ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ ਵਿਸ਼ੇਸ਼(24 ਮਈ 1896 ਤੋਂ 16 ਨਵੰਬਰ 1915)
ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼
ਵਰਿਆਮ ਸਿੰਘ ਸੰਧੂ
ਦਿਲਚਸਪ ਗੱਲ ਤਾਂ ਇਹ ਹੈ ਕਿ ਕਈ ਵਾਰ ਉਹ ਆਪਣੀ ਸਮਰੱਥਾ ਦੀ ਪਛਾਣ ਕਰਾਉਣ ਅਤੇ ਪੁਲਿਸ ਤੰਤਰ ਦਾ ਮਜ਼ਾਕ ਉਡਾਉਣ ਲਈ, ਜਸੂਸੀ ਨਾਵਲਾਂ ਦੇ ਨਾਇਕਾਂ ਵਾਂਗ, ਨਾਟਕੀ ਭੇਸ ਬਣਾ ਕੇ, ਬੇਵਜ੍ਹਾ ਹੀ ਪੁਲਿਸ ਦੀਆਂ ਸਫ਼ਾਂ ਵਿਚ ਜਾ ਵੜਦਾ ਤੇ ਜਾਂਦਾ-ਜਾਂਦਾ ਆਪਣੀ ਪਛਾਣ ਵੀ ਦੱਸ ਕੇ ਖ਼ੁਫ਼ੀਆ ਤੰਤਰ ਨੂੰ ਹੱਥਾਂ ਪੈਰਾਂ ਦੀ ਪਾ ਕੇ ਸ਼ਰਮਿੰਦਾ ਕਰ ਜਾਂਦਾ। ਬਾਬਾ ਭਕਨਾ ਸਰਾਭੇ ਦੀ ਬੇਖ਼ੌਫ਼ ਸ਼ਖ਼ਸੀਅਤ ਬਾਰੇ ਲਿਖਦੇ ਹਨ, 'ਜਦੋਂ ਮੈਨੂੰ ਲੁਧਿਆਣੇ ਜੇਲ੍ਹ ਤੋਂ ਪੁਲੀਸ ਦੇ ਪਹਿਰੇ ਵਿਚ ਟਾਂਗੇ 'ਤੇ ਬਿਠਾ ਕੇ ਸਟੇਸ਼ਨ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਪਿਛੋਂ ਸਾਈਕਲ 'ਤੇ ਕਰਤਾਰ ਸਿੰਘ ਸਰਾਭਾ ਆ ਮਿਲਿਆ। ਉਹ ਖ਼ਤਰੇ ਵੇਲੇ ਸਭ ਤੋਂ ਅੱਗੇ ਰਹਿੰਦਾ ਸੀ। ਉਹ ਫੌਜੀ ਪਲਟਨਾਂ ਵਿਚ ਨਿਧੜਕ ਹੋ ਕੇ ਜਾਂਦਾ ਅਤੇ ਬਗੈਰ ਕਿਸੇ ਡਰ ਦੇ ਫੌਜੀਆਂ ਨੂੰ ਪ੍ਰੇਰਦਾ। ਉਹਦੀ ਇਸ ਨਿਡਰਤਾ ਦਾ ਫੌਜੀਆਂ ਉਤੇ ਏਨਾ ਅਸਰ ਹੁੰਦਾ ਕਿ ਉਹ ਅਜ਼ਾਦੀ ਦੀ ਜੰਗ ਵਿਚ ਸ਼ਾਮਲ ਹੋਣ ਲਈ ਫੌਰਨ ਤਿਆਰ ਹੋ ਜਾਂਦੇ। ਮੈਂ ਕਰਤਾਰ ਸਿੰਘ ਸਰਾਭਾ ਨੂੰ ਦਸਿਆ ਕਿ ਮੇਰਾ ਚਲਾਨ ਡਿਸਟ੍ਰਿਕਟ ਜੇਲ੍ਹ ਮੁਲਤਾਨ ਵਿਚ ਹੋ ਗਿਆ ਹੈ ਤੇ ਤੁਸੀਂ ਜਾਉ।'
ਇਕ ਵਾਰ ਕਰਤਾਰ ਸਿੰਘ ਸਰਾਭਾ ਤੇ ਮਨੁਸ਼ਾ ਸਿੰਘ ਦੁਖੀ ਜਲੰਧਰ ਰੇਲਵੇ ਸਟੇਸ਼ਨ 'ਤੇ ਉਤਰੇ। ਭੁੱਖ ਲੱਗੀ ਹੋਈ ਸੀ। ਨੇੜੇ ਹੀ ਕਿਸੇ ਥਾਣੇਦਾਰ ਦਾ ਘਰ ਸੀ। ਕਰਤਾਰ ਕਹਿੰਦਾ, "ਚਲੋ! ਰੋਟੀ ਥਾਣੇਦਾਰ ਦੇ ਘਰੋਂ ਖਾ ਚੱਲਦੇ ਹਾਂ।" ਦੁਖੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਰਾਭੇ ਨੇ ਉਹਦਾ ਹੱਥ ਕੱਸ ਕੇ ਫੜ ਲਿਆ ਤੇ ਦਰਵਾਜ਼ਾ ਖੜਕਾ ਦਿੱਤਾ। ਥਾਣੇਦਾਰ ਦੇ ਘਰ ਜਾ ਵੜੇ। ਉਹਨਾਂ ਦਿਨਾਂ ਵਿਚ ਬਿਨਾਂ ਜਾਣ-ਪਛਾਣ ਦੇ, ਆਏ-ਗਏ, ਲੰਘਦੇ-ਵੜਦੇ ਰਾਹਗੀਰਾਂ ਦੀ ਵੀ ਮਹਿਮਾਨਾਂ ਵਾਂਗ ਕਦਰ ਕੀਤੀ ਜਾਂਦੀ ਸੀ। ਪਰਿਵਾਰ ਨੇ ਆਏ ਰਾਹਗੀਰਾਂ ਨੂੰ ਬੜੀ ਇੱਜ਼ਤ ਨਾਲ ਪ੍ਰਸ਼ਾਦਾ ਛਕਾਇਆ। ਰੋਟੀ-ਪਾਣੀ ਛਕ ਕੇ ਜਦੋਂ ਉਹ ਘਰੋਂ ਬਾਹਰ ਨਿਕਲੇ ਤਾਂ ਮੁਨਸ਼ਾ ਸਿੰਘ ਦੁਖੀ ਦੀ ਜਾਨ ਵਿਚ ਜਾਨ ਆਈ। ਉਸਨੇ ਕਰਤਾਰ ਨੂੰ ਬਿਨਾ-ਵਜ੍ਹਾ ਜਾਨ-ਜੋਖੋਂ ਵਿਚ ਪਾਉਣ ਵਾਲੀ ਅਜਿਹੀ ਖ਼ਤਰਿਆਂ ਭਰੀ ਦਲੇਰੀ ਕਰਨ ਤੋਂ ਵਰਜਿਆ ਤਾਂ ਕਰਤਾਰ ਸਿੰਘ ਨੇ ਹੱ ਸਕੇ ਗਾਉਣਾ ਸ਼ੁਰੂ ਕਰ ਦਿੱਤਾ, 'ਅਸੀਂ ਫ਼ਾਂਸੀਏ ਲਟਕਣਾ' ਦੁਖੀ ਜੀ, 'ਦੇਸ਼ ਨੂੰ ਆਜ਼ਾਦ ਕਰਨਾ'।
ਅਸਲ ਵਿਚ ਭਾਰਤ ਵਿਚ ਆ ਕੇ ਗ਼ਦਰ ਕਰਨ ਵਾਲੇ ਬਾਬਾ ਸੋਹਨ ਸਿੰਘ ਭਕਨਾ ਵਰਗੇ ਕੁਝ ਸੀਨੀਅਰ ਸਾਥੀਆਂ ਦੇ ਗ੍ਰਿਫ਼ਤਾਰ ਹੋ ਜਾਣ ਉਪਰੰਤ ਕਰਤਾਰ ਸਿੰਘ ਸਰਾਭਾ ਹੀ ਗ਼ਦਰ ਲਹਿਰ ਦੇ ਸਰਵਉੱਚ ਆਗੂ ਵਜੋਂ ਉਭਰ ਕੇ ਸਾਹਮਣੇ ਆਇਆ। ਭਾਵੇਂ ਦੂਜੇ ਇਨਕਲਾਬੀ ਉਸਤੋਂ ਉਮਰ ਵਿਚ ਵੱਡੇ ਸਨ ਤਦ ਵੀ ਅਠਾਰਾਂ ਉੱਨੀ ਸਾਲ ਦਾ ਇਹ ਨੌਜਵਾਨ ਆਪਣੀ ਸਮਰੱਥਾ, ਸਿਆਣਪ, ਸਿਰੜ੍ਹ, ਸਿਦਕ, ਸੰਵੇਦਨਸ਼ੀਲਤਾ, ਸਵੈਭਰੋਸੇ, ਸੂਰਮਗਤੀ ਤੇ ਕੁਰਬਾਨ ਹੋ ਜਾਣ ਦੇ ਬੇਖ਼ੌਫ਼ ਜਜ਼ਬੇ ਦੀ ਬਦੌਲਤ ਛੇਤੀ ਹੀ ਗ਼ਦਰ ਲਹਿਰ ਦਾ ਕੇਂਦਰੀ ਧੁਰਾ ਤੇ ਪ੍ਰੇਰਨਾ ਸਰੋਤ ਬਣ ਗਿਆ। ਉਸਦੀ ਲੀਡਰਸ਼ਿਪ ਦੀ ਯੋਗਤਾ ਦਾ ਲੋਹਾ ਤਾਂ ਸਚਿੰਦਰ ਨਾਥ ਸਾਨਿਆਲ ਜਿਹੇ ਹੰਢੇ ਵਰਤੇ ਬੰਗਾਲੀ ਇਨਕਲਾਬੀ ਨੇ ਵੀ ਮੰਨ ਲਿਆ ਸੀ।
