ਸਪੇਨੀ ਕਵੀ ਗੁਸਤਾਵੋ ਅਦੋਲਫੋ ਬੈਕੈਰ -ਪੰਜਾਬੀ ਵਿੱਚ ਅਨੁਵਾਦ
ਸਦੀਵੀ ਇਸ਼ਕ
ਮਹਿਤਾਬ ਦਾ ਮੁੱਖ ਸਦਾ ਲਈ ਧੁੰਦਲਾ ਸਕਦਾ ਏ
ਇੱਕ ਪਲ ਵਿੱਚ ਸਮੁੰਦਰ ਸੁੱਕ ਸਕਦਾ ਏ
ਇੱਕ ਨਾਜ਼ੁਕ ਕ੍ਰਿਸਟਲ ਵਾਂਗ
ਧਰਤੀ ਦਾ ਕੇਂਦਰ ਚੂਰ-ਚੂਰ ਹੋ ਸਕਦਾ ਏ
ਹਾਂ, ਇਹ ਸਭ ਕੁਝ ਹੋ ਸਕਦਾ ਏ
ਤੇ ਆਖਿਰ
ਮੌਤ ਦਾ ਕਫਨ ਮੇਰੇ ਉੱਤੇ ਹੋਵੇਗਾ
ਫਿਰ ਵੀ ਮੇਰੇ ਦਿਲ ਵਿੱਚ
ਤੇਰੇ ਲਈ ਬਲਦੀ ਇਸ਼ਕ ਦੀ ਇਹ ਚਿਣਗ
ਕਦੇ ਨਹੀਂ ਬੁਝੇਗੀ
ਸੱਤਦੀਪ ਗਿੱਲ
No comments:
Post a Comment