੀ ਹੇਠ ਫਸਾਏ ਕਾਗਜ਼ ਵੱਲੀਂ ਇਸ਼ਾਰਾ ਕੀਤਾ: ਆਹ ਫ਼ੋਰਮ ਭਰ ਕੇ ਵਾਪਿਸ ਮੈਨੂੰ ਦੇਣਾ ਹੈ: ਇਹ ਕਹਿੰਦਿਆਂ ਉਸ ਨੇ ਆਪਣੀ ਲਿਪਸਟਿੱਕ ਉੱਪਰ ਬਰੀਕ ਜਿਹੀ ਮੁਸਕ੍ਰਾਹਟ ਵਿਛਾਅ ਦਿੱਤੀ।
ਸਾਹਮਣੇ ਬੈਂਚ ਉੱਪਰ ਬੈਠ ਕੇ ਫ਼ੋਰਮ ਭਰਦਿਆਂ ਮੈਨੂੰ ਜਾਪਿਆ ਜਿਵੇਂ ਮੇਰਾ ਸਾਰਾ ਵਜੂਦ ਉਸ ਕਲਿੱਪਬੋਰਡ 'ਚ ਕੈਦ ਕੀਤਾ ਜਾ ਰਿਹਾ ਹੋਵੇ। ਨਾਮ, ਸਿਰਨਾਵੇਂ, ਤੇ ਫ਼ੋਨ ਨੰਬਰਾਂ ਵਾਲ਼ੇ ਕਾਲਮ ਭਰਨ ਤੋਂ ਬਾਅਦ ਪੈੱਨ ਨੂੰ ਜਦੋਂ ਮੈਂ 'ਹਾਈਐਸਟ ਐਜੂਕੇਸ਼ਨ ਕੰਪਲੀਟਡ' ਵਾਲ਼ੇ ਕਾਲਮ ਵੱਲੀਂ ਵਧਾਇਆ, ਤਾਂ ਗੁਰਮੇਲ ਝੱਟ ਬੋਲ ਉੱਠਿਆ: ਏਥੇ ਗਰੇਡ ਬਾਰਾਂ ਲਿਖਣੈ, ਬਾਈ ਜੀ!
-ਗਰੇਡ ਬਾਰਾਂ? ਮੈਂ ਗੁਰਮੇਲ ਵੱਲ ਝਾਕ ਕੇ ਆਪਣੀਆਂ ਅੱਖਾਂ ਵਿਚਕਾਰ ਉੱਭਰ ਆਏ ਸਵਾਲੀਆ-ਨਿਸ਼ਾਨ ਉੱਤੇ ਆਪਣੀਆਂ ਉਂਗਲ਼ਾਂ ਘਸਾਉਣ ਲੱਗਾ। -ਪਰ ਮੈਂ ਤਾਂ... ਐਮ. ਏ. ਆਂ ਅੰਗਰੇਜ਼ੀ ਦੀ!
-ਓਹ ਤਾਂ ਠੀਕ ਆ, ਬਾਈ ਜੀ, ਗੁਰਮੇਲ ਆਪਣੀ ਮੁਸਕ੍ਰਾਹਟ ਵਿੱਚਲੀ ਰਮਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਬੋਲਿਆ, ਪਰ ਆਪਾਂ ਤੁਹਾਡੀ ਐਮ. ਏ. ਨੀ ਦੱਸਣੀ ਏਹਨਾਂ ਨੂੰ!
-ਪਰ... ਮੈਂ ਅੱਖਾਂ ਸੁੰਗੇੜ ਕੇ ਉਸ ਵੱਲੀਂ ਝਾਕਿਆ।
-ਫ਼ੈਕਟਰੀਆਂ 'ਚ ਐਮ. ਏ. ਪੜ੍ਹਿਆਂ ਨੂੰ ਓਵਰ-ਕੁਆਲੀਫ਼ਾਈਡ ਸਮਝਦੇ ਐ, ਗੁਰਮੇਲ ਆਪਣੇ ਬੁੱਲ੍ਹਾਂ ਉੱਪਰੋਂ ਮੁਸਕ੍ਰਾਹਟ ਨੂੰ ਝਾੜ ਕੇ ਦੱਸਣ ਲੱਗਾ। -ਐਮ. ਏ. ਦੱਸ ਕੇ ਕਿਤੇ ਜਾਬ ਤੋਂ ਜਵਾਬ ਨਾ ਲੈ ਲੀਏ!
ਮੈਂ ਡੂੰਘਾ ਸਾਹ ਅੰਦਰ ਵੱਲ ਨੂੰ ਖਿੱਚਿਆ, ਤੇ ਮੈਨੂੰ ਜਾਪਿਆ ਜਿਵੇਂ ਡੀ. ਐਮ. ਕਾਲਜ ਅਤੇ ਗੌਰਮਿੰਟ ਕਾਲਜ 'ਚ ਲਾਏ ਛੇ ਵਰ੍ਹੇ ਮੇਰੀ ਮੁਠੇ 'ਚੋਂ ਕਿਰ ਕੇ ਉਸ ਫ਼ੋਰਮ 'ਚ ਡੁੱਬ ਗਏ ਹੋਵਣ।
-ਫ਼ਿਰ ਤਾਂ'... ਐਕਸਪੀਰੀਐਂਸ ਵਾਲ਼ੇ ਕਾਲਮ, 'ਚ ਪੰਜ ਸਾਲ ਕੀਤੀ ਲੈਕਚਰਾਰੀ ਵੀ ਲੁਕੋਣੀ ਪਊ!
-ਓਹ ਵੀ ਨੀ ਲਿਖਣੀ, ਗੁਰਮੇਲ ਨੇ ਸਿਰ ਫੇਰਿਆ।
ਗੋਰੀ ਰਸੈਪਸ਼ਿਨਿਸਟ ਨੇ ਭਾਰਤ ਦੇ ਪੋਸਟਕਾਰਡ ਵਰਗਾ ਇਕ ਕਾਰਡ ਮੇਰੇ ਹੱਥਾਂ ਵੱਲ ਵਧਾਇਆ ਤੇ ਬੋਲੀ: ਗਰਮੈੱਲ ਵਿਲ ਸ਼ੋਅ ਯੂ ਹੌ ਟੂ ਪੰਚ ਦ ਕਾਅਡ!