ਇਹ ਵੀ ਸੱਚ ਹੈ ਕਿ ਅਮਰੀਕਾ ਵਿਚ ਵੀ ਇਹ ਕਰਤਾਰ ਸਿੰਘ ਸਰਾਭਾ ਹੀ ਸੀ ਜਿਹੜਾ ਗ਼ੈਰ-ਪੰਜਾਬੀ ਇਨਕਲਾਬੀ ਨੌਜਵਾਨਾਂ ਨਾਲ ਸੰਪਰਕ ਸਾਧਣ ਤੇ ਉਹਨਾਂ ਵਿਚ ਗ਼ਦਰ ਦਾ ਪਰਚਾਰ ਕਰਨ ਦਾ ਕੰਮ ਵੀ ਕਰਦਾ ਸੀ। ਭਾਰਤ ਆ ਕੇ ਵੀ ਸਰਾਭਾ ਹੀ ਸੀ ਜਿਸਨੇ ਬੰਗਾਲੀ ਤੇ ਹੋਰ ਪ੍ਰਾਤਾਂ ਦੇ ਇਨਕਲਾਬੀਆਂ ਨਾਲ ਰਾਬਤਾ ਬਨਾਉਣ ਦਾ ਉੱਦਮ ਕੀਤਾ। ਸੁਰਿੰਦਰ ਨਾਥ ਬੈਨਰ ਜੀ ਵਰਗੇ ਬੰਗਾਲੀ ਇਨਕਲਾਬੀ ਨੇ ਸਰਾਭੇ ਦੀ ਹਿੰਮਤ ਤੇ ਉਤਸ਼ਾਹ ਵੇਖ ਕੇ ਕਿਹਾ ਸੀ, "ਤੂੰ ਆਪਣੇ ਸੰਕਲਪ ਤੇ ਹਿੰਮਤ ਅਨੁਸਾਰ ਕੰਮ ਕਰਦਾ ਜਾ, ਬੰਗਾਲ ਤਾਂ ਸਹੀ ਸਮੇ 'ਤੇ ਤੁਹਾਡੀ ਸਹਾਇਤਾ ਕਰੇਗਾ ਹੀ।" ਸਰਾਭੇ ਦੀ ਹਿੰਮਤ ਤੇ ਦ੍ਰਿੜ੍ਹਤਾ ਕੰਮ ਆਈ ਤੇ ਆਖ਼ਰਕਾਰ ਸਚਿੰਦਰ ਨਾਥ ਸਾਨਿਆਲ ਸਰਾਭੇ ਹੁਰਾਂ ਦੇ ਬੁਲਾਵੇ ਤੇ ਜਲੰਧਰ ਆਇਆ। ਉਥੇ ਕਰਤਾਰ ਸਿੰਘ ਸਰਾਭਾ, ਪ੍ਰਿਥੀ ਸਿੰਘ, ਅਮਰ ਸਿੰਘ ਤੇ ਰਾਮ ਰੱਖਾ ਆਦਿ ਗ਼ਦਰੀ ਹਾਜ਼ਰ ਸਨ। ਸਾਨਿਆਲ ਨੇ ਜਦੋਂ ਇਹ ਜਾਨਣਾ ਚਾਹਿਆ ਕਿ ਉਹਨਾਂ ਦਾ ਲੀਡਰ ਕੌਣ ਹੈ ਕਿਉਂਕਿ ਉਹ ਉਸ ਲੀਡਰ ਨਾਲ ਹੀ ਗੱਲ-ਬਾਤ ਕਰਨੀ ਚਾਹੁੰਦਾ ਹੈ ਤਾਂ ਅਮਰ ਸਿੰਘ ਨੇ ਕਿਹਾ, "ਸੱਚ ਪੁੱਛੋ ਤਾਂ ਸਾਡਾ ਅਸਲੀ ਨੇਤਾ ਹੈ ਹੀ ਨਹੀਂ। ਏਸੇ ਲਈ ਸਾਨੂੰ ਰਾਸ ਬਿਹਾਰੀ ਬੋਸ ਦੀ ਲੋੜ ਹੈ। ਸਾਡੇ ਵਿਚੋਂ ਕਿਸੇ ਨੂੰ ਵੀ ਵਿਸ਼ੇਸ਼ ਜਾਣਕਾਰੀ ਨਹੀਂ ਏ। ਏਸੇ ਕਰਕੇ ਸਾਡੇ ਕੰਮ ਕਰਨ ਦਾ ਕੋਈ ਸਿਲਸਿਲਾ ਨਹੀਂ ਬਣ ਰਿਹਾ। ਸਾਨੂੰ ਬੰਗਾਲ ਤੋਂ ਸਹਾਇਤਾ ਦੀ ਲੋੜ ਹੈ।" ਕਰਤਾਰ ਸਿੰਘ ਨੇ ਵੀ ਇਸ ਗੱਲ ਦੀ ਹਾਮੀ ਭਰੀ ਪਰ ਨਾਲ ਹੀ ਅਮਰ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, "ਦੇਖੋ ਭਾਈ ਏਦਾਂ ਹਿੰਮਤ ਕਿਉਂ ਹਾਰਦੇ ਓ? ਜਦੋ ਲੋੜ ਪਈ ਤਾਂ ਦੇਖਿਓ ਤੁਹਾਡੇ ਵਿਚੋਂ ਹੀ ਕਿੰਨਿਆਂ ਨੇ ਛੁਪੇ ਰੁਸਤਮ ਨਿਕਲ ਆਉਣਾ ਹੈ।"
ਸਰਾਭੇ ਦੇ ਵਿਹਾਰ ਤੇ ਵਿਚਾਰਾਂ ਤੋਂ ਸਾਨਿਆਲ ਨੇ ਅਨੁਮਾਨ ਲਾ ਲਿਆ ਸੀ ਕਿ 'ਜੇਕਰ ਇਹਨਾਂ ਵਿਚ ਸੱਚੀਂ ਕੋਈ ਕੰਮ ਕਰਨ ਵਾਲਾ ਹੈ ਤਾਂ ਉਹ ਕਰਤਾਰ ਸਿੰਘ ਹੈ। ਮੈਂ ਉਸ ਵਿਚ ਜਿਸਤਰ੍ਹਾਂ ਦਾ ਆਤਮ-ਵਿਸ਼ਵਾਸ ਵੇਖਿਆ, ਉਸਤਰ੍ਹਾਂ ਦਾ ਆਤਮ-ਵਿਸ਼ਵਾਸ ਨਾ ਹੋਣ 'ਤੇ ਕੋਈ ਵੀ ਵਿਅਕਤੀ ਵੱਡਾ ਕਾਰਜ ਨਹੀਂ ਕਰ ਸਕਦਾ।'
ਸੋ ਗ਼ਦਰੀਆਂ ਵਿਚ ਉਹ 'ਛੁਪਿਆ ਰੁਸਤਮ' ਕਰਤਾਰ ਸਿੰਘ ਸਰਾਭਾ ਹੀ ਸੀ, ਜਿਸਨੇ ਛੇਤੀ ਹੀ ਆਪਣੀ ਸਿਆਣਪ, ਹੌਸਲੇ ਤੇ ਦੂਰਦਰਸ਼ਤਾ ਨਾਲ ਸਾਥੀਆਂ ਦਾ ਭਰੋਸਾ ਜਿੱਤ ਲਿਆ ਤੇ ਛੋਟੀ ਉਮਰ ਦੇ ਬਾਵਜੂਦ ਗ਼ਦਰ ਲਹਿਰ ਦੇ ਵੱਡੇ ਆਗੂ ਵਜੋਂ ਸਥਾਪਤ ਹੋ ਗਿਆ। ਸਾਨਿਆਲ ਅਨੁਸਾਰ, 'ਹਾਲਾਂਕਿ ਇਹ ਸਿੱਖਾਂ ਵਿਚੋਂ ਸਭ ਤੋਂ ਘੱਟ ਉਮਰ ਦੇ ਸਨ ਪਰ ਮੈਂ ਇਹਨਾਂ ਦੇ ਹੇਠ ਕਿਂੰਨੇ ਹੀ ਵੱਡੀ ਉਮਰ ਦੇ ਸਿੱਖਾਂ ਨੂੰ ਕੰਮ ਕਰਦਿਆਂ ਵੇਖਿਆ।' ਭਾਈ ਰਣਧੀਰ ਸਿੰਘ ਨਿਰਸੰਦੇਹ ਉਸਤੋਂ ਉਮਰ ਵਿਚ ਵੱਡੇ ਤੇ ਵੱਧ ਤਾਲੀਮ-ਯਾਫ਼ਤਾ ਸਨ ਪਰ ਉਹਨਾਂ ਵੀ 19 ਫਰਵਰੀ ਨੂੰ ਆਪਣੇ ਜੱਥੇ ਸਮੇਤ ਗ਼ਦਰ ਸ਼ੁਰੂ ਕਰਨ ਲਈ ਫੀæਰੋਜ਼ਪੁਰ ਛਾਉਣੀ ਪਹੁੰਚਣ ਦਾ ਸਰਾਭੇ ਦਾ ਆਦੇਸ਼ ਮੰਨਣ ਵਿਚ ਰਾਈ ਭਰ ਵੀ ਹਿਚਕਚਾਹਟ ਨਹੀਂ ਸੀ ਵਿਖਾਈ। ਬਾਬਾ ਸੋਹਨ ਸਿੰਘ ਭਕਨਾ ਤਾਂ ਉਸਨੂੰ ਸਦਾ 'ਮੇਰਾ ਜਰਨੈਲ' ਕਹਿ ਕੇ ਯਾਦ ਕਰਦੇ ਸਨ। ਨਿਰਸੰਦੇਹ ਉਹ ਅਜਿਹਾ ਕਿਸੇ ਭਾਵੁਕ ਆਵੇਸ਼ ਅਧੀਨ ਨਹੀਂ ਸਨ ਆਖਦੇ ਸਗੋਂ ਸਰਾਭੇ ਦੇ 'ਜਰਨੈਲੀ ਗੁਣਾਂ' ਦੀ ਵਡਿਆਈ ਹੀ ਬਾਬਾ ਜੀ ਨੂੰ ਇਹ ਵਿਸ਼ੇਸ਼ਣ ਦੇਣ ਲਈ ਹੁਲਾਰਦੀ ਸੀ। ਬਾਬਾ ਜੀ ਲਿਖਦੇ ਹਨ, 'ਉਸ ਵਿਚ ਪੂਰਨ ਇਨਸਾਨੀ ਸਿਫ਼ਤਾਂ ਸਨ। ਮੈਂ ਖ਼ਿਆਲ ਕਰਦਾ ਹਾਂ ਕਿ ਦੁਨੀਆਂ ਦੇ ਇਤਿਹਾਸ ਵਿਚ ਏਨੀਂ ਛੋਟੀ ਉਮਰ (19 ਸਾਲ) ਵਿਚ ਸ਼ਾਇਦ ਹੀ ਕੋਈ ਜਰਨੈਲ ਮਿਲੇ ਜੋ ਕਰਤਾਰ ਸਿੰਘ ਦਾ ਸਾਨੀ ਹੋਵੇ।'
ਬਾਬਾ ਜੀ ਤਾਂ ਇਹ ਵੀ ਆਖਦੇ ਹਨ ਕਿ ਅਮਰੀਕਾ ਵਿਚ ਲਾਲਾ ਹਰਦਿਆਲ ਨੂੰ ਗ਼ਦਰ ਲਹਿਰ ਨਾਲ ਜੋੜਨ ਵਿਚ ਵੀ ਸਰਾਭੇ ਦਾ ਹੀ ਯੋਗਦਾਨ ਸੀ। ਉਹਨਾਂ ਦਾ ਕਥਨ ਹੈ, 'ਸੱਚ ਤਾਂ ਇਹ ਹੈ ਕਿ ਲਾਲਾ ਹਰਦਿਆਲ ਨੂੰ ਇਨਕਲਾਬ ਦੇ ਰਸਤੇ ਉਤੇ ਲਾਉਣ ਵਾਲਾ ਕਰਤਾਰ ਸਿੰਘ ਹੀ ਸੀ। ਉਹ ਹੀ ਹਰਦਿਆਲ ਨੂੰ ਇਸ ਕੰਮ ਵੱਲ ਲਿਆਇਆ ਸੀ ਅਤੇ ਆਪਣੇ ਨਾਲ ਲਾਇਆ ਸੀ।"