ਮਸ਼ੀਨਾਂ ਵਾਲ਼ੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੇਰੀਆਂ ਅੱਖਾਂ ਫੁੱਲਣ ਲੱਗੀਆਂ; ਜਿਵੇਂ ਮੈਂ ਪੰਜਾਬ ਦੇ ਕਿਸੇ ਕੋਲਡਸਟੋਰ 'ਚ ਵੜ ਗਿਆ ਹੋਵਾਂ! ਉੱਪਰ ਵੱਲ ਝਾਕਿਆ ਤਾਂ 25-30 ਫੁੱਟ ਦੀ ਉਚਾਈ ਉੱਤੇ ਇੱਕ ਕੰਧ ਤੋਂ ਦੂਸਰੀ ਵੱਲ ਬੀੜੇ ਹੋਏ ਵੱਡੇ-ਵੱਡੇ ਬੀਮ; ਬੀਮਾਂ ਦੇ ਉੱਪਰ ਐਂਗਲ-ਆਇਰਨਾਂ ਨਾਲ਼ ਬਣੀਆਂ ਅਣਗਿਣਤ ਤਿਕੋਣਾਂ! ਤਿਕੋਣਾਂ ਦੇ ਇਸ ਜੰਗਲ਼ ਦੇ ਐਨ ਵਿਚਕਾਰੋਂ ਕੰਧਾਂ ਵੱਲ ਨੂੰ ਢਲ਼ਦੀ ਹੋਈ ਛੱਤ! ਛੱਤ ਦੇ ਚੌਹਾਂ ਕੋਨਿਆਂ ਲਾਗੇ ਵੱਡੇ ਮੇਜ਼ਾਂ ਦੇ ਆਕਾਰ ਦੇ ਚਾਰ ਬਾਕਸ ਲਟਕ ਰਹੇ ਸਨ। ਇਨ੍ਹਾਂ ਦੇ ਥੱਲੇ ਹਵਾ ਨਿਕਲਣ ਲਈ ਰੱਖੀਆਂ ਗਰਿੱਲਾਂ ਵੱਲ ਤਕਦਿਆਂ ਮੈਨੂੰ ਜਾਪਿਆ ਇਹ ਸ਼ਾਇਦ ਏਅਰਕੰਡੀਸ਼ਨ ਸਨ, ਪਰ ਅਚਾਨਕ ਹੀ ਇਹਨਾਂ ਬਾਕਸਾਂ ਵਿੱਚੋਂ ਗਰਮ ਹਵਾ ਦੇ ਫਰਾਟੇ ਹੇਠਾਂ ਵੱਲੀਂ ਵੱਜਣ ਲੱਗੇ।
-ਇਨ੍ਹਾਂ ਨੂੰ ਬਲੋਅਰ ਕਹਿੰਦੇ ਆ ਬਾਈ ਜੀ, ਗੁਰਮੇਲ ਨੇ ਵੀ ਆਪਣੀਆਂ ਅੱਖਾਂ ਛੱਤ ਵੱਲ ਨੂੰ ਸੇਧ ਦਿੱਤੀਆਂ। -ਆਟੋਮੈਟੀਕਲੀ ਚੱਲ ਪੈਂਦੇ ਆ ਜਦੋਂ ਟੈਂਪਰੇਚਰ ਘਟ ਜਾਵੇ ਪਲਾਂਟ 'ਚ!
ਗੁਰਮੇਲ ਹੁਣ ਮੈਨੂੰ ਵਰਕਰਾਂ ਦੇ ਦਾਖ਼ਲੇ ਲਈ ਬਣਾਏ ਦਰਵਾਜ਼ੇ ਕੋਲ ਲੈ ਗਿਆ ਜਿੱਥੇ ਉਹ, ਕੰਧ ਨਾਲ਼ ਫਿੱਟ ਕੀਤੇ 'ਡੇਢ-ਫੁੱਟ ਬਾਈ ਡੇਢ-ਫੁੱਟ' ਦੇ ਇੱਕ ਬਾਕਸ ਦੇ ਸਿਰ ਉੱਪਰਲੀ ਝੀਥ ਵੱਲੀਂ ਇਸ਼ਾਰਾ ਕਰ ਕੇ, ਬੋਲਿਆ: ਹਰ ਰੋਜ਼ ਵਰਕ-ਏਰੀਏ ਦੇ ਅੰਦਰ ਵੜਨ ਸਾਰ ਤੁਸੀਂ ਐਸ ਕਾਰਡ ਨੂੰ ਮਸ਼ੀਨ ਦੀ ਐਸ ਝੀਥ ਅੰਦਰ ਦਾਖ਼ਲ ਕਰ ਦੇਣੈ।
ਕਾਰਡ ਜਿਓਂ ਹੀ ਝੀਥ ਦੇ ਅੰਦਰ ਹੋਇਆ, ਮਸ਼ੀਨ ਨੇ 'ਘਰਰਰਰ' ਕਰਦਾ ਘੁਰਾੜਾ ਜਿਹਾ ਮਾਰ ਦਿੱਤਾ, ਤੇ ਫ਼ਿਰ ਮਸ਼ੀਨ ਦੇ ਅੰਦਰਲੇ ਪਾਸੇ ਕੜੱਕ-ਕੜੱਕ ਹੋਈ ਜਿਵੇਂ ਝੀਥ ਦੇ ਅੰਦਰ ਮੇਰੇ ਕਾਰਡ ਦੇ ਚੁਪੇੜਾਂ ਵੱਜ ਰਹੀਆਂ ਹੋਣ। ਗੁਰਮੇਲ ਨੇ ਕਾਰਡ ਨੂੰ ਝੀਥ ਵਿੱਚੋਂ ਖਿੱਚ ਕੇ ਮੇਰੇ ਸਾਹਮਣੇ ਕਰ ਦਿੱਤਾ।
-ਲਓ ਜੀ ਹੋ ਗਿਆ ਤੁਹਾਡਾ ਕਾਰਡ ਪੰਚ, ਬਾਈ ਜੀ!
-ਕਾਅਅਰਡ ਪੰਚ ਹੋ ਗਿਆ ਮੇਰਾ? ਮੈਂ ਗੁਰਮੇਲ ਵੱਲ ਝਾਕਦਿਆਂ ਚੁੱਪ-ਆਵਾਜ਼ ਵਿੱਚ ਆਪਣੇ-ਆਪ ਨੂੰ ਪੁੱਛਿਆ। -ਹਾਂ, ਹੋ ਗਿਆ ਤੇਰਾ ਕਾਰਡ ਪੰਚ! ਮੇਰੇ ਅੰਦਰ ਪਤਾ ਨਹੀਂ ਕੌਣ ਬੁੜਬੁੜਾਇਆ।
ਹੁਣ ਮੈਨੂੰ ਇੰਝ ਮਹਿਸੂਸ ਹੋਈ ਜਾਵੇ ਜਿਵੇਂ ਮੇਰੇ ਅੰਦਰ ਮੋਰੀਆਂ ਹੋ ਗਈਆਂ ਹੋਣ, ਤੇ ਮੇਰੇ ਸਾਰੇ ਸਰੀਰ 'ਚੋਂ ਕੋਈ ਅਗਿਆਤ ਸ਼ੈ ਡੁੱਲ੍ਹਣ ਲੱਗ ਪਈ ਹੋਵੇ।
ਕਾਰਡ ਨੂੰ ਪੰਚ-ਮਸ਼ੀਨ ਦੇ ਲਾਗੇ ਕੰਧ ਨਾਲ਼ ਫਿੱਟ ਕੀਤੀਆਂ ਜੇਬਾਂ 'ਚ ਟਿਕਾਅ ਕੇ, ਮੈਂ ਆਪਣਾ ਚਿਹਰਾ ਇਸ ਕੋਲਡਸਟੋਰ-ਨੁਮਾ ਪਲਾਂਟ ਵਿੱਚ ਖਲੋਤੀਆਂ ਮਸ਼ੀਨਾਂ ਵੱਲ ਮੋੜਿਆ: ਇੱਕ, ਦੋ, ਤਿੰਨ... ਤਕਰੀਬਨ ਪੰਦਰਾਂ ਸੋਲ਼ਾਂ ਮਸ਼ੀਨਾਂ ਸਾਰੇ ਫ਼ਰਸ਼ ਉੱਪਰ ਮੋਰਚੇ ਸੰਭਾਲ਼ੀ ਖਲੋਤੀਆਂ ਸਨ: ਕੀਹਦੇ ਖ਼ਿਲਾਫ਼ ਜੰਗ ਲੜਨੀ ਆਂ ਏਹਨਾਂ ਨੇ? ਮੈਂ ਸੋਚਣ ਲੱਗਾ!
ਗੁਰਮੇਲ ਫ਼ਿਰ ਮੈਨੂੰ ਇਸ ਵੱਡੇ ਕਮਰੇ ਦੀ ਇਕ ਗੁੱਠ ਵਿੱਚ ਬਣੇ ਨਿੱਕੇ ਕਮਰੇ ਵਿੱਚ ਲੈ ਗਿਆ; ਓਥੇ ਇੱਕ ਲੰਮੇ ਮੇਜ਼ ਦੇ ਉਦਾਲ਼ੇ ਰੱਖੀਆਂ ਕੁਰਸੀਆਂ ਉੱਤੇ, ਪੱਚੀ-ਤੀਹ ਜਣੇ ਬੈਠੇ ਸਨ, ਕੁਝ ਕਾਲ਼ੀਆਂ ਚਮੜੀਆਂ ਵਾਲ਼ੇ ਆਪਣੇ ਘੁੰਗਰਾਲ਼ੇ ਵਾਲ਼ਾਂ ਦੀ ਫੁਲਾਵਟ ਵਿੱਚ ਉਂਗਲ਼ਾਂ ਫੇਰਦੇ ਹੋਏ, ਕੁਝ ਫੀਨੇ ਨੱਕਾਂ ਤੇ ਪੁੜਪੁੜੀਆਂ ਵੱਲ ਨੂੰ ਖਿੱਚੀਆਂ ਅੱਖਾਂ ਵਾਲ਼ੇ, ਤੇ ਪੰਜ ਛੇ ਮੁੰਡੇ ਆਪਣੀਆਂ ਆੜੂ-ਰੰਗੀਆਂ ਉਂਗਲ਼ਾਂ 'ਚ ਪਕੜੀਆਂ ਸੈਂਡਵਿਚ੍ਹਾਂ 'ਤੇ ਬੁਰਕ ਮਾਰਦੇ ਹੋਏ: ਸਾਰੇ ਦੇ ਸਾਰੇ ਆਪਣੀ-ਆਪਣੀ ਦੁਨੀਆਂ ਵਿੱਚ ਖੋਏ ਹੋਏ: ਮਰਦ ਵੀ ਤੇ ਔਰਤਾਂ ਵੀ! ਕੋਈ ਆਪਣੇ ਸਾਹਮਣੇ ਖੋਲ੍ਹੀ ਕਿਤਾਬ 'ਚ ਸਿਮਟਿਆ ਹੋਇਆ, ਤੇ ਕੋਈ ਕਿਸੇ ਅਖ਼ਬਾਰ ਉੱਪਰ ਝੁਕ ਕੇ ਖ਼ਬਰਾਂ ਨਾਲ਼ ਗੁਫ਼ਤਗੂ ਕਰ ਰਿਹਾ! ਕਈਆਂ ਦੀਆਂ ਕੂਹਣੀਆਂ ਮੇਜ਼ ਉੱਤੇ ਤੇ ਉਹਨਾਂ ਦੇ ਝੁਕੇ ਹੋਏ ਮੱਥੇ ਉਹਨਾ ਦੀਆਂ ਤਲ਼ੀਆਂ ਨੇ ਥੰਮੇਂ ਹੋਏ। ਏਨਿਆਂ 'ਚੋਂ ਕਿਸੇ ਇੱਕ ਦੀ ਨਜ਼ਰ ਵੀ ਸਾਡੇ ਵੱਲੀਂ ਨਹੀਂ ਗਿੜੀ।
ਗੁਰਮੇਲ ਨੇ ਆਪਣੀਆਂ ਅੱਖਾਂ ਮੇਜ਼ ਉਦਾਲ਼ੇ ਘੁੰਮਾਈਆਂ, ਪਰ ਉਸ ਨੂੰ ਇੱਕ ਵੀ ਕੁਰਸੀ, ਕਿਸੇ ਬੈਠਣ ਵਾਲ਼ੇ ਨੂੰ ਉਡੀਕਦੀ ਨਜ਼ਰ ਨਾ ਆਈ। ਫ਼ਿਰ ਉਹ ਇੱਕ ਖੂੰਜੇ 'ਚ ਪਏ, ਗੱਤੇ ਦੇ ਵੱਡੇ-ਵੱਡੇ ਬਕਸਿਆਂ ਵੱਲ ਝਾਕਣ ਲੱਗਾ। ਉਸ ਨੇ ਆਪਣਾ ਗੁਲੂਬੰਦ ਆਪਣੇ ਗਲ਼ੇ ਉਦਾਲਿਓਂ ਉਤਾਰਿਆ ਤੇ ਅਗਲੇ ਪਲੀਂ ਗੁਲੂਬੰਦ ਦੀਆਂ ਚੁਪੇੜਾਂ ਨਾਲ਼, ਬਕਸਿਆਂ ਉੱਪਰ ਸੁੱਤੀ ਪਈ ਗਰਦ ਸੱਜੇ-ਖੱਬੇ ਉੱਡਣ ਲੱਗੀ।
-ਕੱਢ ਲੋ ਥਰਮੋਸ, ਬਾਈ ਜੀ, ਤੁਸੀਂ ਵੀ, ਉਹ ਆਪਣੇ ਲੰਚ-ਬੈਗ਼ ਨੂੰ ਖੋਲ੍ਹਣ ਲੱਗਾ! -ਵੀਹ ਮਿੰਟ ਪਏ ਐ ਹਾਲੇ ਕੰਮ ਸ਼ੁਰੂ ਹੋਣ 'ਚ!