ਜੇ ਇਹ ਗੱਲ ਠੀਕ ਹੈ, ਤੇ ਜੇ ਬਾਬਾ ਭਕਨਾ ਇਹ ਤੱਥ ਪੁਸ਼ਟ ਕਰ ਰਹੇ ਹਨ ਤਾਂ ਇਸ ਵਿਚ ਸ਼ੱਕ ਦੀ ਗੁੰਜਾਇਸ਼ ਰਹਿ ਹੀ ਨਹੀਂ ਜਾਂਦੀ, ਤਾਂ ਸਾਫ਼ ਜ਼ਾਹਿਰ ਹੈ ਕਿ ਗ਼ਦਰ ਪਾਰਟੀ ਦੀ ਸਥਾਪਨਾ ਦੇ ਪਹਿਲੇ ਦਿਨਾਂ ਤੋਂ ਹੀ ਉਸ ਮੁੱਛ-ਫੁੱਟ ਗੱਭਰੂ ਨੇ ਆਪਣੀ ਆਗੂ-ਹੋਂਦ ਨੂੰ ਸਥਾਪਤ ਕਰ ਲਿਆ ਸੀ। ਬਾਬਾ ਜੀ ਦਾ ਹਵਾਲਾ ਇਹ ਸਾਬਤ ਕਰਦਾ ਹੈ ਕਿ ਕਰਤਾਰ ਸਿੰਘ ਲਾਲਾ ਜੀ ਨਾਲ ਕੰਮ ਕਰਨ ਲਈ ਨਹੀਂ ਲੱਗਾ ਸਗੋਂ ਉਹਨੇ ਲਾਲਾ ਜੀ ਨੂੰ ਆਪਣੇ ਨਾਲ ਰਲ ਕੇ ਕੰਮ ਕਰਨ ਲਈ ਲਾਇਆ ਸੀ। 'ਆਪਣੇ ਨਾਲ ਕੰਮ ਕਰਨ ਲਾਉਣ' ਤੋਂ ਭਾਵ ਏਥੇ 'ਗ਼ਦਰ' ਅਖ਼ਬਾਰ ਨੂੰ ਛਾਪਣ ਦੀ ਸ਼ੁਰੂਆਤ ਕਰਨ ਵਾਸਤੇ ਲਾਲਾ ਜੀ ਲਈ ਪ੍ਰੇਰਕ ਬਣਨ ਤੋਂ ਹੈ।
ਉਸਦੀ ਏਸੇ ਆਗੂ ਪ੍ਰਤਿਭਾ ਦਾ ਜ਼ਿਕਰ ਸਰਾਭੇ ਹੁਰਾਂ ਦਾ ਸਾਥੀ ਚੈਂਚਈਆ ਆਪਣੀ ਹੱਥ-ਲਿਖਤ ਵਿਚ ਵਾਰ ਵਾਰ ਕਰਦਾ ਹੈ। ਉਸਦਾ ਵਿਚਾਰ ਹੈ ਕਿ ਲਾਲਾ ਹਰਦਿਆਲ ਦੇ ਅਮਰੀਕਾ ਵਿਚੋਂ ਚਲੇ ਜਾਣ ਤੋਂ ਬਾਅਦ ਲੀਡਰਸ਼ਿਪ ਦਾ ਖ਼ਿਲਾਅ ਪੈਦਾ ਹੋ ਗਿਆ ਸੀ। ਦੂਜੇ ਗ਼ਦਰੀ ਸੂਰਬੀਰ ਲੜਾਕੂ ਜਜ਼ਬੇ ਤੇ ਕੁਰਬਾਨੀ ਕਰਨ ਦੇ ਗੁਣਾਂ ਨਾਲ ਤਾਂ ਭਰਪੂਰ ਸਨ ਪਰ ਉਹਨਾਂ ਵਿਚ ਕਿਸੇ ਲਹਿਰ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਲੋੜੀਂਦੀ ਬੁੱਧੀਮਤਾ ਤੇ ਸਮਰੱਥਾ ਦੀ ਘਾਟ ਸੀ ਤੇ ਉਹ ਖ਼ੁਦ ਵੀ ਇਸਤੋਂ ਜਾਣੂ ਸਨ। ਏਸੇ ਕਰਕੇ ਉਹਨਾਂ ਨੇ ਲਾਲਾ ਹਰਦਿਆਲ ਦੇ ਅਮਰੀਕਾ ਵਿਚੋਂ ਚਲੇ ਜਾਣ ਤੋਂ ਬਾਅਦ ਯੁਗਾਂਤਰ ਆਸ਼ਰਮ ਦੀ ਵਾਗ-ਡੋਰ ਕਿਸੇ ਅਜਿਹੇ ਹੀ ਯੋਗ ਆਗੂ ਨੂੰ ਸੌਂਪਣ ਲਈ ਸੋਚਣਾ ਸ਼ੁਰੂ ਕੀਤਾ। ਬੜੀ ਸੋਚ-ਵਿਚਾਰ ਪਿੱਛੋਂ ਰਾਮ ਚੰਦਰ ਨੂੰ ਇਹ ਸੇਵਾ ਦਿੱਤੀ ਗਈ। ਚੈਂਚਈਆ ਅਨੁਸਾਰ ਸਰਾਭਾ ਗ਼ਦਰੀਆਂ ਵਿਚੋਂ ਸਭ ਤੋਂ ਵੱਧ ਖਾੜਕੂ ਤੇ ਬੁੱਧੀਮਾਨ ਲੀਡਰ ਸੀ। ਉਸਦਾ ਅਨੁਮਾਨ ਹੈ ਕਿ ਸਹੀ ਅਰਥਾਂ ਵਿਚ ਬੁੱਧੀਮਾਨ ਤੇ ਆਗੂ ਗੁਣਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਉਮਰੋਂ ਬਹੁਤ ਛੋਟਾ ਹੋਣ ਕਰਕੇ ਹੀ ਸ਼ਾਇਦ ਕਰਤਾਰ ਸਿੰਘ ਸਰਾਭੇ ਨੂੰ ਮੁੱਖ ਆਗੂ ਨਾ ਬਣਾਇਆ ਗਿਆ। ਉਸਦੇ ਸ਼ਬਦ ਹਨ: 'ਕਰਤਾਰ ਸਿੰਘ ਸਰਾਭਾ ਹਰਦਿਆਲ ਤੋਂ ਬਾਅਦ ਆਗੂ ਦੀ ਭੂਮਿਕਾ ਨਿਭਾਅ ਸਕਦਾ ਸੀ। ਪਰੰਤੂ ਉਹ ਅਜੇ ਬਹੁਤ ਘੱਟ ਉਮਰ ਹੋਣ ਕਰਕੇ ਪਾਰਟੀ ਦੀ ਕਮਾਂਡ ਸੰਭਾਲਣ ਦੇ ਯੋਗ ਨਹੀਂ ਸੀ…ਇਸ ਸਮੇਂ ਰਾਮ ਚੰਦਰ ਸਾਡੀ ਲਹਿਰ ਨੂੰ ਅਗਵਾਈ ਦੇਣ ਦੇ ਸਮਰੱਥ ਨਹੀਂ ਸੀ। ਮੈਨੂੰ ਠੀਕ ਇਹ ਲੱਗਦਾ ਸੀ ਕਿ ਲੀਡਰਸ਼ਿਪ ਉਸ ਵਕਤ ਕਰਤਾਰ ਸਿੰਘ ਜਾਂ ਪਾਰਟੀ ਨਾਲ ਮੁਢੋਂ ਜੁੜੇ ਅਗੂਆਂ ਹੱਥ ਹੋਣੀ ਚਾਹੀਦੀ ਸੀ।' ਵਾਰ ਵਾਰ ਚੈਂਚਈਆ ਵੱਲੋਂ ਕਰਤਾਰ ਸਿੰਘ 'ਤੇ ਪਾਰਟੀ ਦੀ ਕਮਾਂਡ ਸੰਭਾਲਣ ਦਾ ਗੁਣਾਂ ਪਾਉਣਾ ਦੱਸਦਾ ਹੈ ਕਿ ਉਹਦੇ ਸਾਥੀ ਉਹਦੀ ਆਗੂ ਪ੍ਰਤਿਭਾ ਦਾ ਕਿਵੇਂ ਸਨਮਾਨ ਕਰਦੇ ਸਨ। ਤੇ ਇਤਿਹਾਸ ਦੇ ਜਾਣਕਾਰਾਂ ਨੂੰ ਇਹ ਤਾਂ ਪਤਾ ਹੀ ਹੈ ਕਿ ਰਾਮ ਚੰਦਰ ਦੀ ਚੋਣ ਕਿੰਨੀ ਗ਼æਲਤ ਸਾਬਤ ਹੋਈ ਤੇ ਆਉਣ ਵਾਲੇ ਸਮੇਂ ਵਿਚ ਉਹਦੇ ਕਿਰਦਾਰ ਨੇ ਲਹਿਰ ਨੂੰ ਕਿੰਨੀ ਵੱਡੀ ਸੱਟ ਮਾਰੀ।
ਸਰਾਭੇ ਦੀ ਇਸੇ ਜਰਨੈਲੀ ਪ੍ਰਤਿਭਾ ਨੇ ਹੀ ਉਸਨੂੰ ਅੰਗਰੇਜ਼ ਹਕੂਮਤ ਦੀਆਂ ਨਜ਼ਰਾਂ ਵਿਚ 'ਸਭ ਤੋਂ ਖ਼ਤਰਨਾਕ ਬਾਗ਼ੀ' ਬਣਾ ਦਿੱਤਾ। ਸਰਕਾਰ ਦੀਆਂ ਨਜ਼ਰਾਂ ਵਿਚ ਉਸਦੇ 'ਏਨੇ ਖ਼ਤਰਨਾਕ' ਹੋਣ ਬਾਰੇ ਥੋੜਾ ਕੁ ਵੇਰਵਾ ਦੇਣਾ ਕੁਥਾਂ ਨਹੀਂ ਹੋਵੇਗਾ। 13 ਸਤੰਬਰ 1915 ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਦਾ ਫ਼ੈਸਲਾ ਸੁਣਾਉਂਦਿਆਂ 24 ਦੇਸ਼-ਭਗਤਾਂ ਨੂੰ ਫ਼ਾਂਸੀ ਤੇ 26 ਨੂੰ ਉਮਰ-ਕੈਦ ਤੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਮੁਕੱਦਮੇ ਦੀ ਇਸ ਮਿਸਲ ਨੂੰ ਪਿੱਛੋਂ ਵਾਇਸਰਾਏ ਹਾਰਡਿੰਗ ਨੇ ਨਜ਼ਰਸਾਨੀ ਲਈ ਕੇਸ ਆਪਣੀ ਨਾਮਜ਼ਦ ਕੌਂਸਲ ਨੂੰ ਭੇਜ ਦਿੱਤਾ। ਵਾਇਸਰਾਏ ਵੱਲੋਂ ਨਾਮਜ਼ਦ ਕੌਂਸਲ ਦੇ ਮੈਂਬਰਾਂ ਵਿਚੋਂ ਹੋਮ ਡਿਪਾਰਟਮੈਂਟ ਦੇ ਮੈਂਬਰ ਸਰ ਕਰੈਡਰਾਕ ਨੇ ਪੰਜ ਹੋਰ ਦੇਸ਼ਭਗਤਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ-ਕੈਦ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਕੀਤੀ ਪਰ ਸਰਾਭੇ ਬਾਰੇ ਲਿਖਿਆ, '(ਇਹ) ਭਾਵੇਂ ਨੌਜਵਾਨ ਹੈ ਪਰ ਇਹ ਸਾਰੇ ਸਾਜਸ਼ੀਆਂ ਵਿਚੋਂ ਅੱਤ ਮਹੱਤਵਪੂਰਨ ਵਿਅਕਤੀਆਂ ਵਿਚੋਂ ਇੱਕ ਹੈ ਅਤੇ ਅਦਾਲਤ ਨੇ ਇਸਨੂੰ ਸਰਾਸਰ ਬੇਕਿਰਕ ਸ਼ੈਤਾਨ, ਜੋ ਆਪਣੀਆਂ ਕਰਤੂਤਾਂ 'ਤੇ ਫ਼ਖ਼ਰ ਕਰਦਾ ਹੈ, ਕਹਿ ਕੇ ਆਪਣੀ ਰਾਇ ਦਿੱਤੀ ਹੈ, ਭਾਵ ਇਹ ਕਿ ਇਸਦੀ ਸਜ਼ਾ ਘਟਾਉਣ ਦੀ ਤਾਂ ਗੱਲ ਕਰਨੀ ਵੀ ਨਹੀਂ ਬਣਦੀ।'