ਗਰਮ-ਗਰਮ ਚਾਹ ਨੂੰ ਥਰਮਸ ਦੇ ਢੱਕਣ 'ਚ ਉਤਾਰ ਕੇ, ਮੈਂ ਸੱਜੇ ਪਾਸੇ ਵਾਲ਼ੀ ਕੰਧ ਵੱਲੀਂ ਝਾਕਿਆ: ਜੀ ਕੀਤਾ ਅੱਖਾਂ 'ਤੇ ਪੱਟੀ ਬੰਨ੍ਹ ਕੇ ਬਾਹਰ ਨੂੰ ਦੌੜ ਜਾਵਾਂ! ਸਾਰੀ ਕੰਧ ਉੱਤੇ ਅਣਿਗਣਤ ਜਵਾਨ ਕੁੜੀਆਂ: ‘ਸਨਸ਼ਾਈਨ ਗਰਲ’ ਮੈਂ ਬੁੜਬੁੜਿੲਅ! ਮੇਰਾ ਜੀ ਕਰੇ ਮੈਂ ਆਪਣੀਆਂ ਅੱਖਾਂ ਦੂਸਰੀ ਕੰਧ ਵੱਲੀਂ ਮੋੜ ਲਵਾਂ, ਮੇਰੇ ਅੰਦਰਲੀ ਉਤਸੁਕਤਾ ਬੋਲੀ: ਦੇਖ ਲੈ ਇਨ੍ਹਾਂ ਸਾਰੀਆਂ ਨੂੰ ਚੰਗੀ ਤਰ੍ਹਾਂ! ਆਪਣੀ ਨਿਗਾਹ ਨੂੰ ਮੈਂ ਇੱਕ 'ਤੋਂ ਪੱਟ ਕੇ ਅਗਲੀ ਉੱਪਰ ਖਿਲਾਰਨ ਲੱਗਾ।
-ਆਹ ਕੀ ਬਕਵਾਸ ਲਾਇਐ ਕੰਧ 'ਤੇ, ਮੈਂ ਆਪਣਾ ਚਿਹਰਾ ਗੁਰਮੇਲ ਵੱਲ ਮੋੜਿਆ।
- 'ਟਰਾਂਟੋ ਸਨ' ਅਖ਼ਬਾਰ ਛਪਦੀ ਐ ਏਥੇ ਰੋਜ਼ਾਨਾ, ਬਾਈ ਜੀ, ਗੁਰਮੇਲ ਮੇਰੀ ਉਤਸੁਕਤਾ ਨੂੰ ਭਾਂਪ ਕੇ ਬੋਲਿਆ। -ਆਮ ਵਰਕਰ ਪੜ੍ਹਦੇ ਇਸ ਅਖ਼ਬਾਰ ਨੂੰ; ਮਸਾਲੇ ਲਾ ਕੇ ਛਾਪਦੈ ਖਬਰਾਂ ਤੇ ਤਸਵੀਰਾਂ! ਹਰ ਰੋਜ਼ ਕਿਸੇ ਨਾ ਕਿਸੇ ਚੁਲਬੁਲੀ ਕੁੜੀ ਦੀ ਫੋਟੋ ਲਾਈ ਹੁੰਦੀ ਐ, ਤੇ ਫ਼ੋਟੋ ਦੇ ਹੇਠਾਂ ਲਿਖਿਆ ਹੁੰਦੈ ‘ਸਨਸ਼ਾਈਨ ਗਰਲ’!ਔਹ ਪਰਲੇ ਕੋਨੇ `ਤੇ ਬੈਠੇ ਐ ਨਾ ਦੋ ਕਾਲ਼ੇ ਮੁੰਡੇ ਤੇ ਇਕ ਔਹ ਸਪੇਨੀ; ਤਿੰਨੇਂ ਈ ਛੜੇ ਐ; ਉਹ ਇਹਨਾਂ ਤਸਵੀਰਾਂ ਨੂੰ ਅਖ਼ਬਾਰ 'ਚੋਂ ਕੁਤਰ ਕੇ ਔਸ ਬੋਰਡ 'ਤੇ ਚਿਪਕਾਅ ਦਿੰਦੇ ਐ।
ਬਹੁਤੀਆਂ ਤਸਵੀਰਾਂ 'ਚ ਗੋਰੀਆਂ ਕੁੜੀਆਂ; ਪਰ ਵਿਰਲੀ-ਵਿਰਲੀ 'ਚ ਫੀਨੇ ਨੱਕ ਤੇ ਸੁੰਗੜੀਆਂ ਅੱਖਾਂ ਹਸ ਰਹੀਆਂ ਸਨ।
-ਮੈਨੂੰ ਤਾਂ ਲਗਦੈ ਇਹ ਸਾਰੀਆਂ ਈ ਗੁਸਲਖ਼ਾਨੇ 'ਚੋਂ ਨਿੱਕਲਣ ਵੇਲ਼ੇ ਕੱਪੜੇ ਪਾਉਣੇ ਭੁੱਲ ਗਈਆਂ, ਮੈਂ ਗੁਰਮੇਲ ਵੱਲ ਤਿਊੜੀ ਪਾ ਕੇ ਝਾਕਿਆ।
ਹਰ ਕੁੜੀ ਦੇ ਜਿਸਮ ਉੱਪਰ ਸਿਰਫ਼ ਇੱਕ ਤਿੰਨ ਕੁ ਉਂਗਲ਼ਾਂ ਚੌੜੀ ਪੱਟੀ, ਜਿਹੜੀ ਧੁੰਨੀ ਦੇ ਹੇਠਾਂ ਵਾਲ਼ੇ ਹਿੱਸੇ ਤੋਂ ਸ਼ੁਰੂ ਹੁੰਦੀ, ਤੇ ਜੰਘਾਂ ਦੇ ਵਿਚਾਲ਼ੇ ਜਾ ਕੇ ਉਸ ਦੇ ਪਿਛਲੇ ਪਾਸੇ ਵੱਲ ਅਲੋਪ ਹੋ ਰਹੀ ਸੀ। ਮੈਨੂੰ ਸਮਝ ਨਾ ਆਵੇ ਪਈ ਪੋਸਟਰਾਂ ਵਾਲ਼ੀਆਂ ਲੜਕੀਆਂ ਦੀਆਂ ਛਾਤੀਆਂ ਦੇ ਉਭਾਰਾਂ ਉੱਤੇ ਚੱਪਾ ਕੁ ਟਾਕੀ, ਛਾਤੀਆਂ ਨੂੰ ਢਕਣ ਲਈ ਪਹਿਨੀ ਹੋਈ ਸੀ ਜਾਂ ਨੰਗੇਜਣ ਲਈ!
ਖਾਲੀ ਕੀਤਾ ਢੱਕਣ ਮੈਂ ਹਾਲੇ ਥਰਮਸ ਦੇ ਮੂੰਹ ਲਾਗੇ ਕੀਤਾ ਹੀ ਸੀ ਕਿ ਛੱਤ ਦੀ ਇਕ ਨੁੱਕਰ 'ਚੋਂ ਅਚਾਨਕ ਹੀ 'ਗਿਰਰਰਰਰਰ' ਦੀ ਆਵਾਜ਼ ਨੇ ਮੇਰੇ ਹੱਥਾਂ ਨੂੰ ਮੇਰੇ ਕੰਨਾਂ ਵੱਲ ਨੂੰ ਖਿੱਚ ਲਿਆ। ਮੈਨੂੰ ਜਾਪਿਆ ਜਿਵੇਂ ਗੁੱਸੇ 'ਚ ਲਾਲ-ਪੀਲ਼ਾ ਹੋਇਆ ਕੋਈ ਗਾਡਰ, ਦੂਸਰੇ ਗਾਡਰਾਂ ਉੱਤੇ ਚੀਖ਼ਣ ਲੱਗ ਪਿਆ ਸੀ। ਕੁਰਸੀਆਂ 'ਤੇ ਬੈਠੇ ਸਾਰੇ ਕਾਮੇਂ ਇਕ-ਦਮ ਪੱਬਾਂ-ਭਾਰ ਹੋ ਗਏ, ਜਿਵੇਂ ਪੰਜਾਬ ਦੇ ਕਿਸੇ ਠਾਣੇ 'ਚ ਊਂਘਦੇ ਪੁਲਸ ਮੁਲਾਜ਼ਮ, ਠਾਣੇ ਦੇ ਬਾਹਰ ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਇੱਕ ਦਮ ਹਰਕਤ 'ਚ ਆ ਜਾਂਦੇ ਹਨ।
ਸਾਰੇ ਕਾਮੇਂ ਆਪਣੀਆਂ ਆਪਣੀਆਂ ਮਸ਼ੀਨਾਂ ਵੱਲ ਵਧੇ, ਅਤੇ ਉਹਨਾਂ ਦੀਆਂ ਉਂਗਲ਼ਾਂ, ਮਸ਼ੀਨਾਂ ਦੇ ਨਜ਼ਦੀਕ ਟਿਕਾਏ ਬਕਸਿਆਂ 'ਚ ਉੱਤਰਨ ਲੱਗੀਆਂ। ਬਕਸਿਆਂ ਵਿੱਚੋਂ ਕੱਢੇ ਦਸਤਾਨਿਆਂ ਨੂੰ ਹੱਥਾਂ ਉੱਤੇ ਚਾੜ੍ਹ ਕੇ ਉਹ ਆਪਣੀ ਆਪਣੀ ਮਸ਼ੀਨ ਦੇ ਅੰਗਾਂ ਨੂੰ ਟੋਹਣ ਲੱਗੇ।
-ਆਹ ਮਸ਼ੀਨ ਈ ਹੋਊ ਤੁਹਾਡੀ, ਬਾਈ ਜੀ, ਗੁਰਮੇਲ ਦਸਤਾਨਿਆਂ ਦਾ ਜੋੜਾ ਮੇਰੇ ਵੱਲ ਵਧਾਉਂਦਿਆਂ ਬੋਲਿਆ। -ਮੈਂ ਤਾਂ ਔਸ ਮਸ਼ੀਨ `ਤੇ ਆਂ...
ਏਨੇ ਨੂੰ ਰਸੈਪਸ਼ਨਿਸਟ ਵਾਲ਼ੇ ਪਾਸਿਓਂ ਦਰਵਾਜ਼ੇ ਨੇ ਅੱਖ ਪੱਟੀ, ਤੇ ਘੁੰਗਰਾਲ਼ੇ ਵਾਲ਼ਾਂ ਵਾਲ਼ੇ ਇਕ ਅਫ਼ਰੀਕਣ ਬੰਦੇ ਦੀ ਗੋਗੜ ਮੇਰੇ ਵੱਲ ਨੂੰ ਵਧਣ ਲੱਗੀ।
-ਇਜ਼ ਇਟ... ਇੱਕਿਊ...ਊ ਊ... ਇੱਕਿਊਬੈਲ ਗਿੱਲ? ਆਪਣੇ ਹੱਥ 'ਚ ਪਕੜੇ ਕਲਿੱਪਬੋਰਡ ਤੋਂ ਮੇਰਾ ਨਾਮ ਪੜ੍ਹ ਕੇ ਉਹਨੇ ਆਪਣੀਆਂ ਅੱਖਾਂ ਮੇਰੇ ਵੱਲ ਘੁਮਾਈਆਂ।
-ਇਟ ਇਜ਼ ਇਕਬਾਅਅਲ, ‘ਬਾਅਅਲ’ ੳਪਰ ਜ਼ੋਰ ਦੇਂਦਿਆਂ ਮੈਂ ਮੁਸਕ੍ਰਾਉਣ ਦੀ ਕੋਸ਼ਿਸ਼ ਕੀਤੀ।
- ਓ. ਕੇ., ਓ. ਕੇ., ਇੱਕਬਲ; ਨਾਟ ਇੱਕਿਊਬੈਲ! 'ਇੱਕ' ਉੱਤੇ ਜ਼ੋਰ ਦੇ ਕੇ, ਉਸਨੇ ਆਪਣੇ ਮੋਟੇ ਬੁੱਲ੍ਹਾਂ ਨੂੰ ਆਪਣੇ ਕੰਨਾਂ ਵੱਲ ਨੂੰ ਖਿੱਚ ਲਿਆ। -ਇੱਕਬਲ, ਲਿਸਨ ਨਾਓ! ਮਾਈ ਨੇਮ'ਜ਼ ਸੀਸਲ, ਐਂਡ ਆਈ'ਮ ਅ ਫ਼ੋਰਮਨ ਹੀਅਰ; ਐਥੇ ਬੈਠਣੈਂ ਤੂੰ, ਇੱਕਬਲ, ਮਸ਼ੀਨ ਦੇ ਬਿਲਕੁਲ ਸਾਹਮਣੇ!
ਸੀਸਲ ਨੇ ਆਪਣੀ ਮੀਚੀ ਹੋਈ ਮੁੱਠੀ ਵਿੱਚੋਂ ਪਹਿਲੀ ਉਂਗਲ਼ ਨੂੰ ਕੁਰਸੀ ਵੱਲ ਇੰਝ ਸੇਧਿਆ ਜਿਵੇਂ ਉਹ ਆਪਣੀ ਬਾਂਹ ਦੀ ਸਾਰੀ ਕਾਲ਼ੋਂ ਕੁਰਸੀ ਉੱਪਰਲੇ ਕੁਸ਼ਨ ਦੀ ਗਰੀਬੀ ਉੱਤੇ ਨਿਚੋੜਨ ਲੱਗਾ ਹੋਵੇ।
-ਮੈਂ ਦਿਖਾਉਂਦਾਂ ਤੈਨੂੰ ਕੀ ਕਰਨੈ ਤੂੰ, ਇੱਕਬਲ!
ਲੱਕ ਅਤੇ ਢਿੱਡ ਉਦਾਲ਼ੇ ਛਲਕਦੀ ਚਰਬੀ ਨੂੰ ਜਦੋਂ ਉਸ ਨੇ ਕੁਰਸੀ ਉੱਤੇ ਉਤਾਰਿਆ ਤਾਂ ਕੁਰਸੀ ਦੀਆਂ ਬਾਹਾਂ ਉੱਸਲ਼ਵੱਟੇ ਲੈਣ ਲੱਗੀਆਂ। ਮੈਂ ਤੁਰਤ ਪਿੱਛੇ ਨੂੰ ਖਿਸਕ ਗਿਆ: 'ਕੁਰਸੀ ਦੀਆਂ ਟੰਗਾਂ ਤੋੜੂ ਆਪਣੀ 90 ਕਿਲੋ ਦੀ ਦੇਹ ਨਾਲ਼,' ਮੈਂ ਮੁਸਕ੍ਰਾਇਆ। 'ਨਾਲ਼ੇ ਕਰੂ ਮੈਨੂੰ ਫੱਟੜ!'
-ਕਮ ਕਲੋਜ਼ਰ, ਇੱਕਬਲ!