ਕਾਨੂੰਨੀ ਸਲਾਹਕਾਰ ਸਰ ਅਲੀ ਅਮਾਮ ਨੇ ਸਰ ਕਰੈਡਰਾਕ ਵੱਲੋਂ ਪੰਜ ਗ਼ਦਰੀਆਂ ਦੀ ਸਜ਼ਾ ਬਦਲਣ ਨਾਲ ਸਹਿਮਤੀ ਦਿੰਦਿਆਂ ਬਾਰਾਂ ਹੋਰ ਗ਼ਦਰੀਆਂ ਦੀ ਸਜ਼ਾ ਘਟਾਉਣ ਦੀ ਸਿਫਾæਰਸ਼ ਕੀਤੀ। ਸਜ਼ਾ ਘਟਾਏ ਜਾਣ ਵਾਲੇ ਦੇਸ਼-ਭਗਤਾਂ ਵਿਚ ਕਰਤਾਰ ਸਿੰਘ ਸਰਾਭਾ ਦਾ ਨਾਂ ਉਸਨੇ ਇਸ ਟਿੱਪਣੀ ਨਾਲ ਸ਼ਾਮਲ ਕੀਤਾ, 'ਮੈਂ ਇਸਦੀ ਅੱਲੜ੍ਹ ਅਵਸਥਾ ਬਾਰੇ ਸੁਚੇਤ ਹਾਂ। ਜੇ ਕਿਤੇ ਉਸਦੀ ਇਹ ਅੱਲੜ੍ਹ ਅਵਸਥਾ ਨਾ ਹੁੰਦੀ ਤਾਂ ਮੈਂ ਉਸਨੂੰ ਫ਼ਾਂਸੀ ਦਾ ਪੂਰਾ ਹੱਕਦਾਰ ਮਿਥਣ ਵਿਚ ਕੋਈ ਵੀ ਹਿਚਕਚਾਹਟ ਮਹਿਸੂਸ ਨਾ ਕਰਦਾ।'
ਕੌਂਸਲ ਦੇ ਹੋਰ ਮੈਂਬਰਾਂ ਵਿਚੋਂ ਬੀ ਡੱਫ਼, ਡਬਲਿਊ ਐਚ ਕਲਾਰਕ ਤੇ ਡਬਲਿਊ ਐੱਸ ਮਾਇਰ ਨੇ ਸਰਾਭੇ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਤਈਦ ਕੀਤੀ। ਸੀ ਐਚ ਏ ਹਿੱਲ ਨੇ ਕਰਤਾਰ ਸਿੰਘ ਦੀ ਸਜ਼ਾ ਨੂੰ ਕੇਵਲ ਰਹਿਮ ਦੀ ਬਿਨਾ 'ਤੇ ਘੱਟ ਕਰਨ ਦੀ ਤਜ਼ਵੀਜ਼ ਉਸਦੀ ਅੱਲੜ੍ਹ ਉਮਰ ਨੂੰ ਧਿਆਨ ਵਿਚ ਰੱਖਦਿਆਂ ਪੇਸ਼ ਕੀਤੀ ਕਿਉਂਕਿ ਇਸ ਉਮਰ ਵਿਚ ਨੌਜਵਾਨ ਨੂੰ ਕਿਸੇ ਦਿਰੜ੍ਹ ਇਰਾਦੇ ਵਾਲੇ ਬੰਦੇ ਵੱਲੋਂ ਵਰਗਲਾਏ ਜਾ ਸਕਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪਰ ਸਰ ਕਰੈਡਰਾਕ ਨੇ ਇਸਤੇ ਬੜੀ ਸਖ਼ਤ ਟਿੱਪਣੀ ਕਰਦਿਆਂ ਕਰਤਾਰ ਸਿੰਘ ਨੂੰ ਦੋਸ਼ੀ ਗਰਦਾਨਦਿਆਂ ਕਿਹਾ, 'ਮੈਂ ਪਹਿਲਾਂ ਵੀ ਉਸਨੂੰ ਰਹਿਮ ਦੀ ਬਿਨਾਅ 'ਤੇ ਰਿਆਇਤ ਦੀ ਸਿਫ਼ਾਰਸ਼ ਨਹੀਂ ਕੀਤੀ ਜਿਸ (ਰਹਿਮ) ਦੀ ਉਸਨੇ ਮੰਗ ਵੀ ਨਹੀਂ ਕੀਤੀ। ਪਰ ਮੈਂ ਉਸਦੇ ਕੇਸ ਨੂੰ ਕਈ ਵਾਰ ਪੜ੍ਹਨ ਤੋਂ ਬਾਅਦ ਵੀ ਇਸ ਸਪੱਸ਼ਟ ਨਤੀਜੇ 'ਤੇ ਪਹੁੰਚਿਆ ਹਾਂ ਕਿ ਇਸਦਾ ਕਿਸੇ ਹੋਰ ਦਾ ਅਸਰ ਕਬੂਲਣਾ ਤਾਂ ਕਿਤੇ ਦੂਰ ਦੀ ਗੱਲ ਸੀ, ਇਹ ਤਾਂ ਆਪ ਖ਼ੁਦ ਗ਼ਦਰ ਪਾਰਟੀ ਦੀ ਰੂਹੇ-ਰਵਾਂ ਸੀ। ਇਹ ਕਰਤਾਰ ਸਿੰਘ ਹੀ ਸੀ ਜਿਸਨੇ ਵਿਦਿਆਰਥੀਆਂ ਨੂੰ ਵਿਗਾੜਿਆ, ਪਿੰਗਲੇ ਨਾਲ ਛਾਉਣੀਆਂ ਵਿਚ ਘੁੰਮਿਆਂ ਅਤੇ ਸਾਜਿਸ਼ ਦੇ ਹਰ ਦੌਰ ਤੇ ਹਰ ਪਹਿਲੂ ਵਿਚ ਇਸਦਾ ਹੱਥ ਸੀ। ਮੈਂ ਇਥੋਂ ਤੱਕ ਕਹਿ ਸਕਦਾ ਹਾਂ ਕਿ ਇਸ ਮੁਕੱਦਮੇ ਦੇ ਅਦਾਲਤ ਵਿਚ ਆਉਣ ਤੋਂ ਪਹਿਲਾਂ ਹੀ ਉਹ ਇਸ ਅਡੰਬਰ ਦੇ ਅਤੀ ਖ਼ਤਰਨਾਕ ਵਿਅਕਤੀ ਵਜੋਂ ਜਾਣਿਆਂ ਜਾਂਦਾ ਸੀ ਅਤੇ ਇਸਦੀ ਸਰਗੋਧੇ ਫੌਜੀ ਰਸਾਲੇ ਤੋਂ ਹੋਈ ਗ੍ਰਿਫ਼ਤਾਰੀ ਨਾਲ ਉਹਨਾਂ ਸਾਰਿਆਂ ਸੁਖ ਦਾ ਸਾਹ ਲਿਆ ਜਿਹੜੇ ਇਸ ਸਾਜਿਸ਼ 'ਚੋਂ ਨਿਕਲਣ ਵਾਲੇ ਸਿੱਟਿਆਂ ਤੋਂ ਵਾਕਫ਼ ਸਨ। ਜਿਨ੍ਹਾਂ ਵਿਚ ਸਰਕਾਰੀ ਫੌਜਾਂ ਵਿਚ ਬਗ਼ਾਵਤ ਦੀ ਪੂਰੀ ਸੰਭਾਵਨਾ ਤੇ ਸਿੰਘਾਪੁਰ ਵਿਚ ਵਾਪਰੇ (ਫੌਜੀ ਬਗ਼ਾਵਤ) ਜਿਹੇ ਕਾਂਡ ਵਾਪਰ ਸਕਦੇ ਸਨ।'
ਮੈਂਬਰਾਂ ਦੀ ਬਹੁਸੰਮਤੀ ਕਿਉਂਕਿ ਸਰਾਭੇ ਨੂੰ ਫ਼ਾਂਸੀ ਦੇਣ ਦੇ ਹੱਕ ਵਿਚ ਸੀ। ਇਸ ਲਈ ਲਾਰਡ ਹਾਰਡਿੰਗ ਨੇ ਵੀ ਉਹਨਾਂ ਦੀ 'ਹਾਂ' ਵਿਚ 'ਹਾਂ' ਮਿਲਾਈ। ਫ਼ਲਸਰੂਪ ਸਰਾਭੇ ਨੂੰ ਛੱਡ ਕੇ ਬਾਕੀ ਤਜਵੀਜ਼-ਸ਼ੁਦਾ ਦੇਸ਼-ਭਗਤਾਂ ਦੀ ਸਜ਼ਾ ਘਟਾ ਦਿੱਤੀ ਗਈ।
ਜ਼ਾਹਿਰ ਹੈ ਸਰਾਭੇ ਦੀ 'ਜਰਨੈਲੀ ਪ੍ਰਤਿਭਾ' ਨੂੰ ਦੁਸ਼ਮਣ ਵੀ ਧੁਰ ਅੰਦਰੋਂ ਸਵੀਕਾਰ ਕਰਦਾ ਸੀ। ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਕਰਤਾਰ ਸਿੰਘ ਸਰਾਭਾ ਆਪਣੀ ਆਗੂ ਹੈਸੀਅਤ ਦੇ ਬਾਵਜੂਦ ਆਪਣੀ ਸੀਮਾ ਨੂੰ ਪਛਾਣਦਾ ਤੇ ਸਵੀਕਾਰ ਵੀ ਕਰਦਾ ਸੀ। ਉਹ ਚਾਹੁੰਦਾ ਸੀ ਕਿ ਤਜਰਬੇਕਾਰ ਬੰਗਾਲੀ ਇਨਕਲਾਬੀ ਰਾਸ ਬਿਹਾਰੀ ਬੋਸ (ਜਿਹੜਾ ਸਰਾਭੇ ਹੁਰਾਂ ਦੇ ਸੱਦੇ 'ਤੇ ਪੰਜਾਬ ਆ ਗਿਆ ਸੀ) ਛੇਤੀ ਤੋਂ ਛੇਤੀ ਪੰਜਾਬ ਆ ਕੇ ਗ਼ਦਰ ਕਰਨ ਵਿਚ ਉਹਨਾਂ ਦੀ ਅਗਵਾਈ ਕਰੇ। ਉਹ ਸਾਨਿਆਲ ਨੂੰ ਅਕਸਰ ਪੁੱਛਦਾ ਰਹਿੰਦਾ, "ਦਸੋ ਰਾਸ ਬਿਹਾਰੀ ਕਦੋਂ ਆਉਣਗੇ?''
ਰਾਸ ਬਿਹਾਰੀ ਬੋਸ ਨੂੰ ਪਾਰਟੀ ਦੀ ਅਗਵਾਈ ਸੌਂਪਣ ਲਈ ਕਰਤਾਰ ਸਿੰਘ ਵੱਲੋਂ ਜ਼ੋਰ ਦੇ ਕੇ ਬੋਸ ਨੂੰ ਪੰਜਾਬ ਮੰਗਾਉਣ ਦੀ ਹਕੀਕਤ ਦੱਸਦੀ ਹੈ ਕਿ ਕਰਤਾਰ ਸਿੰਘ ਵਿਚ ਇਨਕਲਾਬ ਦੀ ਸਫ਼ਲਤਾ ਪਹਿਲਾ ਨਿਸ਼ਾਨਾ ਸੀ, ਸਾਡੇ ਅੱਜ ਕੱਲ੍ਹ ਦੇ ਆਗੂਆਂ ਵਾਂਗ ਆਪਣੀ ਗੱਦੀ ਤੇ ਪ੍ਰਭੁਤਾ ਬਣਾਈ ਰੱਖਣ ਦੀ ਲਾਲਸਾ ਉਹਦਾ ਨਿਸ਼ਾਨਾ ਹਰਗਿਜ਼ ਨਹੀਂ ਸੀ। ਇਸਤੋਂ ਉਹਦੇ ਸੁਭਾਅ ਦੀ ਨਿਰਮਾਣਤਾ ਦਾ ਝਲਕਾਰਾ ਵੀ ਪੈਂਦਾ ਹੈ ਅਤੇ 'ਹਰ ਗੱਲ ਵਿਚ ਅੱਗੇ ਦਿਸਣ ਦੀ ਲਾਲਸਾ' ਦੀ ਹਉਮੈਂ ਤੋਂ ਮੁਕਤੀ ਦਾ ਪ੍ਰਮਾਣ ਵੀ ਮਿਲਦਾ ਹੈ।
ਕਰਤਾਰ ਸਿੰਘ ਸਰਾਭੇ ਦੇ ਹੋਰ ਗੁਣਾਂ ਵਿਚ ਇਕ ਗੁਣ ਇਹ ਵੀ ਸੀ ਕਿ ਉਹ ਇਕ ਅਣਥੱਕ ਕਾਮਾ ਸੀ। ਉਸਨੂੰ ਨਾ ਦਿਨ ਨੂੰ ਚੈਨ ਸੀ ਨਾ ਰਾਤ ਨੂੰ। ਹਰ ਵੇਲੇ ਪਾਰਟੀ ਦੇ ਪ੍ਰਭਾਵ-ਖੇਤਰ ਨੂੰ ਵੱਡਾ ਕਰਨ ਦੀ ਲਲ੍ਹਕ ਅਧੀਨ ਉਹ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੇ ਪ੍ਰਾਂਤ ਦਰ ਪ੍ਰਾਂਤ ਦੇ ਚੱਕਰ ਲਾਉਂਦਾ ਰਹਿੰਦਾ। ਸਰਾਭੇ ਦੀ ਕੰਮ ਕਰਨ ਦੀ ਅਥਾਹ ਸਮਰੱਥਾ ਦਾ ਜ਼ਿਕਰ ਉਹਦੇ ਸੀਨੀਅਰ ਯੁੱਧ-ਸਾਥੀ ਵੀ ਬੜੇ ਉਤਸ਼ਾਹ ਨਾਲ ਕਰਦੇ ਹਨ। ਬਾਬਾ ਸੋਹਨ ਸਿੰਘ ਭਕਨਾ ਅਨੁਸਾਰ, "ਮੁੱਖ ਸੰਪਾਦਕ ਲਾਲਾ ਹਰਦਿਆਲ ਉਰਦੂ ਵਿਚ ਲਿਖਦੇ ਸਨ ਤੇ ਪੰਜਾਬੀ ਵਿਚ ਉਲੱਥਾ ਕਰਤਾਰ ਸਿੰਘ ਸਰਾਭਾ ਕਰਦਾ ਸੀ। ਛਾਪੇ ਦੀ ਹੈਂਡ ਮਸ਼ੀਨ ਉਹ ਆਪਣੇ ਹੱਥੀਂ ਚਲਾਉਂਦਾ ਸੀ। ਸ਼ੁਰੂ ਸ਼ੁਰੂ ਵਿਚ ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਕਰਤਾਰ ਸਿੰਘ ਦੇ ਸਿਰ 'ਤੇ ਹੀ ਰਿਹਾ। ਕਈ ਹਫ਼ਤੇ ਪਿਛੋਂ ਦੂਸਰੇ ਸਾਥੀ ਸਹਾਇਤਾ ਲਈ ਭੇਜੇ ਗਏ। ਉਸ ਨੂੰ ਰਾਤ ਦਿਨ ਆਰਾਮ ਦੀ ਕਦੀ ਨਾ ਸੁਝੀ, ਬਲਕਿ ਜਦ ਸੁਝਦਾ ਸੀ ਤਾਂ ਕੰਮ। ਜਿੰਨਾ ਉਹ ਅਣਥੱਕ ਮਿਹਨਤੀ ਸੀ, ਓਨਾ ਹੀ ਫੁਰਤੀਲਾ ਵੀ ਸੀ।'
ਸਾਨਿਆਲ ਅਨੁਸਾਰ, "ਉਨੀਂ ਦਿਨੀਂ ਕਰਤਾਰ ਸਿੰਘ ਬਹੁਤ ਸਖ਼ਤ ਮਿਹਨਤ ਕਰ ਰਹੇ ਸਨ। ਉਹ ਹਰ ਰੋਜ਼ ਸਾਇਕਲ 'ਤੇ ਪਿੰਡਾਂ ਵਿਚ ਲਗਭਗ 40-50 ਮੀਲ ਦਾ ਚੱਕਰ ਲਾਉਂਦੇ ਸਨ। ਪਿੰਡ ਪਿੰਡ ਕੰਮ ਕਰਨ ਲਈ ਜਾਂਦੇ ਸਨ। ਏਨੀ ਮਿਹਨਤ ਕਰਨ 'ਤੇ ਵੀ ਉਹ ਥੱਕਦੇ ਨਹੀਂ ਸਨ। ਜਿੰਨੀ ਉਹ ਮਿਹਨਤ ਕਰਦੇ, ਉਨੀਂ ਹੀ ਉਨ੍ਹਾਂ ਵਿਚ ਹੋਰ ਫੁਰਤੀ ਆ ਜਾਂਦੀ ਸੀ। ਪਿੰਡਾਂ ਦਾ ਚੱਕਰ ਲਾ ਕੇ ਉਹ ਉਨ੍ਹਾਂ ਪਲਟਨਾਂ ਵਿਚ ਜਾਂਦੇ ਜਿਥੇ ਅਜੇ ਤੱਕ ਜਾ ਨਹੀਂ ਸੀ ਹੋਇਆ।"
ਸਰਾਭੇ ਦੇ ਸੁਭਾ ਦੀ ਕਈਆਂ ਪਰਤਾਂ ਵਿਚੋਂ ਇਕ ਪਰਤ ਇਹ ਵੀ ਸੀ ਕਿ ਉਹ ਆਪਣੇ ਸੰਗੀਆਂ-ਸਾਥੀਆਂ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਸੀ। ਉਹ ਉਹਨਾਂ ਦੇ ਦੁਖ-ਸੁਖ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ। ਉਹਦੀ ਅਜਿਹੀ ਸੰਵੇਦਨਸ਼ੀਲਤਾ ਦੀ ਏਥੇ ਇਕ ਮਿਸਾਲ ਦੇਣੀ ਹੀ ਕਾਫ਼ੀ ਹੋਵੇਗੀ। ਜਦੋਂ ਉਹ ਲਾਲਾ ਹਰਦਿਆਲ ਨਾਲ ਮਿਲ ਕੇ ਯੁਗਾਂਤਰ ਆਸ਼ਰਮ ਵਿਚ 'ਗ਼ਦਰ' ਅਖ਼ਬਾਰ ਨੂੰ ਛਾਪਣ ਦਾ ਕਾਰਜ ਕਰ ਰਿਹਾ ਸੀ ਤਾਂ ਉਹਨੇ ਨੋਟ ਕੀਤਾ ਕਿ ਲਾਲਾ ਹਰਦਿਆਲ ਦੇ ਪੈਰੀਂ ਪਾਉਣ ਵਾਲੇ ਸਲੀਪਰਾਂ ਦਾ ਤਲ਼ਾ ਇਸ ਕਦਰ ਘਸ ਚੁੱਕਾ ਸੀ ਕਿ ਉਹਨਾਂ ਵਿਚ ਮੋਰੀਆਂ ਹੋ ਗਈਆਂ ਸਨ ਪਰ ਲਾਲਾ ਜੀ ਸਨ ਕਿ ਸਲੀਪਰਾਂ ਦੇ ਨਵੇਂ ਜੋੜੇ ਲਈ ਪਾਰਟੀ ਦਾ ਖ਼ਰਚ ਕਰਵਾਉਣ ਲਈ ਤਿਆਰ ਨਹੀਂ ਸਨ। ਇਹ ਉਹਨਾਂ ਦੇਸ਼-ਭਗਤਾਂ ਦੇ ਸੁਭਾ ਦੀ ਵਿਸ਼ੇਸ਼ਤਾ ਸੀ ਕਿ ਉਹ ਆਪਣੇ ਸੁਖ-ਸਹੂਲਤ ਨਾਲੋਂ ਆਜ਼ਾਦੀ ਸੰਗਰਾਮ ਲਈ ਆਰੰਭੇ ਕਾਰਜਾਂ ਲਈ ਖ਼ਰਚ ਕਰਨ ਨੂੰ ਪਹਿਲ ਦਿੰਦੇ ਸਨ। ਸਰਾਭੇ ਨੇ ਆਪਣੇ ਸਾਥੀ ਚੈਂਚਈਆ ਨਾਲ ਇਸ ਬਾਰੇ ਗੱਲ ਕੀਤੀ। ਉਹ ਜਾਣਦੇ ਸਨ ਕਿ ਲਾਲਾ ਹਰਦਿਆਲ ਨਵੇਂ ਸਲੀਪਰ ਲੈਣ ਲਈ ਰਾਜ਼ੀ ਨਹੀਂ ਹੋਣਗੇ। ਉਹਨਾਂ ਨੇ ਲਾਲਾ ਹਰਦਿਆਲ ਦੀ ਮਨਜ਼ੂਰੀ ਲੈਣ ਜਾਂ ਉਹਨਾਂ ਨਾਲ ਗੱਲ ਕਰਨ ਤੋਂ ਬਿਨਾ ਹੀ ਨਵੇਂ ਸਲੀਪਰ ਲੈ ਆਂਦੇ। ਹੁਣ ਸਮੱਸਿਆ ਇਹ ਸੀ ਕਿ ਲਾਲਾ ਜੀ ਨੂੰ ਇਹ ਸਲੀਪਰ ਪੈਰੀਂ ਪਾਉਣ ਲਈ ਕਿਵੇਂ ਆਖਿਆ ਜਾਂ ਮਨਵਾਇਆ ਜਾਵੇ। ਜਦੋਂ ਲਾਲਾ ਜੀ ਸੌਂ ਗਏ ਤਾਂ ਚੈਂਚਈਆ ਨੇ ਪੁਰਾਣੇ ਘਸੇ ਸਲੀਪਰ ਚੁੱਕ ਕੇ ਇਕ ਪਾਸੇ ਕਮਰੇ ਦੀ ਨੁੱਕਰ ਵਿਚ ਰੱਖ ਦਿੱਤੇ ਤੇ ਉਹਨਾਂ ਦੀ ਥਾਂ ਉਹਨਾਂ ਦੇ ਬਿਸਤਰੇ ਕੋਲ ਨਵੇਂ ਸਲੀਪਰ ਰੱਖ ਦਿੱਤੇ। ਸਰਾਭੇ ਨੇ ਵੇਖਿਆ ਤਾਂ ਉਸਨੇ ਚੈਂਚਈਆ ਨੂੰ ਸਮਝਾਇਆ ਕਿ ਸਲੀਪਰਾਂ ਨੂੰ ਕਮਰੇ ਦੀ ਨੁੱਕਰ ਵਿਚ ਇਕ ਪਾਸੇ ਰੱਖਣਾ ਮੁਨਾਸਬ ਨਹੀਂ; ਕਿਉਂਕਿ ਉਸਦਾ ਵਿਚਾਰ ਸੀ ਕਿ ਜੇ ਉਹ ਟੁੱਟੇ ਸਲੀਪਰ ਲਾਲਾ ਜੀ ਦੀ ਨਜ਼ਰੇ ਪੈ ਗਏ ਤਾਂ ਉਹਨਾਂ ਨੇ ਨਵੇਂ ਸਲੀਪਰ ਪੈਰੀਂ ਪਾਉਣੇ ਪ੍ਰਵਾਨ ਹੀ ਨਹੀਂ ਕਰਨੇ। ਉਹਨੇ ਲਾਲਾ ਜੀ ਦੀ ਨਜ਼ਰੋਂ ਓਹਲੇ ਕਰਨ ਲਈ ਉਹ ਟੁੱਟੇ ਹੋਏ ਸਲੀਪਰ ਚੁੱਕ ਕੇ ਬਾਹਰ ਕੂੜੇਦਾਨ ਵਿਚ ਸੁੱਟ ਦਿੱਤੇ। ਇਸ ਕਦਰ ਆਪਣੇ ਸਾਥੀਆਂ ਦੀ ਲੋੜ ਨੂੰ ਸਮਝਣਾ ਤੇ ਉਹਨਾਂ ਦੇ ਸੁਭਾਅ ਦੀ ਗਹਿਰਾਈ ਨੂੰ ਵੀ ਜਾਨਣਾ ਉਹਦੀ ਹੱਸਾਸੀਅਤ ਤੇ ਮਨੋਵਿਗਿਆਨੀ ਵਾਲੀ ਡੂੰਘੀ ਸਮਝ ਦਾ ਪ੍ਰਮਾਣ ਹੈ।