ਹੁਣ ਉਹ ਸੱਜੇ ਪਾਸੇ ਟਿਕੇ ਹੋਏ ਵਿਸ਼ਾਲ ਟੱਬ ਵੱਲ ਝਾਕਿਆ, ਤੇ ਉਥੋਂ ਬੂਟਾਂ ਦੇ ਢੇਰ 'ਚੋਂ ਉਠਾਏ ਇਕ ਬੂਟ ਨੂੰ ਮੂਧਾ ਕਰ ਕੇ, ਉਸ ਦੇ ਥੱਲੇ ਨੂੰ ਮੇਰੇ ਸਾਹਮਣੇ ਕਰਦਿਆਂ ਬੋਲਿਆ: ਇੱਕਬਲ, ਦਿਸ'ਜ਼ ਅ ਸਕੇਟ-ਬੂਟ! ਕਦੇ ਸਕੇਟਿੰਗ ਕੀਤੀ ਐ ਤੂੰ ਆਈਸ 'ਤੇ?
-ਨੋਅ! ਮੈਂ ਆਪਣਾ ਸਿਰ ਹਿਲਾਇਆ।- ਆਈ ਐਮ ਨਿਊ ਹੀਅਰ ਇਨ 'ਕਨੇਡਾ', ਓਨਲੀ ਵੰਨ ਮੰਥ!
ਫ਼ਿਰ ਉਸ ਨੇ ਖੱਬੇ ਪਾਸੇ ਵਾਲ਼ੇ ਟੱਬ 'ਚ ਲੱਗੀ ਢੇਰੀ ਵਿੱਚੋਂ ਇੱਕ ਪੁਰਜ਼ਾ ਚੁੱਕਿਆ ਜਿਸ ਨੂੰ ਦੇਖਦਿਆਂ ਮੇਰੇ ਮੱਥੇ ਅੰਦਰ ਗੰਡਾਸੇ ਦਾ ਬਲੇਡ ਉੱਭਰਨ ਲੱਗਾ।
-ਇਟ'ਸ ਕਾਲਡ ਬਲੇਡ, ਇੱਕਬਲ!
-ਓ. ਕੇ.!
-ਆਹ ਮੋਰੀਆਂ =ਦਿਸਦੀਐਂ ਨਾ ਇਸ ਬੂਟ ਦੇ ਥੱਲੇ ਵਾਲ਼ੇ ਪਾਸੇ?
ਮੈਂ ਬੂਟ ਉੱਪਰ ਝੁਕ ਕੇ ਆਪਣਾ ਸਿਰ ਹਿਲਾਇਆ।
-ਤੇ ਸਕੇਟ-ਬਲੇਡ ਦੇ ਬੇਸ ਤੋਂ ਆਹ ਜਿਹੜੀਆਂ ਜੀਭਾਂ ਬਾਹਰ ਨੂੰ ਨਿੱਕਲ਼ਦੀਆਂ, ਇਹਨਾਂ ਵਿੱਚ ਵੀ ਮੋਰੀਆਂ ਹੈਨ; ਆਪਾਂ ਇਹਨਾਂ ਮੋਰੀਆਂ ਨੂੰ ਇੱਕ-ਦੂਜੀ ਨਾਲ਼ ਮੇਲਣਾ ਹੈ।
ਹੁਣ ਉਸ ਨੇ ਮਸ਼ੀਨ 'ਚੋਂ ਸਾਡੇ ਵੱਲ ਨੂੰ ਨਿੱਕਲ਼ੀ ਹੋਈ ਇੱਕ ਪਾਈਪ ਵੱਲ ਇਸ਼ਾਰਾ ਕੀਤਾ: ਐਹ ਚੁੰਝ ਜਿਹੀ ਦੇਖਦੈਂ, ਇੱਕਬਲ?
ਮੇਰਾ ਸਿਰ ਹੇਠਾਂ ਉੱਪਰ ਹਿੱਲੀ ਜਾ ਰਿਹਾ ਸੀ।
-ਇਹਦੇ ਵਿੱਚ ਮੇਖਾਂ ਹਨ ਜਿਨ੍ਹਾਂ ਨੂੰ ਇਸ ਮਸ਼ੀਨ ਨੇ ਪਰੈਸ਼ਰ ਨਾਲ਼ ਬਾਹਰ ਨੂੰ ਧੱਕਣਾ ਹੈ ਤੇ ਐਸ ਬਲੇਡ ਨੂੰ ਬੂਟ ਦੇ ਥੱਲੇ ਨਾਲ਼ ਜੋੜ ਦੇਣਾ ਹੈ। ਸਮਝੇ?
ਮਸ਼ੀਨ ਦੇ ਉਰਲੇ ਪਾਸੇ ਇੱਕ ਲੱਠ ਖਲੋਤੀ ਸੀ, ਐਨ 90 ਡਿਗਰੀ ਉੱਤੇ। ਹਥੌੜੀ ਦੇ ਸਿਰ ਵਰਗਾ ਇਕ ਪੁਰਜ਼ਾ ਇਸ ਲੱਠ ਦੇ ਸਿਰ ਉੱਪਰ ਬੀੜਿਆ ਹੋਇਆ ਸੀ। ਲੱਠ ਦੇ ਉੱਪਰ ਜੜੇ ਇਸ ਹਥੌੜੇ ਦਾ ਉਰਲਾ ਪਾਸਾ ਤਾਂ ਵਿਚਕਾਰਲੀ ਉਂਗਲ਼ ਤੋਂ ਰਤਾ ਕੁ ਲੰਮਾ, ਕੁਰਸੀ ਵੱਲ ਨੂੰ ਵਧਿਆ ਹੋਇਆ, ਪ੍ਰੰਤੂ ਮਸ਼ੀਨ-ਵੱਲ ਨੂੰ ਸੇਧਿਆ, ਹਥੌੜੇ ਦਾ ਪਰਲਾ ਸਿਰਾ, ਢਾਈ ਕੁ ਉਂਗਲ਼ ਲੰਮੀ ਜੀਭ ਵਰਗਾ ਸੀ। ਸੀਸਲ ਨੇ ਬੂਟ ਨੂੰ ਹਥੌੜੀਆ-ਪੁਰਜ਼ੇ ਦੇ ਐਨ ਉੱਪਰ ਲਿਜਾਅ ਕੇ ਇੱਕ ਵਾਰੀ ਫੇਰ ਪੁੱਠਾ ਕੀਤਾ, ਅਤੇ ਹੇਠਾਂ ਵੱਲ ਨੂੰ ਉਤਾਰ ਕੇ, ਬੂਟ ਦੇ ਅੰਦਰਲੇ ਤਲ਼ੇ ਨੂੰ, ਹਥੌੜੀ-ਨੁਮਾ ਪੁਰਜ਼ੇ ਦੇ ਸਿਰ ਨਾਲ਼ ਜੋੜ ਦਿੱਤਾ। ਉੱਪਰੋਂ ਹੇਠਾਂ ਵੱਲ ਨੂੰ ਝਾਕਦੀ ਲੋਹੇ ਦੀ ਇਕ ਚੁੰਝਦਾਰ ਸੋਟੀ, ਬੂਟ ਦੇ ਥੱਲੇ ਉੱਤੇ ਸੇਧੀ ਹੋਈ ਸੀ। ਹੁਣ ਉਹ ਗੰਡਾਸੇ ਦੀ ਪਿੱਠ ਵਿੱਚੋਂ ਪਾਸਿਆਂ ਵੱਲ ਨੂੰ ਫੈਲੀਆਂ ਨਿੱਕੀਆਂ ਨਿੱਕੀਆਂ ਜੀਭਾਂ ਵਿੱਚੋਂ ਝਾਕਦੀਆਂ ਮੋਰੀਆਂ ਨੂੰ ਨਿਹਾਰਨ ਲੱਗਾ। ਗੰਡਾਸੇ ਦੀ ਪਿੱਠ ਨੂੰ ਬੂਟ ਨਾਲ਼ ਜੋੜ ਕੇ ਉਸ ਨੇ ਬਲੇਡ ਦੇ ਤਿੱਖੇ ਪਾਸੇ ਨੂੰ ਸੱਜੇ-ਖੱਬੇ ਹਿਲਾਇਆ। ਜਦੋਂ ਬੂਟ ਦੇ ਥੱਲੇ ਦੀਆਂ ਮੋਰੀਆਂ, ਬਲੇਡ ਦੀਆਂ ਜੀਭਾਂ ਵਿਚਲੀਆਂ ਮੋਰੀਆਂ ਨਾਲ਼ ਇੱਕ-ਸੁਰ ਹੋ ਗਈਆਂ, ਤਾਂ ਉਸ ਨੇ ਆਪਣੀਆਂ ਉਂਗਲ਼ਾਂ, ਉੱਪਰਲੇ ਪਾਸਿਓਂ ਬੂਟ ਦੇ ਥੱਲੇ ਵੱਲ ਸੇਧੀ ਲੱਠ ਦੀ ਚੁੰਝ ਉਦਾਲ਼ੇ ਵਗਲ਼ ਦਿੱਤੀਆਂ। ਚੁੰਝ ਨੂੰ ਹੇਠਾਂ ਨੂੰ ਖਿੱਚ ਕੇ, ਸੀਸਲ ਨੇ ਉਸ ਨੂੰ ਬੂਟ ਦੇ ਮੂਹਰਲੇ ਪਾਸੇ ਵਾਲ਼ੀ ਇੱਕ ਮੋਰੀ ਦੇ ਨੇੜੇ ਲੈ ਆਂਦਾ।
-ਲੁੱਕ,ਇੱਕਬਲ, ਸੀਸਲ ਦੀ ਰਗੜਵੀਂ ਆਵਾਜ਼ ਬੂਟ ਦੇ ਥੱਲੇ ਉੱਪਰ ਜਾ ਡਿੱਗੀ। -ਐਸ ਚੁੰਝ ਨੂੰ ਨੇਅਲ-ਗੰਨ ਕਹੀਦਾ ਹੈ।
ਹੁਣ ਉਸ ਨੇ ਆਪਣਾ ਸੱਜਾ ਪੈਰ ਮਸ਼ੀਨ ਦੇ ਪੈਰਾਂ ਕੋਲ਼ ਲੱਗੇ ਇੱਕ ਪੈਡਲ ਉੱਤੇ ਟਿਕਾਅ ਦਿੱਤਾ! -ਬਹੁਅਅਤ ਹੀ ਧਿਆਨ ਰੱਖਣੈ, ਇੱਕਬਲ, ਉਹ ਕਾਨਾਫ਼ੂਸੀਆ ਅੰਦਾਜ਼ 'ਚ ਬੋਲਿਆ। -ਤੇ ਐਸ ਪੈਡਲ ਨੂੰ ਦਬਾਅ ਦੇਣਾ ਹੈ।
ਸੀਸਲ ਨੇ ਪੈਡਲ ਦਬਾਇਆ ਤੇ ਚੁੰਝ 'ਚੋਂ ਕੜੱਕ ਕਰ ਕੇ ਨਿੱਕਲ਼ੀ ਰਿਵਟ, ਬਲੇਡ ਦੀ ਜੀਭ ਵਿਚਲੀ ਮੋਰੀ ਰਾਹੀਂ, ਬੂਟ ਦੇ ਥੱਲੇ ਵਿੱਚ ਪਰਵੇਸ਼ਤ ਹੋ ਗਈ।
-ਲੈ ਤੂੰ ਹੁਣ ਬਾਕੀ ਦੀਆਂ ਮੋਰੀਆਂ 'ਚ ਮੇਖਾਂ ਗੱਡ ਕੇ ਦਿਖਾਅ, ਇੱਕਬਲ।
ਪਹਿਲੇ ਚਾਰ ਪੰਜ ਬੂਟਾਂ-ਬਲੇਡਾਂ ਨੂੰ ਇੱਕ-ਦੂਜੇ ਨਾਲ਼ ਜੋੜਦਿਆਂ ਮੇਰੀਆਂ ਉਂਗਲਾਂ 'ਚ ਕੰਬ ਰਹੀ ਜੱਕੋ-ਤਕੀ ਹੌਲੀ-ਹੌਲ਼ੀ ਕਾਫ਼ੂਰ ਹੋਣ ਲੱਗੀ।
-ਗੁੱਡ ਜਾਬ, ਇੱਕਬਲ! ਮੇਰੇ ਮੋਢੇ ਨੂੰ ਥਾਪੜਾ ਦੇ ਕੇ, ਸੀਸਲ ਦੂਸਰੀਆਂ ਮਸ਼ੀਨਾਂ ਵੱਲ ਨੂੰ ਹੋ ਤੁਰਿਆ।
ਮੈਂ ਦੇਖਿਆ ਕਿ ਪਰ੍ਹੇ ਨੂੰ ਤੁਰ ਗਿਆ ਸੀਸਲ ਮੇਰੇ ਅੰਦਰਲੇ ਭੈਅ ਨੂੰ ਵੀ ਆਪਣੇ ਨਾਲ਼ ਹੀ ਲੈ ਗਿਆ ਸੀ।
ਪੰਦਰਾਂ-ਵੀਹਾਂ ਮਿੰਟਾਂ ਦੀ ਪ੍ਰੈਕਟਿਸ ਤੋਂ ਬਾਅਦ ਤਾਂ ਬਲੇਡ ਤੇ ਬੂਟ ਦੀਆਂ ਮੋਰੀਆਂ ਫਟਾਫੱਟ ਇੱਕ-ਦੂਜੀ ਨੂੰ ਸਹੇਲੀਆਂ ਵਾਂਙਣ ਮਿਲਣ ਲੱਗੀਆਂ, ਤੇ ਨੇਅਲ-ਗੰਨ ਦੀ ਕੜੱਕ-ਕੜੱਕ ਨਾਲ਼ ਬੂਟ ਤੇ ਬਲੇਡ 'ਏਕ-ਜੋਤ' ਤੇ 'ਏਕ ਹੀ ਮੂਰਤੀ' ਹੋਣ ਲੱਗੇ।