ਸਰਾਭੇ ਦੇ ਮਿਲਾਪੜੇ ਤੇ ਦਲੇਰ ਸੁਭਾਅ ਨੂੰ ਸਰਾਭੇ ਦੇ ਇਨਕਲਾਬੀ ਸਾਥੀ ਮੁਨਸ਼ਾ ਸਿੰਘ ਦੁਖੀ ਇੰਜ ਬਿਆਨ ਕਰਦੇ ਹਨ, 'ਲੇਖਕ ਨਾਲ (ਸਰਾਭੇ ਦਾ) ਡਾਢਾ ਮੇਲ ਮਿਲਾਪ ਸੀ। ਘਰ ਆ ਕੇ ਰਹਿਣਾ ਬੈਠਣਾ ਸੌਣਾ ਤੇ ਆਰਾਮ ਕਰਨਾ। ਮੇਰੇ ਮਾਤਾ ਪਿਤਾ ਨੂੰ ਮਾਤਾ ਪਿਤਾ ਕਰ ਕੇ ਹੀ ਬੁਲੌਂਦਾ ਸੀ। ਐਨਾ ਖੁਲ੍ਹ ਦਿਲਾ, ਨਿਧੜਕ ਤੇ ਮਿਲਣਸਾਰ ਸੀ ਕਿ ਕਈ ਵਾਰ ਦਰ ਖੋਲ੍ਹ ਕੇ ਅੰਦਰ ਵੜ ਕੇ ਆਪੇ ਹੀ ਪ੍ਰਸ਼ਾਦੇ ਕੱਢ ਕੇ ਛਕਦਾ ਦੇਖ ਕੇ ਮੇਰੇ ਪਿਆਰੇ ਮਾਤਾ ਜੀ ਨੇ ਹੈਰਾਨੀ ਨਾਲ ਪੁੱਛਣਾ:
''ਵੇ ਪੁੱਤ ਕਰਤਾਰ! ਤੂੰ ਬੜਾ ਛਿੰਦਾ ਹੈਂ, ਜੋ ਚਿਤ ਆਵੇ ਖਾ ਜਾਂਦਾ ਹੈਂ, ਰੁਖੀ ਮਿਸੀ ਬੇਹੀ ਸਜਰੀ ਰੋਟੀ ਦਾਲ ਦਾ ਤੈਨੂੰ ਕੋਈ ਵਿਚਾਰ ਨਹੀਂ।''
ਰੰਗ ਜ਼ਰਾ ਸਾਂਵਲਾ, ਕੱਦ ਸੁਹਣਾ ਲੰਬਾ ਜਿਹਾ, ਸਰੀਰ ਪਤਲਾ, ਚਿਹਰਾ ਸਦਾ ਹਸੂੰ ਹਸੂੰ ਕਰਦਾ ਸੀ। ਬੇਖੌਫ਼ੀ ਉਸ ਦਾ ਖਾਸਾ ਹੀ ਸੀ। ਪੁਲਸ ਨੂੰ ਉਹ ਖੇਡ ਸਮਝਦਾ ਸੀ। ਇਕ ਵਾਰ ਲੇਖਕ ਨਾਲ (ਦੋਵੇਂ ਭਗੌੜੇ ਸਾਂ) ਜਲੰਧਰ ਸਟੇਸ਼ਨ 'ਤੇ ਉਤਰ ਕੇ ਇਕ ਥਾਣੇਦਾਰ ਦੇ ਘਰ ਜਾ ਵੜੇ ਤੇ ਪ੍ਰਸ਼ਾਦੇ ਵੀ ਉਥੇ ਹੀ ਛਕੇ।'
ਸਾਰੇ ਜਾਣਦੇ ਹਨ ਕਿ ਗ਼ਦਰੀਆਂ ਨੂੰ ਹਥਿਆਰ ਲੈਣ ਲਈ ਤੇ ਹੋਰ ਲੋੜਾਂ ਦੀ ਪੂਰਤੀ ਲਈ ਧਨ ਦੀ ਬਹੁਤ ਸਖ਼ਤ ਲੋੜ ਸੀ। ਧਨ ਦੀ ਪ੍ਰਾਪਤੀ ਲਈ ਉਹਨਾਂ ਨੂੰ ਮਜਬੂਰੀ ਵੱਸ ਸ਼ਾਹੂਕਾਰਾਂ ਦੇ ਘਰਾਂ ਵਿਚ ਡਾਕੇ ਮਾਰਨੇ ਪਏ। ਇਹਨਾਂ ਵਿਚੋਂ ਹੀ 'ਰੱਬੋਂ' ਪਿੰਡ ਵਿਚ ਮਾਰੇ ਗਏ ਇਕ ਡਾਕੇ ਵਿਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਸੀ। ਏਥੇ ਉਸਦੇ ਇਕ ਸਾਥੀ ਦੀ ਘਰ ਦੀ ਮੁਟਿਆਰ ਕੁੜੀ 'ਤੇ ਅੱਖ ਮੈਲੀ ਹੋ ਗਈ। ਆਪਣੇ ਸਾਥੀ ਦੇ ਅਭੱਦਰ ਵਿਹਾਰ ਨੂੰ ਵੇਖ ਕੇ ਸਰਾਭਾ ਅੱਗ ਬਗ਼ੋਲਾ ਹੋ ਗਿਆ। ਉਹ ਸਮਝਦਾ ਸੀ ਕਿ ਇਨਕਲਾਬਆਿਂ ਦਾ ਕਿਰਦਾਰ ਮਿਸਾਲੀ ਹੋਣਾ ਚਾਹੀਦਾ ਹੈ। ਜੇ ਉਹ ਵੀ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਅਜਿਹਾ ਵਿਹਾਰ ਕਰਨ ਲੱਗ ਪਏ ਤਾਂ ਉਹਨਾਂ ਤੇ ਗੁੰਡੇ-ਬਦਮਾਸ਼ਾਂ ਅਤੇ ਡਾਕੂਆਂ ਵਿਚ ਕੀ ਫ਼ਰਕ ਰਹਿ ਗਿਆ? ਇਸ ਘਟਨਾ ਦਾ ਬਿਆਨ ਕਰਦਿਆਂ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਦੀ ਇਖ਼ਲਾਕੀ ਬੁਲੰਦੀ ਦਾ ਜੋ ਬਿੰਬ ਸਿਰਜਦਾ ਹੈ ਉਹਦਾ ਬਿਰਤਾਂਤ ਉਹਨਾਂ ਦੀ ਜ਼ਬਾਨੀ ਹੀ ਪੜ੍ਹਿਆਂ ਬਣਦਾ ਹੈ:
'ਗ਼ਦਰ ਦੀ ਤਿਆਰੀ ਵਿਚ ਸਿਰਫ਼ ਪੈਸੇ ਦੀ ਕਮੀ ਕਾਰਨ ਕੁਝ ਦੇਰ ਹੋ ਜਾਵੇ, ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸੀ। ਉਸ ਦਿਨ ਉਹ ਡਕੈਤੀ ਵਾਸਤੇ ਰੱਬੋਂ ਨਾਮਕ ਪਿੰਡ ਵਿਚ ਗਏ ਸੀ। ਕਰਤਾਰ ਮੁੱਖੀ ਸਨ। ਡਕੈਤੀ ਹੋ ਰਹੀ ਸੀ। ਘਰ ਵਿਚ ਇਕ ਬੜੀ ਸੋਹਣੀ ਕੁੜੀ ਵੀ ਸੀ। ਉਸ ਨੂੰ ਦੇਖ ਕੇ ਇਕ ਪਾਪੀ ਦਾ ਮਨ ਫਿਰ ਗਿਆ। ਉਸ ਨੇ ਕੁੜੀ ਦਾ ਹੱਥ ਫੜ ਲਿਆ। ਉਸ ਕਾਮੀ ਨਰ ਪਸ਼ੂ ਦਾ ਰੰਗ-ਢੰਗ ਦੇਖ ਕੇ ਕੁੜੀ ਘਬਰਾ ਗਈ ਅਤੇ ਉਸ ਨੇ ਜ਼ੋਰ ਦੀ ਚੀਕ ਮਾਰੀ। ਫੌਰਨ ਨੌਜਵਾਨ ਕਰਤਾਰ ਰਿਵਾਲਵਰ ਤਾਣ ਕੇ ਉਸੇ ਥਾਂ ਪਹੁੰਚ ਗਏ। ਉਸ ਬੰਦੇ ਦੇ ਮੱਥੇ ਤੇ ਪਿਸਤੌਲ ਰੱਖ ਕੇ ਉਸ ਦਾ ਹਥਿਆਰ ਲੈ ਲਿਆ ਅਤੇ ਫੇਰ ਗੁੱਸੇ ਹੋਏ ਸ਼ੇਰ ਵਾਂਗ ਗਰਜ ਕੇ ਬੋਲੇ- 'ਪਾਮਰ! ਤੇਰਾ ਗੁਨਾਹ ਬੜਾ ਭਿਅੰਕਰ ਹੈ। ਇਸ ਵੇਲੇ ਤੂੰ ਮੌਤ ਦਾ ਹੱਕਦਾਰ ਹੈਂ। ਪਰ ਖਾਸ ਹਾਲਾਤ ਕਾਰਨ ਤੈਨੂੰ ਮਾਫ਼ ਕਰਨ ਤੇ ਮਜਬੂਰ ਹਾਂ। ਇਸ ਲਈ ਫੌਰਨ ਇਸ ਕੁੜੀ ਦੇ ਪੈਰਾਂ ਵਿਚ ਸਿਰ ਰੱਖ ਕੇ ਕਹਿ ਕਿ 'ਹੇ ਭੈਣ! ਮੈਨੂੰ ਮਾਫ਼ ਕਰ ਦੇ ਅਤੇ ਉੱਧਰ ਮਾਂ ਦੇ ਪੈਰ ਫੜ ਕੇ ਕਹਿ ਕਿ ਮਾਤਾ! ਮੈਂ ਇਸ ਨੀਚਤਾ ਵਾਸਤੇ ਮਾਫ਼ੀ ਚਾਹੁੰਦਾ ਹਾਂ। ਜੇ ਇਹ ਤੈਨੂੰ ਮਾਫ਼ ਕਰ ਦਏ ਤਾਂ ਤੈਨੂੰ ਜਿਊਂਦਾ ਛੱਡਾਂਗਾ ਨਹੀਂ ਤਾਂ ਹੁਣੇ ਗੋਲੀ ਮਾਰ ਦਿਆਂਗਾ।' ਉਸ ਨੇ ਉਵੇਂ ਹੀ ਕੀਤਾ। ਗੱਲ ਕੁਝ ਬਹੁਤੀ ਤਾਂ ਵਧੀ ਨਹੀ ਸੀ। ਇਹ ਦੇਖ ਕੇ ਦੋਹਾਂ ਔਰਤਾਂ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਪਿਆਰ ਨਾਲ ਸੰਬੋਧਨ ਕੀਤਾ-'ਬੇਟਾ! ਅਜਿਹੇ ਧਰਮਾਤਮਾ ਅਤੇ ਸਾਊ ਨੌਜਵਾਨ ਹੋ ਕੇ ਤੁਸੀਂ ਇਸ ਭਿਆਨਕ ਕੰਮ ਵਿਚ ਕਿਵੇਂ ਸ਼ਾਮਲ ਹੋਏ ਹੋ?' ਕਰਤਾਰ ਦਾ ਜੀਅ ਭਰ ਆਇਆ। ਕਿਹਾ-'ਮਾਂ! ਰੁਪਏ ਦੇ ਲੋਭ ਵਿਚ ਨਹੀਂ, ਆਪਣਾ ਸਭ ਕੁਝ ਵਾਰ ਕੇ ਹੀ ਡਾਕੇ ਮਾਰਨ ਚੱਲੇ ਸੀ। ਅਸੀਂ ਅੰਗਰੇਜ਼ ਸਰਕਾਰ ਦੇ ਖਿਲਾਫ਼ ਗ਼ਦਰ ਦੀ ਤਿਆਰੀ ਕਰ ਰਹੇ ਹਾਂ। ਹਥਿਆਰ ਆਦਿ ਖਰੀਦਣ ਵਾਸਤੇ ਪੈਸੇ ਚਾਹੀਦੇ ਹਨ। ਉਹ ਕਿੱਥੋਂ ਲਈਏ? ਮਾਂ! ਉਸੇ ਮਹਾਨ ਕੰਮ ਵਾਸਤੇ ਅੱਜ ਇਹ ਨੀਚ ਕੰਮ ਕਰਨ ਲਈ ਅਸੀਂ ਮਜਬੂਰ ਹੋਏ ਹਾਂ।'
ਉਸ ਵੇਲੇ ਬੜਾ ਦਰਦਨਾਕ ਨਜ਼ਾਰਾ ਸੀ। ਮਾਂ ਨੇ ਫੇਰ ਕਿਹਾ-'ਇਸ ਕੁੜੀ ਦਾ ਵਿਆਹ ਕਰਨਾ ਹੈ। ਉਸ ਵਾਸਤੇ ਰੁਪਏ ਚਾਹੀਦੇ ਹਨ। ਕੁਝ ਦਿੰਦੇ ਜਾਉ ਤਾਂ ਚੰਗਾ ਹੈ।' ਸਾਰਾ ਧਨ ਉਸ ਦੇ ਸਾਹਮਣੇ ਰੱਖ ਦਿੱਤਾ ਗਿਆ ਅਤੇ ਕਿਹਾ- 'ਜਿੰਨਾਂ ਚਾਹੀਦਾ ਹੈ ਲੈ ਲਉ!' ਕੁਝ ਧਨ ਲੈ ਕੇ ਬਾਕੀ ਸਾਰਾ ਉਸ ਨੇ ਖੁਦ ਖੁਸ਼ੀ ਨਾਲ ਕਰਤਾਰ ਦੀ ਝੋਲੀ ਵਿਚ ਪਾ ਦਿੱਤਾ ਅਤੇ ਆਸ਼ੀਰਵਾਦ ਦਿੱਤਾ ਕਿ ਜਾਉ ਬੇਟਾ, ਤੁਹਾਨੂੰ ਕਾਮਯਾਬੀ ਮਿਲੇ!'