ਪੰਦਰੀਂ-ਵੀਹੀਂ ਮਿੰਟੀਂ ਸੀਸਲ ਦੀ ਗੋਗੜ ਮੇਰੇ ਕੋਲ਼ ਆ ਖਲੋਂਦੀ, ਤੇ ਉਹ ਆਪਣੇ ਹੱਥਾਂ ਨੂੰ, ਆਪਣੀਆਂ ਢਾਕਾਂ ਉਦਾਲ਼ੇ ਛਲਕਦੀ ਚਰਬੀ ਉੱਤੇ ਰੱਖ ਕੇ, ਆਪਣੀਆਂ ਅੱਖਾਂ ਨੂੰ ਮੇਰੇ ਹੱਥਾਂ ਉੱਪਰ ਸੇਧ ਲੈਂਦਾ। ਦੋ ਕੁ ਮਿੰਟਾਂ ਬਾਅਦ 'ਪਰਫ਼ੈਕਟ' ਕਹਿ ਕੇ ਉਹ ਮੇਰੇ ਮੋਢੇ ਨੂੰ ਥਾਪੜਦਾ ਤੇ ਅਗਲੀ ਮਸ਼ੀਨ ਵੱਲੀਂ ਰੁੜ੍ਹ ਜਾਂਦਾ।
'ਗਰਰਰਰ!' ਅਚਾਨਕ ਹੀ ਗਾਡਰ ਚੀਖ ਉੱਠਿਆ। ਸਾਰੇ ਹੀ ਵਰਕਰ ਮਸ਼ੀਨਾਂ ਨੂੰ ਛੱਡ ਕੇ ਲੰਚਰੂਮ ਵੱਲੀਂ ਐਸ ਤਰ੍ਹਾਂ ਦੌੜੇ ਜਿਵੇਂ ਖੁੱਡੇ ਦਾ ਦਰਵਾਜ਼ਾ ਖੁਲ੍ਹਦਿਆਂ ਕੁਕੜੀਆਂ ਦਾ ਹਜੂਮ ਬਾਹਰ ਨੂੰ ਸ਼ੂਟਾਂ ਵਟਦਾ ਹੈ। ਮੈਂ ਪਿਛਲੀ ਕੰਧ 'ਤੇ ਟੰਗੇ ਕੰਧ-ਕਲਾਕ ਵੱਲੀਂ ਝਾਕਿਆ: ਨੌਂ ਵੱਜਣ 'ਚ ਪੰਜ ਮਿੰਟ ਰਹਿੰਦੇ ਸਨ।
ਆਪਣੇ ਮੋਢਿਆਂ ਨੂੰ ਦਬਾਉਂਦਾ ਹੋਇਆ ਮੈਂ ਵੀ ਲੰਚਰੂਮ ਵਿੱਚ ਆ ਵੜਿਆ।
-ਮੋਢਿਆਂ ਦਾ ਦਰਦ, ਬਾਈ ਜੀ, ਪਹਿਲੇ ਦਿਨ ਮੇਰੇ ਵੀ ਬਹੁਤ ਹੋਇਆ ਸੀ, ਗੁਰਮੇਲ ਆਪਣੇ ਬੈਗ਼ 'ਚੋਂ ਸੈਂਡਵ੍ਹਿਚ ਕੱਢ ਕੇ ਬੋਲਿਆ। -ਬੱਸ ਚਾਰ ਕੁ ਦਿਨ ਹੋਰ; ਉਸ ਤੋਂ ਬਾਅਦ ਤਾਂ ਕੰਨ੍ਹਾਂ ਪੈ ਜਾਣੈ!
-ਲੋਕ ਤਾਂ ਇਨਾਂ ਬੂਟਾਂ ਨੂੰ ਪੈਰਾਂ 'ਚ ਪਹਿਨਣਗੇ ਆਈਸ 'ਤੇ ਖੇਡਣ ਲਈ, ਗੁਰਮੇਲ ਸਿਅ੍ਹਾਂ, ਮੈਂ ਥਰਮਸ ਦਾ ਢੱਕਣ ਖੋਲ੍ਹਦਿਆਂ ਬੋਲਿਆ। -ਪਰ ਮੈਨੂੰ ਲਗਦੈ ਅਸਲ ਵਿੱਚ ਹਰ ਬੰਦਾ ਆਪਣੀਆਂ ਜੁੱਤੀਆਂ ਨੂੰ ਹੱਥਾਂ ਉੱਪਰ ਪਹਿਨਦੈ!
-ਹਾਂ, ਹਾਂ, ਹਾਂ! ਗੁਰਮੇਲ ਦੇ ਹਾਸੇ ਅੰਦਰਲੇ ਖੋਲ ਨੂੰ ਪੜ੍ਹਦਿਆਂ ਮੈਂ ਸਮਝ ਗਿਆ ਕਿ ਮੇਰੀ ਗੱਲ ਉਹਦੇ ਸਿਰ ਦੇ ਉੱਪਰੋਂ ਦੀ ਲੰਘ ਕੇ ਲੰਚਰੂਮ 'ਚੋਂ ਬਾਹਰ ਨੂੰ ਖਿਸਕ ਗਈ ਸੀ।
-ਅੱਜ ਦੇ ਮਸ਼ੀਨੀਂ ਯੁੱਗ 'ਚ ਕਾਮਯਾਬ ਹੋਣ ਲਈ ਬੰਦੇ ਨੂੰ ਹੱਥਾਂ ਨਾਲ਼ ਤੁਰਨਾ ਪੈਂਦੈ, ਗੁਰਮੇਲ ਸਿਅ੍ਹਾਂ!
-ਹੱਥਾਂ ਨਾਲ਼ ਕਿਵੇਂ, ਬਾਈ ਜੀ?
-ਮੈਨੂੰ ਲਗਦੈ ਕਨੇਡਾ ਬਹੁਤ ਤਿਲਕਵਾਂ ਮੁਲਕ ਐ, ਗੁਰਮੇਲ ਸਿਅ੍ਹਾਂ; ਇਸ ਮੁਲਕ `ਚ ਅੱਗੇ ਵਧਣ ਲਈ ਮੈਨੂੰ ਆਪਣੇ ਦਿਮਾਗ਼ ਦੇ ਨਾਲ਼ ਨਾਲ਼ ਹੱਥਾਂ ਨੂੰ ਬਹੁਤਾ ਵਰਤਣਾ ਪੈਣੈ... ਮੈਨੂੰ ਲਗਦੈ ਬਈ ਅੱਜ ਦੋ ਘੰਟੇ ਮਸ਼ੀਨ 'ਤੇ ਕੰਮ ਕਰਦਿਆਂ ਮੈਂ ਬੈਠਾ ਤਾਂ ਕੁਰਸੀ ਉੱਪਰ ਹੀ ਸੀ, ਪਰ ਅਸਲ 'ਚ ਮੈਂ ਤੁਰ ਰਿਹਾ ਸੀ, ਪੈਰਾਂ-ਭਾਰ ਨਈਂ ਸਗੋਂ ਐਹਨਾਂ ਹੱਥਾਂ ਉੱਤੇ! ਸਿਰ ਮੇਰਾ ਧਰਤੀ ਵੱਲੀਂ ਮੂਧਾ ਸੀ ਤੇ ਪੈਰ ਅਸਮਾਨ ਵੱਲ, ਤੇ ਬਲੇਡਾਂ ਵਾਲ਼ੇ ਬੂਟ ਮੈਂ ਪਹਿਨੇ ਹੋਏ ਸੀ ਐਹਨਾਂ ਹੱਥਾਂ ਉੱਤੇ!
iqball1946@gmail.com