ਪਹਾੜੀ ਜਿਗਰੇ ਵਾਲਾ ਕਰਤਾਰ ਸਿੰਘ ਅੰਦਰੋਂ ਕਿੰਨਾਂ ਨਰਮ ਨਾਜ਼ਕ ਸੀ ਇਸਦਾ ਇਕ ਵੇਰਵਾ ਬਾਬਾ ਸੋਹਨ ਸਿੰਘ ਭਕਨਾ ਹੋਰ ਵੀ ਦਿੰਦੇ ਹਨ। ਜਦੋਂ ਜੇਲ੍ਹ ਵਿਚ ਬਣੀ ਅਦਾਲਤ ਸਾਹਮਣੇ ਚੱਬੇ ਪਿੰਡ ਵਿਚ ਪਏ ਡਾਕੇ ਵਿਚ ਮਾਰੇ ਗਏ ਸ਼ਹੂਕਾਰ ਬੇਲੀ ਰਾਮ ਦੀ ਵਿਧਵਾ ਤੇ ਉਹਦੇ ਛੋਟੇ ਬੱਚੇ ਹਾਜ਼ਰ ਹੋਏ ਤਾਂ ਉਹਨਾਂ ਨੂੰ ਵੇਖ ਕੇ ਦ੍ਰਵਿਤ ਤੇ ਦੁਖੀ ਮਨ ਨਾਲ ਬਾਬਾ ਜੀ ਨੇ ਕਰਤਾਰ ਸਿੰਘ ਨੂੰ ਪੁੱਛਿਆ ਕਿ ਆਪਣੇ ਹੀ ਲੋਕਾਂ ਤੇ ਧੀਆਂ ਭੈਣਾਂ 'ਤੇ ਉਹਨਾਂ ਨੇ ਡਾਕੇ ਕਿਉਂ ਮਾਰੇ? ਇਹ ਦ੍ਰਿਸ਼ ਵੇਖ ਕੇ ਤੇ ਬਾਬਾ ਜੀ ਦੇ ਝਿੜਕਦੇ ਬੋਲ ਸੁਣਕੇ ਕਰਤਾਰ ਦਾ ਦਿਲ ਵੀ ਭਰ ਆਇਆ ਸੀ ਤੇ ਉਸਨੇ ਪੈਸੇ ਦੀ ਲੋੜ-ਪੂਰਤੀ ਲਈ ਮਜਬੂਰੀ ਵੱਸ ਡਾਕੇ ਮਾਰਨ ਦੀ ਗ਼ਲਤੀ ਨੂੰ ਵੀ ਤਸਲੀਮ ਕਰ ਲਿਆ।
ਨਾਨਕ ਸਿੰਘ ਨਾਵਲਕਾਰ ਨੇ ਆਪਣੇ ਨਾਵਲ 'ਇਕ ਮਿਆਨ ਦੋ ਤਲਵਾਰਾਂ ਵਿਚ' ਸਰਾਭੇ ਦੇ ਕਿਰਦਾਰ ਨੂੰ ਆਧਾਰ ਬਣਾ ਕੇ ਗ਼ਦਰ ਪਾਰਟੀ ਦਾ ਗਾਲਪਨਿਕ ਇਤਿਹਾਸ ਲਿਖਣ ਦਾ ਵਧੀਆ ਉੱਦਮ ਕੀਤਾ ਸੀ। ਉਸ ਨਾਵਲ ਵਿਚ ਨਾਨਕ ਸਿੰਘ ਨੇ ਗ਼ਦਰ ਲਹਿਰ ਦੇ ਹਮਦਰਦ ਸਾਥੀ ਦੀ ਭੈਣ ਤੇ ਗ਼ਦਰ ਲਹਿਰ ਨੂੰ ਸਮਰਪਤ ਲੜਕੀ ਬੀਰੀ ਨਾਲ ਸਰਾਭੇ ਦੇ ਪ੍ਰੇਮ-ਸੰਬੰਧਾਂ ਦਾ ਗਲਪ-ਬਿੰਬ ਸਿਰਜਿਆ ਹੈ। ਇਹ ਦੋਵੇਂ ਪਾਤਰ ਕਾਲਪਨਿਕ ਹਨ। ਨਾਵਲ ਨੂੰ ਪੜ੍ਹਨਯੋਗ ਬਨਾਉਣ ਲਈ ਪ੍ਰੇਮ-ਪ੍ਰਸੰਗਾਂ ਦੇ ਬਿਰਤਾਂਤ ਦਾ ਛਿੱਟਾ ਦੇਣਾ ਪੰਜਾਬੀ ਨਾਵਲ ਦੀ ਮੁੱਖ ਜੁਗਤ ਰਹੀ ਹੈ। ਨਾਵਲੀ ਦਿਲਚਸਪੀ ਦੇ ਪੱਖੋਂ ਤਾਂ ਭਾਵੇਂ ਸਰਾਭਾ-ਬੀਰੀ ਦੇ ਪ੍ਰੇਮ ਪ੍ਰਸੰਗ ਦੀ ਜਿੰਨੀ ਮਰਜ਼ੀ ਵਾਜਬੀਅਤ ਬਣਦੀ ਹੋਵੇ ਪਰ ਕੀ ਕਰਤਾਰ ਸਿੰਘ ਸਰਾਭੇ ਦੇ ਹਰ ਪਲ ਗ਼ਦਰ ਲਹਿਰ ਦੀ ਉਸਾਰੀ ਵਿਚ ਜੁੱਟੇ ਰਹਿਣ ਕਰਕੇ ਕਿਸੇ ਕੁੜੀ ਨਾਲ ਪਿਆਰ ਕਰਨ ਦੀ ਸੰਭਾਵਨਾ ਜਾਂ ਗੁਜਾਇਸ਼ ਬਣਦੀ ਵੀ ਹੈ? ਉਹ ਗ਼ਦਰ ਲਹਿਰ ਦਾ ਮੁੱਖ ਆਗੂ ਸੀ ਅਤੇ ਉਸਦੇ ਸਾਰੇ ਦਿਨ-ਰਾਤ ਆਪਣੇ ਮਕਸਦ ਲਈ ਸਮਰਪਤ ਸਨ। ਪੰਜਾਹ-ਪੰਜਾਹ ਮੀਲ ਰੋਜ਼ ਸਾਈਕਲ ਚਲਾਉਣ ਵਿਚ ਜੁੱਟਾ ਰਹਿਣ ਵਾਲਾ ਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਗ਼ਦਰ ਦਾ ਪਰਚਾਰ ਕਰਨ ਵਾਲਾ ਸਰਾਭਾ ਪਿਆਰ ਕਰਨ ਲਈ ਕਿੰਨੀ ਕੁ ਵਿਹਲ ਕੱਢ ਸਕਦਾ ਸੀ!। ਦੂਜਾ ਉਸਦੇ ਕਿਸੇ ਵੀ ਸਾਥੀ ਨੇ ਸਰਾਭੇ ਦੇ ਕਿਸੇ ਪ੍ਰੇਮ-ਪ੍ਰਸੰਗ ਦੀ ਕਿਤੇ ਵੀ ਪੁਸ਼ਟੀ ਤਾਂ ਕੀ ਕਰਨੀ ਸੀ, ਸੰਕੇਤ ਤੱਕ ਨਹੀਂ ਕੀਤਾ। ਸਾਡਾ ਮਤਲਬ ਇਹ ਨਹੀਂ ਕਿ ਕੋਈ ਇਨਕਲਾਬੀ ਪਿਆਰ ਨਹੀਂ ਕਰ ਸਕਦਾ ਜਾਂ ਉਸਨੂੰ ਇਨਕਲਾਬ ਦੇ ਰਾਹ 'ਤੇ ਤੁਰਦਿਆਂ ਪਿਆਰ ਕਰਨ ਦੀ ਮਨਾਹੀ ਹੈ। ਪਿਆਰ ਕਰਨਾ ਮਨੁੱਖ ਦੀ ਬੁਨਿਆਦੀ ਫ਼ਿਤਰਤ ਹੈ। ਪਿਆਰ ਮਨੁੱਖ ਨੂੰ ਵਧੇਰੇ ਸੰਵੇਦਨਸ਼ੀਲ ਤੇ ਜ਼ਿੰਦਗੀ ਨੂੰ ਵਧੇਰੇ ਪਿਆਰ ਕਰਨ ਤੇ ਮਾਨਣਣੋਗ ਬਣਾਉਂਦਾ ਹੈ। ਔਰਤ-ਮਰਦ ਦਾ ਪਿਆਰ ਤੇ ਜਿਸਮਾਨੀ ਰਿਸ਼ਤਾ ਜ਼ਿੰਦਗੀ ਦੀ ਬੁਨਿਆਦੀ ਹਕੀਕਤ ਹੈ। ਪਰ ਸਰਾਭੇ ਦੇ ਪਰਸੰਗ ਵਿਚ ਬੀਰੀ ਨਾਲ ਪਿਆਰ ਸੰਬੰਧਾਂ ਦੀ ਹਕੀਕਤ ਵੇਲੇ ਦੀਆਂ ਲੋੜਾਂ ਤੇ ਮਜਬੂਰੀਆਂ ਕਾਰਨ ਯਥਾਰਥ ਦੇ ਘੇਰੇ ਵਿਚ ਨਹੀਂ ਆਉਂਦੀ। ਏਸੇ ਕਰਕੇ ਬਾਬਾ ਸੋਹਨ ਸਿੰਘ ਭਕਨਾ ਨੂੰ ਇਸ ਬਾਰੇ ਕਹਿਣਾ ਪਿਆ ਸੀ:
'ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੀ ਰੂਹ ਸੀ। ਉਹ ਪਾਰਟੀ ਦਾ ਸਕੱਤਰ ਤੇ 'ਗ਼ਦਰ ਦੀ ਗੂੰਜ' ਅਖ਼ਬਾਰ ਦਾ ਐਡੀਟਰ ਸੀ। ਉਹ ਬੜਾ ਨਿਧੜਕ ਤੇ ਦਲੇਰ ਨੌਜਵਾਨ ਸੀ। ਉਸ ਅੰਦਰ ਦੇਸ਼ ਭਗਤੀ ਕੁੱਟ ਕੁੱਟ ਕੇ ਭਰੀ ਹੋਈ ਸੀ। ਉਹ ਦੇਸ਼ ਦੀ ਖ਼ਾਤਰ ਹੀ ਜੀਉਂਦਾ ਸੀ ਤੇ ਦੇਸ਼ ਦੀ ਖ਼ਾਤਰ ਹੀ ਮਰਿਆ ਸੀ। ਉਸ ਦਾ ਕਿਸੇ ਕੁੜੀ ਨਾਲ ਪਿਆਰ ਵਰਗਾ ਸਬੰਧ ਨਹੀਂ ਸੀ। ਹਾਂ ਉਸ ਨਾਲ ਕਈ ਕੁੜੀਆਂ ਉਸ ਦੇ ਕੰਮ ਵਿਚ ਹੱਥ ਵਟਾਉਂਦੀਆਂ ਸਨ। ਉਸਦਾ ਕੁੜੀਆਂ ਨਾਲ ਵਾਹ ਪੈਂਦਾ ਸੀ ਪਰ ਉਸ ਦਾ ਸਬੰਧ ਕੇਵਲ ਉਹਨਾਂ ਤੋਂ ਦੇਸ਼ ਭਗਤੀ ਦੇ ਕੰਮਾਂ ਲਈ ਮਦਦ ਲੈਣ ਤੱਕ ਹੀ ਸੀਮਤ ਸੀ। ਉਹ ਜੇਲ੍ਹ ਵਿਚ ਮੇਰੇ ਨਾਲ ਹੀ ਸੀ। ਉਥੇ ਉਸਨੂੰ ਨਾਨਕ ਸਿੰਘ ਨਾਵਲਿਸਟ ਦੇ ਵਰਨਣ ਵਾਂਗ ਕੋਈ ਅਜਿਹੀ ਕੁੜੀ ਮਿਲਣ ਨਹੀਂ ਆਈ। ਇਹ ਘਟਨਾ ਨਾਨਕ ਸਿੰਘ ਦੇ ਆਪਣੇ ਦਿਮਾਗ ਦੀ ਕਾਢ ਹੈ। ਨਾਵਲਕਾਰ ਆਮ ਤੌਰ 'ਤੇ ਆਪਣੇ ਨਾਵਲਾਂ ਨੂੰ ਸੁਆਦਲਾ ਬਣਾਉਣ ਲਈ ਵਿਰੋਧੀ ਲਿੰਗਾਂ ਦੇ ਪਿਆਰ ਜਿਹੇ ਪਰਸਪਰ ਸਬੰਧਾਂ ਦੀਆਂ ਕਹਾਣੀਆਂ ਛੇੜ ਲੈਂਦੇ ਹਨ।'
'ਜੇ ਇਹ ਕਿਹਾ ਜਾਵੇ ਕਿ ਨਾਨਕ ਸਿੰਘ ਨੇ ਸਰਾਭੇ ਦੀ ਪਾਤਰ ਉਸਾਰੀ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਉਹਨਾਂ ਦੇ ਪਿਆਰ ਦਾ ਵਰਨਣ ਕਰਕੇ ਇਹ ਦਸਣ ਦਾ ਯਤਨ ਕੀਤਾ ਹੈ ਕਿ ਸਰਾਭੇ ਨੂੰ ਕਿਸੇ ਕੁੜੀ ਦਾ ਪਿਆਰ ਵੀ ਮੋਹ ਨਹੀਂ ਸੀ ਸਕਦਾ। ਉਹ ਤੇ ਦੇਸ਼ ਪਿਆਰ ਦਾ ਦੀਵਾਨਾ ਸੀ, ਇਸੇ ਕਰਕੇ ਆਪਣੀ ਪ੍ਰੇਮਿਕਾ ਦੀ ਪਰਵਾਹ ਨਹੀਂ ਕੀਤੀ ਤੇ ਦੇਸ਼ ਦੀ ਖ਼ਾਤਰ ਮਰ ਜਾਣਾ ਚੰਗਾ ਸਮਝਿਆ, ਤਾਂ ਇਹ ਵੀ ਇੰਨਾ ਫ਼ਬਦਾ ਨਹੀਂ ਕਿਉਂਕਿ ਸਰਾਭੇ ਦਾ ਪਾਤਰ ਪਹਿਲਾਂ ਹੀ ਲਾਸਾਨੀ ਹੈ, ਜਿਸ ਨੇ ਆਪਣੇ ਦੇਸ਼-ਪਿਆਰ ਦੇ ਆਦਰਸ਼ ਖ਼ਾਤਰ ਉਨੀਂ ਸਾਲਾਂ ਦੀ ਉਮਰ ਵਿਚ ਫਾਂਸੀ ਦੇ ਰੱਸੇ ਨੂੰ ਹੱਸਦੇ ਹੱਸਦੇ ਗੱਲ ਵਿਚ ਪਾ ਲਿਆ। ਉਸਦਾ ਅਸਲ ਪਿਆਰ ਦੇਸ਼ ਨਾਲ ਸੀ। ਉਸੇ ਖ਼ਾਤਰ ਉਸ ਨੇ ਜਾਨ ਲਾ ਦਿੱਤੀ।'
ਬਾਬਾ ਹਰਨਾਮ ਸਿੰਘ ਚਮਿੰਡਾ ਇਕ ਹੋਰ ਪ੍ਰਸੰਗ ਵਿਚ ਦੱਸਦੇ ਹਨ ਕਿ ਇਕ ਵਾਰ ਅਮਰੀਕਾ ਵਿਚ ਕਿਸੇ ਸੋਹਣੀ ਕੁੜੀ ਨੇ ਸਰਾਭੇ ਅੱਗੇ ਸ਼ਾਦੀ ਦਾ ਪ੍ਰਸਤਾਵ ਰੱਖਿਆ ਤਾਂ ਉਸਨੂੰ ਸਰਾਭੇ ਨੇ ਕੁਝ ਇਸ ਅੰਦਾਜ਼ ਵਿਚ ਠੁਕਰਾ ਦਿੱਤਾ ਸੀ:
'ਜਦੋਂ ਅਮਰੀਕਾ ਵਿਚ ਇਕ ਹੁਸਨ ਮਤੀ ਨੌਜਵਾਨ ਕੁੜੀ ਨੇ ਉਸਦੇ ਸਾਹਮਣੇ ਸ਼ਾਦੀ ਕਰਨ ਦਾ ਪ੍ਰਸਤਾਵ ਰਖਿਆ ਤਾਂ ਆਪ ਨੇ ਕਿਹਾ ਸੀ,''ਮੈਂ ਦੇਸ਼ ਦੀ ਅਜ਼ਾਦੀ ਲਈ ਜਦੋ ਜਹਿਦ ਕਰਨੀ ਚਾਹੁੰਦਾ ਹਾਂ। ਇਸ ਰਾਹ ਪਰ ਤੁਰਨ ਵਾਲਿਆਂ ਨੂੰ ਮੌਤ ਹੀ ਨਸੀਬ ਹੋਇਆ ਕਰਦੀ ਹੈ। ਇਸ ਕਰਕੇ ਮੈਂ ਮੌਤ ਲਾੜੀ ਨਾਲ ਹੀ ਸ਼ਾਦੀ ਕਰਨ ਦਾ ਫੈਸਲਾ ਕਰ ਚੁੱਕਾ ਹਾਂ।'' ਕਰਤਾਰ ਸਿੰਘ ਨੂੰ ਅਜ਼ਾਦੀ ਦਾ ਏਨਾ ਗੂੜ੍ਹਾ ਪਿਆਰ ਹੋ ਚੁੱਕਾ ਸੀ ਕਿ ਸਾਰੀ ਦੁਨੀਆਂ ਦਾ ਰੂਪ ਭੀ ਜੇ ਇਕੱਠਾ ਹੋ ਕੇ ਉਸਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਉਣਾ ਚਾਹੁੰਦਾ ਤਾਂ ਉਹ ਉਸ ਵਿਚ ਸਫ਼ਲ ਨਾ ਹੋ ਸਕਦਾ।'
ਇਹ ਸੱਚ ਹੈ ਕਿ ਗ਼ਦਰ ਪਾਰਟੀ ਵੱਲੋਂ ਮਘਾਈ ਇਨਕਲਾਬ ਦੀ ਚੰਗਿਆੜੀ ਕਦੀ ਬੁਝੀ ਨਹੀਂ, ਸਗੋਂ ਆਉਣ ਵਾਲੀਆਂ ਨਸਲਾਂ ਦੇ ਚੇਤਿਆਂ ਵਿਚ ਹੋਰ ਵੀ ਤਿੱਖੇ ਜਲੌਅ ਨਾਲ ਜਗਦੀ ਰਹੀ। ਕਰਤਾਰ ਸਿੰਘ ਸਰਾਭੇ ਨੇ ਜੇਲ੍ਹ ਦੀ ਕਾਲ-ਕੋਠੜੀ ਵਿਚ ਕੰਧ 'ਤੇ ਅਟੱਲ ਹਕੀਕਤ ਉਕਰੀ ਹੋਈ ਸੀ, 'ਸ਼ਹੀਦੋਂ ਕਾ ਖੂਨ ਕਭੀ ਖਾਲੀ ਨਹੀਂ ਜਾਂਦਾ।' ਇਸ ਵਿਚ ਸ਼ੱਕ ਨਹੀਂ ਕਿ ਸ਼ਹੀਦਾਂ ਦਾ ਖੂਨ ਪਿੱਛੋਂ ਆਉਣ ਵਾਲੇ ਇਨਕਲਾਬੀਆਂ ਤੇ ਇਨਕਲਾਬੀ ਤਹਿਰੀਕਾਂ ਦੀਆਂ ਰਗਾਂ ਵਿਚ ਵਿਚ ਨਵੇਂ ਜੋਸ਼ ਨਾਲ ਵਹਿੰਦਾ ਹੀ ਨਹੀਂ ਰਿਹਾ ਸਗੋਂ ਇਤਿਹਾਸ ਦੀਆਂ ਅੱਖਾਂ ਵਿਚੋਂ ਟਪਕਦਾ ਵੀ ਦਿਖਾਈ ਦਿੰਦਾ ਹੈ

No comments:
Post a Comment